ਪਸਾਰ ਮਾਹਿਰਾਂ ਲਈ ਸਿਖਲਾਈ ਕੋਰਸ ਕਰਵਾਇਆ
ਪਸਾਰ ਮਾਹਿਰਾਂ ਲਈ ਸਿਖਲਾਈ ਕੋਰਸ ਕਰਵਾਇਆ
Publish Date: Mon, 18 May 2026 06:25 PM (IST)
Updated Date: Tue, 19 May 2026 04:07 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਜੈਵਿਕ ਅਤੇ ਕੁਦਰਤੀ ਅਤੇ ਸੰਯੁਕਤ ਖੇਤੀ ਪ੍ਰਣਾਲੀ ਵਿਸ਼ੇ ਉੱਪਰ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਡਾਇਰੈਕਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਕੋਰਸ ਪੰਜਾਬ ਦੇ ਪਸਾਰ ਮਾਹਿਰਾਂ ਲਈ ਕਰਵਾਇਆ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ 9 ਪਸਾਰ ਮਾਹਿਰਾਂ ਨੇ ਭਾਗ ਲਿਆ। ਕੋਰਸ ਦੇ ਕੁਆਰਡੀਨੇਟਰ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ਕੋਰਸ ਰਾਹੀਂ ਪਸਾਰ ਮਾਹਿਰਾਂ ਨੂੰ ਜੈਵਿਕ ਖੇਤੀ ਦੇ ਕੰਨਸੈਪਟ ਅਤੇ ਮਹੱਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕੋਰਸ ਦੇ ਟੈਕਨੀਕਲ ਕੋਆਰਡੀਨੇਟਰ ਡਾ. ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੋਰਸ ਵਿੱਚ ਡਾ. ਗੁਲਾਬ ਪਾਂਡੋਵ, ਡਾ. ਸੁਭਾਸ਼ ਸਿੰਘ, ਡਾ. ਨਮੀਸ਼ਾ, ਡਾ. ਅਜੇ ਕੁਮਾਰ ਚੌਧਰੀ ਅਤੇ ਡਾ. ਮਨੀਸ਼ਾ ਠਾਕੁਰ ਨੇ ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਹ ਕੋਰਸ ਪਸਾਰ ਮਾਹਿਰਾਂ ਲਈ ਸਹਾਇਕ ਸਿੱਧ ਹੋਵੇਗਾ ਅਤੇ ਉਹ ਇਹ ਜਾਣਕਾਰੀ ਕਿਸਾਨਾਂ ਤੱਕ ਪਹੁੰਚਾ ਕੇ ਜੈਵਿਕ ਖੇਤੀ ਦੇ ਰੁਝਾਨ ਨੂੰ ਪ੍ਰਫੁੱਲਿਤ ਕਰ ਸਕਦੇ ਹਨ। ਅੰਤ ਵਿੱਚ ਮਿਸਿਜ਼ ਕੰਵਲਜੀਤ ਕੌਰ ਨੇ ਪਸਾਰ ਮਾਹਿਰਾਂ ਅਤੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਦਾ ਧੰਨਵਾਦ ਕੀਤਾ।