ਪਾਸਟਰ ਪ੍ਰਕਾਸ ਪੀਟਰ ਨੇ ਸੁਣੀਆਂ ਐਸੋਸੀਏਸਨ ਦੀਆਂ ਸਮੱਸਿਆਂਵਾਂ
ਪਾਸਟਰ ਪ੍ਰਕਾਸ ਪੀਟਰ ਨੇ ਸੁਣੀਆਂ ਐਸੋਸੀਏਸਨ ਦੀਆਂ ਸਮੱਸਿਆਂਵਾਂ
Publish Date: Fri, 15 May 2026 06:38 PM (IST)
Updated Date: Sat, 16 May 2026 04:07 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ
ਹਲਕਾ ਉਤਰੀ ਦੇ ਅਧੀਨ ਪੈਂਦੇ ਵਾਰਡ ਨੰਬਰ ਇੱਕ ਭੌਰਾ ਵਿਖੇ ਲੁਧਿਆਣਾ ਪਾਸਟਰਸ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ । ਮੀਟਿੰਗ ਦੌਰਾਨ ਐਸੋਸੀਏਸਨ ਦੇ ਪ੍ਰਧਾਨ ਪਾਸਟਰ ਪ੍ਰਕਾਸ ਪੀਟਰ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ।
ਇਸ ਮੌਕੇ ਮੀਟਿੰਗ ਚ ਜਿਲ੍ਹੇ ਦੇ ਵੱਖ -ਵੱਖ ਚਰਚਾ ਤੋਂ ਪਹੁੰਚੇ ਪਾਦਰੀ ਸਾਹਿਬਾਨਾਂ ਨੇ ਉਨ੍ਹਾਂ ਨੂੰ ਤੇ ਸੰਗਤਾਂ ਨੂੰ ਸੇਵਾ ਦੌਰਾਨ ਆ ਰਹੀਆ ਸਮੱਸਿਆਂਵਾਂ ਸਬੰਧੀ ਪ੍ਰਧਾਨ ਪੀਟਰ ਨੂੰ ਜਾਣੂ ਕਰਵਾਇਆ। ਪ੍ਰਧਾਨ ਪ੍ਰਕਾਸ ਪੀਟਰ ਨੇ ਸਾਰੇ ਪਾਦਰੀ, ਐਲਡਰ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਂਵਾਂ ਚਾਹੇ ਸੇਵਕਾਈ ਦੌਰਾਨ ਜਾਂ ਸਰਕਾਰੀ ਪੱਧਰ ਅਧਾਰ ਕਾਰਡ, ਸਿਹਤ ਬੀਮਾ ਯੋਜਨਾ ਕਾਰਡ ਜਾਂ ਵੋਟਰ ਕਾਰਡ ਬਣਾਉਣ ਸਬੰਧੀ ਸਮੱਸਿਆਂਵਾਂ ਜਾਂ ਕਿਸੇ ਸਰਕਾਰੀ ਅਧਿਕਾਰੀ ਨਾਲ ਸਬੰਧਤ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਹੱਲ ਕਰਾਉਣ ਦਾ ਪੂਰਾ ਯਤਨ ਕਰਨਗੇ। ਇਸ ਮੌਕੇ ਮੀਟਿੰਗ ਚ ਪਾਸਟਰ ਮਦਨ ਲਾਲ, ਬਿਸ਼ਪ ਜੋਨਸਨ ਫਰੈਡੀ, ਪਾਸਟਰ ਥੋਮਸ ਫਰੈਂਕਲਿਨ, ਪਾਸਟਰ ਸੈਮੂਏਲ, ਪਾਸਟਰ ਨਿਰਮਲ, ਪਾਸਟਰ ਇੰਦਰਪਾਲ, ਪਾਸਟਰ ਮਹਿੰਦਰ, ਪਾਸਟਰ ਚਰਨਜੀਤ, ਪਾਸਟਰ ਮਨੋਹਰ ਲਾਲ ਹੰਸ, ਹਰਮੇਸ਼, ਪਾਸਟਰ ਸੁੱਚਾ , ਪਾਸਟਰ ਵਿਨੋਦ , ਪਾਸਟਰ ਨਿਰਮਲ , ਪਾਸਟਰ ਜੈਕਬ, ਬਰਦਰ ਰਾਜ ਕੁਮਾਰ, ਪਾਸਟਰ ਮੋਹਿਤ, ਪਾਸਟਰ ਸੈਮੀ ਜੀ, ਬਰਦਰ ਸੋਨੀ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।