ਆਂਗਣਵਾੜੀ ਸੈਂਟਰ ’ਚ ਪੋਸ਼ਣ ਪਖਵਾੜਾ ਦਿਵਸ ਸਮਾਪਤ
ਆਂਗਣਵਾੜੀ ਸੈਂਟਰ ’ਚ ਪੋਸ਼ਣ ਪਖਵਾੜਾ ਦਿਵਸ ਸਮਾਪਤ
Publish Date: Sat, 25 Apr 2026 06:59 PM (IST)
Updated Date: Sun, 26 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਆਂਗਣਵਾੜੀ ਸੈਂਟਰ ਨੰਬਰ ’ਚ ਪੋਸ਼ਣ ਪਖਵਾੜਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ’ਚ ਬੱਚਿਆਂ, ਮਾਵਾਂ ਤੇ ਗਰਭਵਤੀ ਔਰਤਾਂ ਨੇ ਹਿੱਸਾ ਲਿਆ। ਆਂਗਣਵਾੜੀ ਵਰਕਰ ਕੁਲਵੰਤ ਕੌਰ ਨੇ ਪੋਸ਼ਣ ਆਹਾਰ ਤੇ ਮੋਟੇ ਅਨਾਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਪੋਸ਼ਣਹਾਰ ’ਚ ਛੋਲੇ, ਗੁੜ, ਦਾਲਾਂ, ਦਲੀਆ, ਹਰੀਆਂ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਪਰਮਜੀਤ ਸਿੰਘ ਨੀਲੋਂ, ਹੈਲਪਰ ਗੁਰਪ੍ਰੀਤ ਕੌਰ, ਅੱਛਰ ਰਾਮ, ਗੁਲਸ਼ਨ ਕੁਮਾਰ, ਬਿਮਲਾ ਦੇਵੀ, ਮਲਕੀਤ ਕੌਰ, ਸੀਮਾ ਰਾਣੀ, ਰਜਵੰਤ ਕੌਰ, ਜਸਵੀਰ ਕੌਰ, ਸਿਮਰਨ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਰੇਖਾ ਰਾਣੀ, ਰਾਜ ਰਾਣੀ, ਸੀਤਾ ਰਣੀ, ਪਰਮਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।