400 ਗ੍ਰਾਮ ਅਫੀਮ ਸਮੇਤ ਮੁਲਜ਼ਮ ਕਾਬੂ
400 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਕਾਬੂ
Publish Date: Mon, 20 Apr 2026 07:11 PM (IST)
Updated Date: Tue, 21 Apr 2026 04:04 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕਰਨ ਉਪਰੰਤ ਉਸਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਇੰਸਪੈਕਟਰ ਕੁਲਜਿੰਦਰ ਸਿੰਘ ਅਨੁਸਾਰ ਜਦੋਂ ਏਐੱਸਆਈ ਸੁਖਮੰਦਰ ਸਿੰਘ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸੰਬੰਧੀ ਪਿੰਡ ਕੈਲਪੁਰ ਚੌਂਕ ਵਿੱਚ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵੀਰ ਸਿੰਘ ਵਾਸੀ ਤਲਵਾੜਾ ਥਾਣਾ ਸਿੱਧਵਾਂ ਬੇਟ ਜਿਹੜਾ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਉਹ ਨਹਿਰ ਦੀ ਪਟੜੀ-ਪਟੜੀ ਪੈਦਲ ਅਫੀਮ ਵੇਚਣ ਲਈ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਅਨੁਸਾਰ ਨਾਕਾਬੰਦੀ ਕਰ ਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 400 ਗ੍ਰਾਮ ਨੂੰ ਅਫੀਮ ਬਰਾਮਦ ਹੋਈ।