ਵਿਦਿਆਰਥੀਆਂ ਨੇ ਪੋਸਟਰ ਪੇਸ਼ਕਾਰੀ ਦੇ ਕਈ ਵਿਸ਼ਿਆਂ ’ਚ ਜਿੱਤੇ ਇਨਾਮ
ਪੀਏਯੂ ਵਿਦਿਆਰਥੀਆਂ ਨੇ ਪੋਸਟਰ ਪੇਸ਼ਕਾਰੀ ਦੇ ਕਈ ਵਿਸ਼ਿਆਂ ’ਚ ਜਿੱਤੇ ਇਨਾਮ
Publish Date: Wed, 06 May 2026 06:36 PM (IST)
Updated Date: Thu, 07 May 2026 04:09 AM (IST)
-ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਤਕਨਾਲੋਜੀ ਆਫ਼ ਜੰਮੂ ਵਿਖੇ ਰਾਸ਼ਟਰੀ ਕਾਨਫਰੰਸ ’ਚ ਲਿਆ ਭਾਗ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪਸਾਰ ਸਿੱਖਿਆ ਵਿਭਾਗ ਪੀਏਯੂ ਦੇ ਵਿਦਿਆਰਥੀਆਂ ਨੇ ਇੰਡੀਅਨ ਈਕੋਲੋਜੀਕਲ ਸੁਸਾਇਟੀ ਦੁਆਰਾ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਤਕਨਾਲੋਜੀ ਆਫ਼ ਜੰਮੂ ਵਿਖੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਪੇਸ਼ਕਾਰੀ ਦੇ ਕਈ ਵਿਸ਼ਿਆਂ ਵਿੱਚ ਇਨਾਮ ਜਿੱਤੇ ਹਨ। ਇਹ ਕਾਨਫਰੰਸ ਜਲਵਾਯੂ ਸਥਿਰਤਾ ਅਤੇ ਲਚਕੀਲੇਪਨ ਬਾਰੇ ਯੋਜਨਾਬੰਦੀ ਵਿਸ਼ੇ ਬਾਰੇ ਕਾਰਵਾਈ ਗਈ ਸੀ। ਇਨ੍ਹਾਂ ਵਿਦਿਆਰਥੀਆਂ ਵਿੱਚ ਡਾ. ਵਿਪਨ ਕੁਮਾਰ ਰਾਮਪਾਲ ਦੀ ਨਿਗਰਾਨੀ ਹੇਠ ਖੋਜ ਕਰਨ ਵਾਲੇ ਮਨਜਿੰਦਰ ਸਿੰਘ ਨੇ ਪੋਸਟਰ ਲਈ ਥੀਮ-7 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਪਰ ਨਿਰਦੇਸ਼ਕ ਸੰਚਾਰ ਦੀ ਨਿਗਰਾਨੀ ਹੇਠ ਪੀਐਚਡੀ. ਕਰ ਰਹੇ ਸਕਾਲਰ ਹਰਸ਼ ਭੂਸ਼ਣ ਨੇ ਥੀਮ-8 ਦੇ ਤਹਿਤ ਆਪਣੀ ਪੋਸਟਰ ਪੇਸ਼ਕਾਰੀ ਲਈ ਪਹਿਲਾ ਇਨਾਮ ਪ੍ਰਾਪਤ ਕੀਤਾ ਜਿਸਦਾ ਸਿਰਲੇਖ ਜੰਮੂ ਖੇਤਰ ਵਿੱਚ ਕਿਸਾਨਾਂ ਵੱਲੋਂ ਵਾਧੂ ਝੋਨਾ ਵੇਚਣ ਲਈ ਜਿੰਮੇਵਾਰ ਕਾਰਕ ਸੀ। ਡਾ. ਪੰਕਜ ਕੁਮਾਰ ਦੀ ਨਿਗਰਾਨੀ ਹੇਠ ਕਾਰਜ ਕਰ ਰਹੇ ਦਿਨੇਸ਼ ਅਤੇ ਅਰਜੁਨ ਪੀਐਚਡੀ ਸਕਾਲਰਾਂ ਨੇ ਵੀ ਪੋਸਟਰ ਪੇਸ਼ਕਾਰੀ ਰਾਹੀਂ ਆਪਣੇ ਥੀਮ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।