ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਖੰਨਾ ਨਗਰ ਕੌਂਸਲ ਦੇ 33 ਵਾਰਡਾਂ ਲਈ ਕੁੱਲ 226 ਉਮੀਦਵਾਰਾਂ ਵੱਲੋਂ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਕੀਤੀ। ਜਿਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਵਾਰਡ 12 ਤੋਂ ਉਮੀਦਵਾਰ ਭੁਪਿੰਦਰ ਸਿੰਘ ਸਰਾਂ ਤੇ ਵਾਰਡ ਨੰਬਰ 26 ਤੋਂ ਕਾਂਗਰਸ ਦੇ ਕਮਲਜੀਤ ਸਿੰਘ ਲੱਧੜ ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ ਦੇ ਕਾਗਜ਼ ਰੱਦ ਕੀਤੇ ਗਏ। ਖ਼ਬਰ ਲਿਖੇ ਜਾਣ ਚੋਣ ਅਧਿਕਾਰੀਆਂ ਤੋਂ 2 ਵਾਰਡਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੀ ਸੂਚਨਾ ਮਿਲੀ। ਕੁਝ ਵਾਰਡਾਂ ਦੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਸੀ। ਦੱਸਣਯੋਗ ਹੈ ਕਿ ਇਸ ਵਾਰ ਖੰਨਾ ’ਚ 33 ਵਾਰਡਾਂ ਲਈ ਜਿੱਥੇ 25 ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ, ਉੱਥੇ ਹੀ ਬਸਪਾ ਨੇ ਵੀ 4 ਵਾਰਡਾਂ ’ਚ ਆਪਣੀ ਕਿਸਮਤ ਅਜਮਾਈ ਹੈ। ਬਸਪਾ ਉਮੀਦਵਾਰਾਂ ਨੇ ਵਾਰਡ ਨੰਬਰ 6, 7, 14 ਤੇ 20 ’ਚ ਕਾਗਜ਼ ਭਰੇ। ਅਕਾਲੀ ਦਲ ਨੇ ਵਾਰਡ ਨੰਬਰ 4 ’ਚ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ, ਭਾਜਪਾ ਨੇ ਵਾਰਡ ਨੰਬਰ 21, 24 ਤੇ 25 ’ਚ ਉਮੀਦਵਾਰ ਨਹੀਂ ਦਿੱਤੇ। ਕਾਂਗਰਸ ਤੇ ਆਪ ਨੇ ਸਾਰੇ 33 ਵਾਰਡਾਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ। ਵਾਰਡ ਨੰਬਰ 1 ’ਚ ਤਿੰਨ ਆਜ਼ਾਦ ਉਮੀਦਵਾਰਾਂ, ਵਾਰਡ ਨੰਬਰ 5 ’ਚ ਦੋ, ਵਾਰਡ ਨੰਬਰ 8 ’ਚ ਇੱਕ, ਵਾਰਡ ਨੰਬਰ 9 ’ਚ ਤਿੰਨ, ਵਾਰਡ ਨੰਬਰ 16 ’ਚ ਦੋ, ਵਾਰਡ ਨੰਬਰ 17 ਤੇ 18 ’ਚ ਇੱਕ-ਇੱਕ, ਵਾਰਡ ਨੰਬਰ 20 ’ਚ ਪੰਜ, ਵਾਰਡ ਨੰਬਰ 27 ’ਚ ਇੱਕ, ਵਾਰਡ ਨੰਬਰ 29 ’ਚ ਚਾਰ ਅਤੇ ਵਾਰਡ ਨੰਬਰ 31 ’ਚ ਇੱਕ ਆਜ਼ਾਦ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 19 ਮਈ ਹੈ। ਨਗਰ ਕੌਂਸਲ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਕਿਹੜੇ ਵਾਰਡ ਤੋਂ ਕਿਹੜੀ ਪਾਰਟੀ ਦਾ ਕੌਣ ਉਮੀਦਵਾਰ ਕਿਸ ਨਾਲ ਭਿੜ ਰਿਹਾ ਦੱਸਣਯੋਗ ਹੈ ਕਿ ਸ਼ਹਿਰ ਦੇ 33 ਵਾਰਡਾਂ ’ਚ ਮੁੱਖ ਮੁਕਾਬਲਾ ਚਾਰ ਸਿਆਸੀ ਜਮਾਤਾਂ ’ਚ ਦੇਖਣ ਨੂੰ ਮਿਲੇਗਾ। ਜਿਸ ’ਚ ਆਪ ਆਦਮੀ ਪਾਰਟੀ, ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਮੁਕਾਬਲਾ ਹੋਵੇਗਾ। ਕਿਸੇ ਵਾਰਡ ’ਚ ਆ਼ਜ਼ਾਦ ਉਮੀਦਵਾਰ ਵੀ ਬਾਜੀ ਮਾਰ ਸਕਦਾ ਹੈ, ਇਹ ਭਵਿੱਖ ਦੀ ਗਰਭ ’ਚ ਹੈ। ਵਾਰਡ 1 ਤੋਂ ਆਪ ਦੇ ਸਰਬਜੀਤ ਕੌਰ, ਕਾਂਗਰਸ ਦੇ ਜਤਿੰਦਰ ਕੁਮਾਰ ਭੱਟੀ, ਅਕਾਲੀ ਦਲ ਦੇ ਸੁਖਵਿੰਦਰ ਕੌਰ, ਭਾਜਪਾ ਦੇ ਬਲਵੀਰ ਕੌਰ, ਵਾਰਡ 2 ਤੋਂ ਆਪ ਦੇ ਪ੍ਰਦੀਪ ਕੁਮਾਰ ਰਤਨ, ਕਾਂਗਰਸ ਦੇ ਸਤਨਾਮ ਚੌਧਰੀ, ਅਕਾਲੀ ਦਲ ਦੇ ਮਨਦੀਪ ਸਿੰਘ ਗੱਬਰ, ਭਾਜਪਾ ਦੇ ਵਕੀਲ ਜਤਿਨ ਮਿੱਤਲ, ਵਾਰਡ 3 ਤੋਂ ਆਪ ਦੇ ਚਰਨਜੀਤ ਕੌਰ, ਕਾਂਗਰਸ ਦੇ ਅੰਨਜਨਜੀਤ ਕੌਰ, ਅਕਾਲੀ ਦਲ ਦੇ ਨੰਦਨੀ ਵਰਮਾ, ਭਾਜਪਾ ਦੇ ਪਿੰਕੀ ਵਾਲੀਆ, ਵਾਰਡ 4 ਤੋਂ ਆਪ ਦੇ ਸੁਨੀਲ ਕੁਮਾਰ ਨੀਟਾ, ਕਾਂਗਰਸ ਰਾਜਬੀਰ ਸ਼ਰਮਾ, ਅਕਾਲੀ ਦਲ ਦਾ ਕੋਈ ਨਹੀਂ, ਭਾਜਪਾ ਦੇ ਲਵਦੀਪ ਸਿੰਘ ਲਵੀ, ਵਾਰਡ 5 ਤੋਂ ਆਪ ਦੇ ਨਤਾਸ਼ਾ ਸ਼ਰਮਾ, ਕਾਂਗਰਸ ਦੇ ਤੋਂ ਨੀਰੂ ਰਾਣੀ, ਅਕਾਲੀ ਦਲ ਦੇ ਪਰਮਜੀਤ ਕੌਰ, ਭਾਜਪਾ ਦੇ ਸੂਨੇਨਾ ਰਾਣੀ, ਵਾਰਡ 6 ਤੋਂ ਆਪ ਦੇ ਗੁਰਮੇਲ ਸਿੰਘ, ਕਾਂਗਰਸ ਦੇ ਸੈਫਾਲੀ ਸ਼ਰਮਾ, ਅਕਾਲੀ ਦਲ ਦੇ ਸ਼ੇਰ ਸਿੰਘ ਵਿਰਕ, ਭਾਜਪਾ ਦੇ ਵਾਸ਼ੂ ਸਿੰਘ, ਵਾਰਡ 7 ਤੋਂ ਆਪ ਦੇ ਪ੍ਰਭਜੋਤ ਕੌਰ, ਕਾਂਗਰਸ ਦੇ ਅੰਜੂ ਸ਼ਰਮਾ, ਅਕਾਲੀ ਦਲ ਦੇ ਸਰੋਜ ਬਾਲਾ, ਭਾਜਪਾ ਦੇ ਨੀਟਾ ਧਮੀਜਾ, ਵਾਰਡ 8 ਤੋਂ ਆਪ ਦੇ ਰਾਜ ਕੁਮਾਰ, ਕਾਂਗਰਸ ਦੇ ਅਮਿਤ ਤਿਵਾੜੀ, ਅਕਾਲੀ ਦਲ ਦੇ ਦੀਦਾਰ ਸਿੰਘ ਬੱਲ, ਭਾਜਪਾ ਦੇ ਸੁਧੀਰ ਕੁਮਾਰ ਸੋਨੂੰ, ਵਾਰਡ 9 ਤੋਂ ਆਪ ਦੇ ਪਰਮਜੀਤ ਕੌਰ, ਕਾਂਗਰਸ ਦੇ ਕਿਰਨਬਾਲਾ ਨਾਗਪਾਲ , ਅਕਾਲੀ ਦਲ ਦੇ ਗੀਤਾਂਜਲੀ ਵਧਵਾ, ਭਾਜਪਾ ਦੇ ਪਲਕੀ ਮੋਰਿਆ, ਵਾਰਡ 10 ਤੋਂ ਆਪ ਦੇ ਸੁਰਿੰਦਰ ਕੁਮਾਰ, ਕਾਂਗਰਸ ਦੇ ਸੁਰਿੰਦਰ ਸਿੰਘ ਹੈਪੀ, ਅਕਾਲੀ ਦਲ ਦੇ ਦਰਸ਼ਨ ਮਸ਼ਾਲ, ਭਾਜਪਾ ਦੇ ਅਭਿਸ਼ੇਕ ਮਸ਼ਾਲ, ਵਾਰਡ 11 ਤੋਂ ਆਪ ਦੇ ਉਪਮਾ ਅਰੋੜਾ, ਕਾਂਗਰਸ ਦੇ ਨਿਸ਼ਾ ਨੇਗੀ, ਅਕਾਲੀ ਦਲ ਦੇ ਰਮਨਪ੍ਰੀਤ ਕੌਰ ਕਲਸੀ, ਭਾਜਪਾ ਦੇ ਸ਼ਾਮ ਸੁੰਦਰੀ, ਵਾਰਡ 12 ਤੋਂ ਆਪ ਦੇ ਹਰੀਸ਼ ਗੁਪਤਾ, ਕਾਂਗਰਸ ਦੇ ਰਜ਼ੇਸ ਕੁਮਾਰ ਮੇਸ਼ੀ, ਭਾਜਪਾ ਦੇ ਮਾਨਵ ਮਲਹੋਤਰਾ, ਵਾਰਡ 13 ਤੋਂ ਆਪ ਦੇ ਨਰਿੰਦਰ ਕੌਰ, ਕਾਂਗਰਸ ਦੇ ਬਿਕਰਮਜੀਤ ਕੌਰ, ਅਕਾਲੀ ਦਲ ਦੇ ਗੁਰਮੀਤ ਕੌਰ, ਭਾਜਪਾ ਦੇ ਜਸਵੀਰ ਕੌਰ, ਵਾਰਡ 14 ਤੋਂ ਆਪ ਦੇ ਪਰਮਪ੍ਰੀਤ ਸਿੰਘ, ਕਾਂਗਰਸ ਦੇ ਅਰਵਿੰਦਰ ਸਿੰਘ, ਅਕਾਲੀ ਦਲ ਦੇ ਜਸਪਾਲ ਸਿੰਘ ਕੰਗ, ਭਾਜਪਾ ਦੇ ਕਿਰਨਜੋਤ ਸਿੰਘ, ਵਾਰਡ 15 ਤੋਂ ਆਪ ਦੇ ਮੰਜੂ ਮਲਹੋਤਰਾ, ਕਾਂਗਰਸ ਦੇ ਰੀਨਾ ਵਿਜ਼ਨ , ਅਕਾਲੀ ਦਲ ਦੇ ਸਪਿੰਦਰ ਕੌਰ , ਭਾਜਪਾ ਦੇ ਪੂਜਾ ਰਾਣੀ, ਵਾਰਡ 16 ਤੋਂ ਆਪ ਦੇ ਬਲਰਾਮ ਕੁਮਾਰ, ਕਾਂਗਰਸ ਦੇ ਰਵਿੰਦਰ ਸਿੰਘ ਬੱਬੂ, ਅਕਾਲੀ ਦਲ ਦੇ ਗੁਰਿੰਦਰ ਸਿੰਘ ਬਿੰਦਰ ਜੱਸਲ, ਭਾਜਪਾ ਦੇ ਮਹਿੰਦਪਾਲ ਜੱਸਲ, ਵਾਰਡ 17 ਤੋਂ ਆਪ ਦੇ ਰੂਬੀ ਭਾਟੀਆ, ਕਾਂਗਰਸ ਦੇ ਮਨਪ੍ਰੀਤ ਸ਼ਰਮਾ, ਅਕਾਲੀ ਦਲ ਦੇ ਤਨੂੰ ਬਾਲਾ, ਭਾਜਪਾ ਦੇ ਸੀਮਾ ਸ਼ਰਮਾ, ਵਾਰਡ 18 ਆਪ ਦੇ ਸੁਖਮਨਜੀਤ ਸਿੰਘ, ਕਾਂਗਰਸ ਦੇ ਹਰਦੀਪ ਸਿੰਘ ਨੀਨੂੰ, ਅਕਾਲੀ ਦਲ ਦੇ ਸਾਹਿਲ, ਭਾਜਪਾ ਦੇ ਪਰਮਜੀਤ ਕੌਰ, ਵਾਰਡ 19 ਤੋਂ ਆਪ ਦੇ ਮੀਨਾਕਸ਼ੀ, ਕਾਂਗਰਸ ਦੇ ਯੋਗਿਤਾ ਮਹਿਤਾ, ਅਕਾਲੀ ਦਲ ਦੇ ਗੁਰਮੀਤ ਕੌਰ , ਭਾਜਪਾ ਦੇ ਰਜ਼ਨੀ ਜੇਠੀ, ਵਾਰਡ 20 ਤੋਂ ਆਪ ਦੇ ਹਰਦੀਪ ਸਿੰਘ, ਕਾਂਗਰਸ ਦੇ ਕ੍ਰਿਸ਼ਨ ਸਿੰਘ, ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਹੈਪੀ, ਭਾਜਪਾ ਦੇ ਗੁਰਪ੍ਰੀਤ ਸਿੰਘ ਧਾਲੀਵਾਲ, ਵਾਰਡ 21 ਤੋਂ ਆਪ ਦੇ ਸੋਮਾ ਰਾਣੀ, ਕਾਂਗਰਸ ਦੇ ਕਮਲ ਕਨੇਚ, ਅਕਾਲੀ ਦਲ ਦੇ ਮਨਪ੍ਰੀਤ ਕੌਰ ਮਾਵੀ, ਵਾਰਡ 22 ਤੋਂ ਅਮਨ ਕਟਾਰੀਆ, ਕਾਂਗਰਸ ਦੇ ਰਣਬੀਰ ਸਿੰਘ ਕਾਕਾ, ਅਕਾਲੀ ਦਲ ਦੇ ਵਿਜਿੰਦਰਪਾਲ ਸਿੰਘ ਜੌਲੀ, ਭਾਜਪਾ ਦੇ ਰਾਜ਼ਨੀ ਬਾਲਾ, ਵਾਰਡ 23 ਤੋਂ ਆਪ ਦੇ ਨਿਧੀ ਗਰਗ, ਕਾਂਗਰਸ ਦੇ ਸ਼ਲਾਕਾ ਮਿੱਤਲ, ਅਕਾਲੀ ਦਲ ਦੇ ਪੂਜਾ ਡਾਂਗ, ਭਾਜਪਾ ਦੇ ਅੰਸ਼ੂ ਦੇਵਗਨ, ਵਾਰਡ 24 ਤੋਂ ਆਪ ਦੇ ਰਾਜਿੰਦਰ ਸਿੰਘ ਜੀਤ, ਕਾਂਗਰਸ ਦੇ ਸ਼ਮਿੰਦਰ ਸਿੰਘ ਮਿੰਟੂ, ਅਕਾਲੀ ਦਲ ਦੇ ਜੋਗਿੰਦਰ ਸਿੰਘ, ਵਾਰਡ 25 ਤੋਂ ਆਪ ਦੇ ਕਿਰਨਦੀਪ ਕੌਰ, ਕਾਂਗਰਸ ਦੇ ਸੁਖਵਿੰਦਰ ਕੌਰ, ਅਕਾਲੀ ਦਲ ਦੇ ਦਲਜੀਤ ਕੌਰ, ਵਾਰਡ 26 ਤੋਂ ਆਪ ਦੇ ਨਰੇਸ਼ ਕਪਿਲਾ, ਅਕਾਲੀ ਦਲ ਦੇ ਰਵਿੰਦਰ ਕੁਮਾਰ, ਭਾਜਪਾ ਦੇ ਸੋਹਨ ਲਾਲ, ਵਾਰਡ 27 ਤੋਂ ਆਪ ਦੇ ਸੁਖਵਿੰਦਰ ਕੌਰ, ਕਾਂਗਰਸ ਦੇ ਪਾਸ਼ੀ ਦੇਵੀ, ਅਕਾਲੀ ਦਲ ਦੇ ਵਰਖਾ, ਭਾਜਪਾ ਦੇ ਨੀਲਮ ਰਾਣੀ, ਵਾਰਡ 28 ਆਪ ਦੇ ਜਤਿੰਦਰ ਪਾਠਕ, ਕਾਂਗਰਸ ਦੇ ਸੁਭਾਸ਼ ਸ਼ਰਮਾ, ਅਕਾਲੀ ਦਲ ਦੇ ਰਾਜਪਾਲ ਸਿੰਘ ਸੰਧੂ , ਭਾਜਪਾ ਦੇ ਪਰਮਜੀਤ ਸਿੰਘ ਵਾਰਡ 29 ਤੋਂ ਆਪ ਦੇ ਅਨੂ, ਕਾਂਗਰਸ ਦੇ ਮਧੂ ਰਾਣੀ, ਅਕਾਲੀ ਦਲ ਦੇ ਮਨਜੀਤ ਕੌਰ , ਭਾਜਪਾ ਦੇ ਸਵੇਤਾ ਮਿੱਤਲ, ਵਾਰਡ 30 ਤੋਂ ਆਪ ਦੇ ਸੋਨੂੰ ਜੌਹਰ, ਕਾਂਗਰਸ ਦੇ ਵਿਕਾਸ ਮਹਿਤਾ, ਅਕਾਲੀ ਦਲ ਦੇ ਹਨੀ ਰੋਸ਼ਾ , ਭਾਜਪਾ ਦੇ ਜਸਵੰਤ ਕਸ਼ਅਪ, ਵਾਰਡ 31 ਤੋਂ ਆਪ ਦੇ ਰੀਚਾ ਮਨੋਚਾ, ਕਾਂਗਰਸ ਦੇ ਸਿਮਰਨ, ਅਕਾਲੀ ਦਲ ਦੇ ਤਲਵਿੰਦਰ ਕੌਰ ਰੋਸ਼ਾ, ਭਾਜਪਾ ਦੇ ਅਨੀਤਾ ਰਾਣੀ, ਵਾਰਡ 32 ਤੋਂ ਆਪ ਦੇ ਅਮਿਤ ਭਾਟੀਆ, ਕਾਂਗਰਸ ਦੇ ਕਪਿਲ ਸੂਦ , ਅਕਾਲੀ ਦਲ ਦੇ ਰਵਿੰਦਰ ਸਿੰਘ ਜੱਸੀ ਕਾਲੀਰਾਓ, ਭਾਜਪਾ ਦੇ ਹਰਸਿਮਰਨਜੀਤ ਸਿੰਘ ਰਿਚੀ, ਵਾਰਡ 33 ਤੋਂ ਆਪ ਦੇ ਕਰਮਜੀਤ ਸਿੰਘ, ਕਾਂਗਰਸ ਦੇ ਕੁਲਦੀਪ ਕੁਮਾਰ, ਅਕਾਲੀ ਦਲ ਦੇ ਸਮਵੀਰ ਸੋਮੀ , ਭਾਜਪਾ ਦੇ ਅਮਨਦੀਪ ਸਿੰਘ।