ਸ਼ਹੀਦ ਜਗਤ ਸਿੰਘ ਬਿੰਜਲ ਦਾ ਜਨਮ 1893 ਨੂੰ ਪਿੰਡ ਬਿੰਜਲ ਜ਼ਿਲ੍ਹਾ ਲੁੁਧਿਆਣਾ 'ਚ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਪਿਤਾ ਸੌਦਾ ਸਿੰਘ ਦੇ ਘਰ ਹੋਇਆ। 18 ਸਾਲ ਦੀ ਉਮਰ 'ਚ ਆਪ 47 ਸਿੱਖ ਪਲਟੂਨ 'ਚ ਭਰਤੀ ਹੋਏ ਪਰ ਦੋ ਕੁੁ ਸਾਲ ਬਾਅਦ ਆਪ ਨਾਂ ਕੱਟਵਾ ਕੇ ਸ਼ੰਘਾਈ (ਚੀਨ) ਚਲੇ ਗਏ। ਇੱਕ ਸਾਲ ਬਾਅਦ ਫਿਲਪਾਈਨ ਆ ਗਏ ਪਰ ਕੁੱਝ ਸਮੇਂ ਬਾਅਦ ਫਿਰ ਸ਼ੰਘਾਈ ਚਲੇ ਗਏ। ਅਗਸਤ 1914 ਨੂੰ ਆਪ ਜੀ ਦੀ ਮੁੁਲਾਕਾਤ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ
ਅਮਰਜੀਤ ਸਿੰਘ ਧੰਜਲ, ਰਾਏਕੋਟ : ਸ਼ਹੀਦ ਜਗਤ ਸਿੰਘ ਬਿੰਜਲ ਦਾ ਜਨਮ 1893 ਨੂੰ ਪਿੰਡ ਬਿੰਜਲ ਜ਼ਿਲ੍ਹਾ ਲੁੁਧਿਆਣਾ 'ਚ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਪਿਤਾ ਸੌਦਾ ਸਿੰਘ ਦੇ ਘਰ ਹੋਇਆ। 18 ਸਾਲ ਦੀ ਉਮਰ 'ਚ ਆਪ 47 ਸਿੱਖ ਪਲਟੂਨ 'ਚ ਭਰਤੀ ਹੋਏ ਪਰ ਦੋ ਕੁੁ ਸਾਲ ਬਾਅਦ ਆਪ ਨਾਂ ਕੱਟਵਾ ਕੇ ਸ਼ੰਘਾਈ (ਚੀਨ) ਚਲੇ ਗਏ। ਇੱਕ ਸਾਲ ਬਾਅਦ ਫਿਲਪਾਈਨ ਆ ਗਏ ਪਰ ਕੁੱਝ ਸਮੇਂ ਬਾਅਦ ਫਿਰ ਸ਼ੰਘਾਈ ਚਲੇ ਗਏ। ਅਗਸਤ 1914 ਨੂੰ ਆਪ ਜੀ ਦੀ ਮੁੁਲਾਕਾਤ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਹੋਈ। ਆਪ ਸਾਥੀਆਂ ਸਮੇਤ ਬਾਬਾ ਸੋਹਣ ਸਿੰਘ ਭਕਨਾ ਦੀ ਗ਼ਦਰ ਪਾਰਟੀ 'ਚ ਸ਼ਾਮਲ ਹੋਏ ਗਏ। ਆਪ ਜੀ ਨਾਲ ਕਾਂਸ਼ੀ ਰਾਮ ਮੜੌਲੀ, ਰਹਿਮਤ ਅਲੀ ਵਜੀਦਕੇ, ਕੱਚਰ ਭੰਨ ਗਾਂਧਾ ਸਿੰਘ, ਧਿਆਨ ਸਿੰਘ ਬੈਗਸੀਪੁੁਰ, ਲਾਲ ਸਿੰਘ ਸਹਿਬਆਣਾ ਲੁੁਧਿਆਣਾ ਵੀ ਮੌਜੂਦ ਸਨ। ਆਪ ਨੇ ਫੌਜੀ ਛਾਉਣੀਆਂ 'ਚ ਬਗਾਵਤ ਖੜ੍ਹੀ ਕਰਨ ਲਈ ਯੋਗ ਹਿੱਸਾ ਪਾਇਆ। ਆਪ ਮੀਆਂ ਮੀਰ ਲਾਹੌਰ, ਫਿਰੋਜ਼ਪੁੁਰ ਆਦਿ 'ਚ ਇਕੱਠਾ ਹਮਲਾ ਕਰਨਾ ਚਾਹੁੰਦੇ ਸਨ। ਪਰ ਕਿਸੇ ਕਾਰਨ ਕਰ ਕੇ ਯੋਜਨਾ ਸਿਰੇ ਨਾ ਚੜ੍ਹ ਸਕੀ। 26 ਨਵੰਬਰ 1914 ਨੂੰ ਫਿਰੋਜ਼ਪੁੁਰ ਤੋਂ ਬਾਹਰ ਮੀਟਿੰਗ ਕੀਤੀ ਤੇ 27 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਸਾਥੀਆਂ ਸਮੇਤ ਲੁੁਧਿਆਣਾ ਨੂੰ ਗੱਡੀ ਚੜ੍ਹ ਗਏ। ਪਰ ਕੁੱਝ ਸਾਥੀ ਟਾਂਗਿਆਂ ਰਾਹੀਂ ਮੋਗੇ ਵੱਲ ਚੱਲ ਪਏ। ਰਾਹ 'ਚ ਫੇਰੂ ਸ਼ਹਿਰ ਲਾਗੇ ਮਹੇਸ਼ਵਰੀ ਪੁੁਲ 'ਤੇ ਪੁੁਲਿਸ ਕਪਤਾਨ ਨੇ ਆਉਣਾ ਸੀ, ਜਿਸ ਦੇ ਸਵਾਗਤ ਲਈ ਇਲਾਕੇ ਦੇ ਜ਼ੈਲਦਾਰ, ਨੰਬਰਦਾਰ ਤੇ ਥਾਣੇਦਾਰ ਸਵਾਗਤ ਲਈ ਖੜ੍ਹੇ ਸਨ ਜੋ ਟਾਂਗਾ ਰੋਕ ਕੇ ਦਬਕੇ ਮਾਰਨ ਲੱਗੇ ਤੇ ਰਹਿਮਤ ਅਲੀ ਦੇ ਚਪੇੜ ਮਾਰ ਦਿੱਤੀ। ਇਸ 'ਤੇ ਗੁੱਸੇ 'ਚ ਆ ਕੇ ਜਗਤ ਸਿੰਘ ਬਿੰਜਲ ਤੇ ਕੱਚਰ ਭੰਨ ਗਾਂਧਾ ਸਿੰਘ ਨੇ ਥਾਣੇਦਾਰ ਤੇ ਜੈਲਦਾਰ ਦਾ ਕਤਲ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਪੁੁਲਿਸ ਨਾਲ ਮੁੁਕਾਬਲਾ ਹੋਇਆ। ਮੁੁਕਾਬਲੇ 'ਚ ਧਿਆਨ ਸਿੰਘ ਬੰਗਸੀਪੁੁਰਾ ਤੇ ਚੰਦਾ ਸਿੰਘ ਬੜੋਤ ਸ਼ਹੀਦ ਹੋ ਗਏ ਤੇ ਬਾਕੀ ਸੱਤ ਸਾਥੀ ਫੜੇ ਗਏ, ਜਿਨਾਂ੍ਹ ਉੱਤੇ ਅੰਗਰੇਜ਼ ਹਕੂਮਤ ਵਿਰੁੱਧ ਬਗ਼ਾਵਤ ਕਰਨ ਫਿਰੋਜ਼ਪੁੁਰ ਛਾਉਣੀ ਲੁੱਟਣਾ, ਪੁੁਲਿਸ ਮੁੁਕਾਬਲਾ ਤੇ ਡਾਕੇ ਦੀ ਯੋਜਨਾ ਬਣਾਉਣ ਆਦਿ ਮੁੁਕੱਦਮੇ ਚਲਾਏ ਗਏ।
ਫਿਰੋਜ਼ਪੁੁਰ ਦੇ ਸੈਸ਼ਨ ਜੱਜ ਨੇ ਫਾਂਸੀ ਦੀ ਸਜਾ ਸੁੁਣਾਈ। ਫਿਰੋਜ਼ਪੁੁਰ ਦੇ ਫਸਟ ਕਲਾਸ ਮੈਜਿਸਟਰੇਟ ਜੇਏ ਰੋਸ ਦੀ ਅਦਾਲਤ ਨੇ 22 ਜਨਵਰੀ, 1915 ਕੇਸ ਸੈਸ਼ਨ ਸਪੁੁਰਦ ਕੀਤਾ ਗਿਆ, ਜਿਸ ਉਪਰੰਤ ਸੈਸ਼ਨ ਜੱਜ ਵੀਓ ਰੋ. ਨੇ 22 ਜਨਵਰੀ, 1915 ਨੂੰ ਫਾਂਸੀ ਦੀ ਸਜ਼ਾ ਸੁੁਣਾਈ। 25 ਮਾਰਚ, 1915 ਨੂੰ ਕੌਮ ਦੇ ਪਰਵਾਨੇ ਸ਼ਹੀਦ ਜਗਤ ਸਿੰਘ ਬਿੰਜਲ ਸਾਹੀਵਾਲ ਮਿੰਟਗੁੰਮਰੀ ਸੈਂਟਰਲ ਜੇਲ੍ਹ 'ਚ ਹੱਸ-ਹੱਸ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹੀਦੀ ਦਾ ਜਾਮ ਪੀ ਗਏ। ਸ਼ਹੀਦ ਜਗਤ ਸਿੰਘ ਬਿੰਜਲ ਗ਼ਦਰ ਪਾਰਟੀ ਦੇ ਪਹਿਲੇ ਸ਼ਹੀਦਾਂ 'ਚੋਂ ਸਨ। ਅੱਜ 25 ਮਾਰਚ ਨੂੰ ਉਸ ਮਹਾਨ ਸ਼ਹੀਦ ਜਗਤ ਸਿੰਘ ਬਿੰਜਲ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬਿੰਜਲ ਜ਼ਿਲ੍ਹਾ ਲੁੁਧਿਆਣਾ 'ਚ ਬੜੀ ਸ਼ਰਧਾ ਭਾਵ ਨਾਲ ਮਨਾਈ ਜਾ ਰਹੀ ਹੈ। ਬਿੰਜਲ ਬੱਸ ਸਟੈਂਡ 'ਤੇ ਲੱਗਾ ਸ਼ਹੀਦ ਜਗਤ ਸਿੰਘ ਬਿੰਜਲ ਦਾ ਬੁੱਤ ਉਨ੍ਹਾਂ ਦੀ ਕੁੁਰਬਾਨੀ ਦਾ ਪ੍ਰਤੀਕ ਆਉਣ ਵਾਲੀ ਪੀੜ੍ਹੀ ਨੂੰ ਜ਼ੁੁਲਮ ਵਿਰੁੱਧ ਟੱਕਰ ਲੈਣ ਦਾ ਸੁੁਨੇਹਾ ਦੇ ਰਿਹਾ ਹੈ। ਅੱਜ ਉਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਲਾਕੇ ਦੀ ਸੰਗਤ ਹੁੰਮ-ਹੁੰਮਾ ਕੇ ਪੁੱਜ ਰਹੀ ਹੈ।