ਪੀਏਯੂ ਨੇ ਕੀਤਾ ਕਿੰਗ ਇੰਟਰਨੈਸ਼ਨਲ ਨਾਲ ਸਮਝੌਤਾ
ਪੀਏਯੂ ਨੇ ਕੀਤਾ ਕਿੰਗ ਇੰਟਰਨੈਸ਼ਨਲ ਨਾਲ ਸਮਝੌਤਾ
Publish Date: Mon, 18 May 2026 06:26 PM (IST)
Updated Date: Tue, 19 May 2026 04:07 AM (IST)
-ਪੀਏਯੂ ਨੇ ਮੈਟ ਟਾਈਪ ਨਰਸਰੀ ਸੀਡਰ ਤਕਨੀਕ ਦੇ ਪਸਾਰ ਲਈ ਲੁਧਿਆਣੇ ਦੀ ਕੰਪਨੀ ਨਾਲ ਸਮਝੌਤਾ ਕੀਤਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ਅਤੇ ਲੁਧਿਆਣਾ ਸਥਿੱਤ ਇੱਕ ਫਰਮ ਕਿੰਗ ਇੰਟਰਨੈਸ਼ਨਲ ਕਨੇਚ ਨੇ ਮੈਟ ਟਾਈਪ ਨਰਸਰੀ ਸੀਡਰ ਤਕਨੀਕ ਦੇ ਵਪਾਰੀਕਰਨ ਲਈ ਸਮਝੌਤੇ ਉੱਪਰ ਸਹੀ ਪਾਈ। ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਕਿੰਗ ਇੰਟਰਨੈਸ਼ਨਲ ਵੱਲੋਂ ਅਜੈਵਿੰਦਰ ਸਿੰਘ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਲਈ ਮੌਜੂਦ ਸਨ।
ਖੇਤੀ ਇੰਜਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਤੋਂ ਇਲਾਵਾ ਪੀਏਯੂ. ਦੇ ਮਸ਼ੀਨਰੀ ਮਾਹਿਰ ਡਾ. ਮਹੇਸ਼ ਨਾਰੰਗ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਵੀ ਇਸ ਸਮੇਂ ਹਾਜ਼ਰ ਰਹੇ। ਡਾ. ਅਜਮੇਰ ਸਿੰਘ ਢੱਟ ਨੇ ਇਸ ਤਕਨਾਲੋਜੀ ਦੀ ਖੋਜ ਲਈ ਜ਼ਿੰਮੇਵਾਰ ਟੀਮ ਨੂੰ ਇਸ ਸਮਝੌਤੇ ਦੀ ਵਧਾਈ ਦਿੱਤੀ। ਡਾ. ਨਾਰੰਗ ਨੇ ਇਸ ਤਕਨੀਕ ਬਾਰੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ ਮੈਟ ਟਾਈਪ ਝੋਨੇ ਦੀ ਪਨੀਰੀ ਨੂੰ ਪ੍ਰਤੀ ਸਾਲ 150 ਤੋਂ 180 ਖੇਤਾਂ ਵਿਚ ਲਾ ਸਕਦਾ ਹੈ। ਰਵਾਇਤੀ ਹੱਥੀਂ ਤਰੀਕੇ ਦੇ ਮੁਕਾਬਲੇ ਇਸ ਨਾਲ 64-67 ਫੀਸਦੀ ਲਾਗਤ ਦੀ ਬੱਚਤ ਹੁੰਦੀ ਹੈ ਅਤੇ 92-94 ਪ੍ਰਤੀਸ਼ਤ ਤੱਕ ਮਜ਼ਦੂਰੀ ਬੱਚਦੀ ਹੈ। ਮਸ਼ੀਨ ਦੀ ਵਰਤੋਂ ਕਰਕੇ ਸਮੇਂ ਸਿਰ ਪਨੀਰੀ ਨੂੰ ਖੇਤ ਵਿੱਚ ਲਾਇਆ ਜਾ ਸਕਦਾ ਹੈ। ਰਵਾਇਤੀ ਤਰੀਕੇ ਦੀ ਪਨੀਰੀ ਬਿਨਾਂ ਪੋਲੀਥੀਨ ਸ਼ੀਟ ਤੋਂ ਖੇਤ ਵਿਚ ਲਾਉਣੀ ਹੋਵੇ ਤਾਂ ਵੀ ਇਸ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਾ. ਖੁਸ਼ਦੀਪ ਧਰਨੀ ਨੇ ਸਮਝੌਤੇ ਨਾਲ ਜੁੜੀਆਂ ਤਮਾਮ ਸਖਸ਼ੀਅਤਾਂ ਨੂੰ ਵਧਾਈ ਦਿੱਤੀ।