ਹੱਥੀਂ ਬਣਾਏ ‘ਗੁੱਡੀਆਂ ਪਟੋਲਿਆਂ’ ਦਾ ਆਨਲਾਈਨ ਮੁਕਾਬਲਾ
ਹੱਥੀਂਂ ਬਣਾਏ ‘ਗੁੱਡੀਆਂ ਪਟੋਲੇ’ ਦਾ ਆਨਲਾਈਨ ਮੁਕਾਬਲਾ ਜਾਰੀ
Publish Date: Tue, 19 May 2026 06:46 PM (IST)
Updated Date: Wed, 20 May 2026 04:07 AM (IST)
-ਐਂਟਰੀਆਂ ਭੇਜਣ ਦੀ ਆਖਰੀ ਤਾਰੀਖ਼ 30 ਮਈ
-ਵਰਲਡ ਡੋਲ ਡੇਅ ’ਤੇ ਕੀਤਾ ਜਾਵੇਗਾ ਜੇਤੂਆਂ ਦੇ ਨਾਵਾਂ ਦਾ ਐਲਾਨ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸੱਭਿਆਚਾਰਿਕ ਸੱਥ ਪੰਜਾਬ ਵੱਲੋਂ ਦਵਿੰਦਰ ਕੌਰ ਢੱਟ ਦੀ ਦੇਖ ਰੇਖ ਹੇਠ ਲੋਕ ਕਲਾ ਦੀ ਅਲੋਪ ਹੋ ਰਹੀ ਵੰਨਗੀ ‘ਗੁੱਡੀਆਂ ਪਟੋਲੇ’ ਹੱਥੀਂ ਬਨਾਉਣ ਦਾ ਦੂਸਰਾ ਆਨਲਾਈਨ ਮੁਕਾਬਲਾ ਚੱਲ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਜਸਮੇਰ ਸਿੰਘ ਢੱਟ ਨੇ ਦੱਸਿਆ ਕਿ ਹੁਣ ਤੱਕ 30 ਦੇ ਕਰੀਬ ਇੰਟਰੀਆਂ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ ਜਦ ਕਿ ਇਹ ਸਿਲਸਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇੰਟਰੀਆਂ ਭੇਜਣ ਦੀ ਆਖਰੀ ਤਾਰੀਖ਼ 30 ਮਈ ਹੈ ਜਦ ਕਿ ਜੇਤੂਆਂ ਦਾ ਐਲਾਨ ਵਰਲਡ ਡੋਲ ਡੇਅ ’ਤੇ ਕੀਤਾ ਜਾਵੇਗਾ। ਇਸੇ ਦਿਨ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।
ਢੱਟ ਨੇ ਦੱਸਿਆ ਕਿ ਪਹਿਲੇ ਤਿੰਨ ਸਥਾਨ ’ਤੇ ਆਉਣ ਵਾਲੀਆਂ ‘ਗੁੱਡੀਆਂ’ ਨੁੰ ਕਰਮਵਾਰ 3100/-, 2100/- ਅਤੇ 1100/-ਰੁਪਏ ਦੇ ਨਗਦ ਇਨਾਮ ਤੋਂ ਇਲਾਵਾ ਟਰਾਫੀਆਂ ਨਾਲ ਸਨਮਾਨਿਆ ਜਾਵੇਗਾ। ਜਸਮੇਰ ਸਿੰਘ ਢੱਟ ਨੇ ਦੱਸਿਆ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੀ ਕੋਈ ਵੀ ਮੁਟਿਆਰ ਜਿਸਦੀ ਉਮਰ 15 ਤੋਂ 35 ਸਾਲ ਵਿਚਕਾਰ ਹੋਵੇ, ਇਸ ਮੁਕਾਬਲੇ ਵਿੱਚ ਭਾਗ ਲੈ ਸਕਦੀ ਹੈ ਜਿਸ ਦੀ ਕੋਈ ਐਂਟਰੀ ਫੀਸ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਗੁੱਡੀ ਜਿਸਦੀ ਉਚਾਈ 12 ਤੋਂ 15 ਇੰਚ ਹੋਵੇ, ਕਪੱੜੇ, ਲੀਰਾਂ ਅਤੇ ਰੂੰ ਨਾਲ ਬਣੀ ਹੋਵੇ, ਸੂਈ ਧਾਗਾ, ਸਿਤਾਰੇ, ਮੋਤੀ, ਗੋਟਾ ਕਿਨਾਰੀ ਵਰਤੀ ਜਾ ਸਕਦੀ ਹੈ। ਕੋਈ ਵੀ ਬਣਿਆ ਹੋਇਆ ਸਟਕਚਰ, ਫੇਸ, ਬੋਤਲ ਅਦਿ ਵਰਤਣ ਦੀ ਮਨਾਹੀ ਹੈ। ਗੁੱਡੀ ਬਨਾਉਣ ਤੋਂ ਪੂਰੀ ਹੋਣ ਤੱਕ ਦੀ ਇੱਕੋ ਸਿਟਿੰਗ ਦੀ ਪੂਰੀ ਵੀਡੀਓ ਬਣਾਕੇ ਗੁੱਡੀ ਦੀਆਂ ਵੱਖ ਵੱਖ ਪੋਜਾਂ ਦੀਆਂ ਤਿੰਨ ਤੋਂ ਵੱਧ ਫੋਟੋਆ ਭੇਜੀਆ ਜਰੂਰੀ ਹਨ। ਵੀਡੀਓ ਵੱਡੀ ਹੋਣ ’ਤੇ ਸਪੀਡ ਫਾਸਟ ਕਰਕੇ ਭੇਜੀ ਜਾ ਸਕਦੀ ਹੈ। ਫੋਟੋਆਂ ਅਤੇ ਵੀਡੀਓ ਦੇ ਆਧਾਰ ’ਤੇ ਜਿੰਨਾਂ ਗੁੱਡੀਆਂ ਦੀ ਚੋਣ ਹੋਵੇਗੀ ਉਹ ਗੁੱਡੀਆਂ ਫਾਈਨਲ ਮੁਕਾਬਲੇ ਲਈ 10 ਜੂਨ ਤੋਂ ਪਹਿਲਾ ਨਿੱਜੀ ਜਾਂ ਡਾਕ ਰਾਹੀ ਪੁੱਜ ਜਾਣੀਆਂ ਚਾਹੀਦੀਆਂ ਹਨ ਜੋ ਵਾਪਸ ਕਰਨਯੋਗ ਨਹੀਂ ਹੋਣਗੀਆਂ।