ਪੀਰ ਬਾਬਾ ਅਹਿਮਦ ਸ਼ਾਹ ਜਲਾਨੀ ਦਾ ਮੇਲਾ 8 ਤੋਂ
Peer 2aba 1hmad Shah Jilani Mela from ੮th
Publish Date: Sat, 22 Jun 2019 06:28 PM (IST)
Updated Date: Sat, 22 Jun 2019 06:28 PM (IST)
ਪੱਤਰ ਪ੍ਰਰੇਰਕ, ਹੰਬੜਾਂ : ਨਜ਼ਦੀਕੀ ਪਿੰਡ ਆਲੀਵਾਲ ਵਿਖੇ ਪੀਰ ਬਾਬਾ ਅਹਿਮਦ ਸ਼ਾਹ ਜਲਾਨੀ ਦੀ ਮਜਾਰ ਸਮੂਹ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ ਨੇ ਦੱਸਿਆ ਕਿ ਪਿੰਡ ਦਾ ਦੋ ਰੋਜ਼ਾ ਮੇਲਾ ਪੀਰ ਬਾਬਾ ਅਹਿੰਮਦ ਸ਼ਾਹ ਜਲਾਨੀ ਦੀ ਮਜ਼ਾਰ ਤੇ 8-9 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਜਿਥੇ ਸਿਆਸੀ ਆਗੂ ਹਾਜ਼ਰੀ ਭਰਨਗੇ, ਉਥੇ ਹਜ਼ਾਰਾਂ ਸੰਗਤਾਂ ਨਾਲ ਦਰਜਨਾਂ ਗਾਇਕ ਜੋੜੀਆਂ ਪੀਰਾਂ ਦੇ ਦਰਬਾਰ 'ਤੇ ਹਾਜ਼ਰੀ ਭਰਨਗੀਆਂ। ਇਸ ਮੌਕੇ ਪੰਜਾਬ ਦੇ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ। ਇਸ ਮੌਕੇ ਹਰਦੇਵ ਸਿੰਘ, ਹਰਬੰਸ ਸਿੰਘ ਮੁੰਡੀ, ਪ੍ਰਰੀਤਮ ਸਿੰਘ, ਕਰਤਾਰ ਸਿੰਘ, ਸਾਬਕਾ ਸਰਪੰਚ ਪ੍ਰਗਟ ਸਿੰਘ, ਕੈਪਟਨ ਜੋਗਿੰਦਰ ਸਿੰਘ ਸਾਹਨੀ, ਹੌਲਦਾਰ ਜੋਗਿੰਦਰ ਸਿੰਘ, ਜਗਜੀਤ ਸਿੰਘ ਸਾਹਨੀ, ਸੁਰਜੀਤ ਸਿੰਘ, ਬਿੱਲੂ, ਸਿੰਦਰਪਾਲ ਸਿੰਘ, ਗੁਰਪਾਲ ਸਿੰਘ ਪੁੱਪ ਆਦਿ ਹਾਜ਼ਰ ਸਨ।