ਹੁਣ 15 ਤੋਂ ਜਨਗਣਨਾ ਵੇਰਵੇ ਲਈ 9 ਹਜ਼ਾਰ ਮੁਲਾਜ਼ਮ ਪੁੱਜਣਗੇ ਘਰ-ਘਰ
ਹੁਣ 15 ਤੋਂ ਜਨਗਣਨਾ ਵੇਰਵੇ ਲਈ 9 ਹਜਾਰ ਮੁਲਾਜ਼ਮ ਪੁੱਜਣਗੇ ਘਰ-ਘਰ
Publish Date: Wed, 06 May 2026 08:08 PM (IST)
Updated Date: Thu, 07 May 2026 04:15 AM (IST)

-14 ਲੁਧਿਆਣਾ ਏਡੀਸੀ ਪੂਨਮ ਸਿੰਘ ਜਾਣਕਾਰੀ ਦਿੰਦੇ ਹੋਏ। -ਜਨਗਣਨਾ ਫਾਰਮ ਲਈ 33 ਸਵਾਲਾਂ ਦਾ ਦੇਣਾ ਪਵੇਗਾ ਜਵਾਬ -ਡਿਊਟੀ ਤੋਂ ਭੱਜਣ ਵਾਲੇ ਯਾਦ ਰੱਖਣ ਹੋ ਸਕਦੀ ਹੈ 3 ਸਾਲ ਦੀ ਸਜ਼ਾ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਨਲਾਈਨ ਜਨਗਣਨਾ ਵੇਰਵੇ ਖੁਦ ਭਰਨ ਦੇ ਨਾਲ- ਨਾਲ, ਘਰ-ਘਰ ਤੋਂ ਜਨਗਣਨਾ ਵੇਰਵੇ ਇਕੱਠੇ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਘਰ-ਘਰ ਤੋਂ ਜਨਗਣਨਾ ਵੇਰਵੇ ਇਕੱਠੇ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਮਈ ਤੋਂ 13 ਜੂਨ ਤੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਹਜਾਰ ਮੁਲਾਜ਼ਮਾਂ ਦਾ ਅਮਲਾ ਤਿਆਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਵੇਰਵੇ ਇਕੱਠ ਕਰਨ ਲਈ ਬਕਾਇਦਾ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਡਿਊਟੀ ਤੋਂ ਭੱਜਣ ਵਾਲੇ ਮੁਲਾਜ਼ਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਵਾਈ ਲਈ ਤਿਆਰ ਰਹਿਣ ਲਈ ਸਿੱਧਾ ਚਿਤਾਵਨੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜਨਗਣਨਾ ਦੀ ਡਿਊਟੀ ਤੋਂ ਪਾਸਾ ਵੱਟਣ ’ਤੇ ਜਨਗਣਨਾ ਕਾਨੂੰਨ ਤਹਿਤ 3 ਸਾਲ ਦੀ ਸਜ਼ਾ ਤੱਕ ਵੀ ਹੋ ਸਕਦੀ ਹੈ। ਲੁਧਿਆਣਾ ਦੇ ਏਡੀਸੀ ਪੂਨਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਮਈ ਤੋਂ 13 ਜੂਨ ਤੱਕ ਘਰ-ਘਰ ਜਾ ਕੇ ਜਨਗਣਨਾ ਵੇਰਵੇ ਇਕੱਤਰ ਕੀਤੇ ਜਾਣੇ ਹਨ। ਇਸ ਦੇ ਲਈ 9 ਹਜਾਰ ਮੁਲਾਜ਼ਮਾਂ ਅਤੇ ਸੁਪਰਵਾਈਜ਼ਰਾਂ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਸਨੀਕਾਂ ਵੱਲੋਂ ਆਨਲਾਈਨ ਜਨਗਣਨਾ ਵੇਰਵੇ ਖੁਦ ਭਰ ਦਿੱਤੇ ਹਨ, ਉਹ ਘਰ ਜਨਗਣਨਾ ਲਈ ਆਈ ਟੀਮ ਨੂੰ ਉਸ ਦੀ ਸਿਰਫ਼ ਜਾਣਕਾਰੀ ਸਾਂਝੀ ਕਰ ਦੇਣ। ਜਿਨ੍ਹਾਂ ਆਨਲਾਈਨ ਵੇਰਵੇ ਨਹੀਂ ਭਰੇ, ਉਹ ਟੀਮ ਵੱਲੋਂ ਜਨਗਣਨਾ ਫਾਰਮ ਭਰਨ ਲਈ 33 ਸਵਾਲਾਂ ਦੀ ਜਾਣਕਾਰੀ ਸਾਂਝੀ ਕਰਨ। ਉਨ੍ਹਾਂ ਸਾਫ਼ ਕੀਤਾ ਕਿ ਇਹ ਜਨਗਣਨਾ ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ। ਜਿਸ ਵਿਚ ਹਰ ਇੱਕ ਨਾਗਰਿਕ ਸਹਿਯੋਗ ਕਰੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 9 ਹਜਾਰ ਜਨਗਣਨਾ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਵਿਚੋਂ ਕਈਆਂ ਨੇ ਅਜੇ ਤੱਕ ਡਿਊਟੀ ਨਹੀਂ ਸੰਭਾਲੀ, ਜੋ ਨਿਯਮਾਂ ਦੇ ਉਲਟ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਇਸ ਲਈ ਜੇ ਕਿਸੇ ਦੀ ਸ਼ਰੀਰਕ ਕੋੋਈ ਸਮੱਸਿਆ, ਬੀਮਾਰੀ ਜਾਂ ਤਕਲੀਫ਼ ਹੈ ਤਾਂ ਮੈਡੀਕਲ ਪੱਧਰ ’ਤੇ ਛੋਟ ਲੈ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਡਿਊਟੀ ਛੱਡਣ ਦੀ ਇਜਾਜਤ ਨਹੀਂ ਹੋਵੇਗੀ। ਉਨ੍ਹਾਂ ਸਾਫ਼ ਕਿਹਾ ਕਿ ਫਿਰ ਵੀ ਇਸ ਡਿਊਟੀ ਨੂੰ ਹਲਕੇ ਵਿਚ ਲੈਣ ਵਾਲੇ ਯਾਦ ਰੱਖਣ ਜਨਗਣਨਾ ਕਾਨੂੰਨ ਤਹਿਤ 3 ਸਾਲ ਦੀ ਸਜ਼ਾ ਤੱਕ ਹੋ ਸਕਦੀ ਹੈ, ਕਿਉਂਕਿ ਇਹ ਜਨਗਣਨਾ ਕੌਮੀ ਡਿਊਟੀ ਹੈ ਜਿਸ ਲਈ ਹਰ ਮੁਲਾਜ਼ਮ ਨੂੰ ਤਨਦੇਹੀ ਨਾਲ ਇਨ੍ਹਾਂ ਫ਼ਰਜ਼ਾਂ ’ਤੇ ਪਹਿਰਾ ਦੇਣਾ ਚਾਹੀਦਾ ਹੈ।