ਸਪਰਿੰਗ ਡਿਊ ’ਚ ‘ਨੋ ਬੈਗ ਡੇ’ ਮਨਾਇਆ
ਸਪਰਿੰਗ ਡਿਊ ’ਚ ‘ਨੋ ਬੈਗ ਡੇ’ ਮਨਾਇਆ
Publish Date: Mon, 04 May 2026 08:28 PM (IST)
Updated Date: Tue, 05 May 2026 04:15 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਦੇ ਸਪਰਿੰਗ ਡਿਊ ਸਕੂਲ ਵਿੱਚ ‘ਨੋ ਬੈਗ ਡੇ’ ਮਨਾਇਆ ਗਿਆ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿ੍ਰੰਸੀਪਲ ਰੀਨਾ ਜੈਦਿਕਾ, ਵਾਇਸ ਪਿ੍ਰੰਸੀਪਲ ਬੇਅੰਤ ਬਾਵਾ ਦੀ ਅਗਵਾਈ ਹੇਠ“ਨੋ ਬੈਗ ਡੇ” ਬੜੇ ਉਤਸ਼ਾਹ ਅਤੇ ਰਚਨਾਤਮਿਕ ਢੰਗ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੂੰ ਰੋਜ਼ਾਨਾ ਪਾਠਕ੍ਰਮ ਤੋਂ ਹਟ ਕੇ ਮਨੋਰੰਜਕ ਅਤੇ ਸਿੱਖਣ ਯੋਗ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ। ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਨੇ ਆਪਣੀ ਕਲਾ ਅਤੇ ਕਲਪਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਖੇਡਾਂ ਵਿੱਚ ਜੰਪਿੰਗ, ਰਿਲੇਅ ਗੇਮਜ਼ ਅਤੇ ਹੋਰ ਮਨੋਰੰਜਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨਾਲ ਬੱਚਿਆਂ ਵਿੱਚ ਖ਼ੁਸ਼ੀ ਅਤੇ ਜੋਸ਼ ਦੇਖਣ ਨੂੰ ਮਿਲਿਆ।ਵਿਦਿਆਰਥੀਆਂ ਲਈ ਪੇ੍ਰਰਨਾਦਾਇਕ ਫ਼ਿਲਮ ਡਾ. ਏਪੀਜੇ ਅਬਦੁਲ ਕਲਾਮ”ਵੀ ਦਿਖਾਈ ਗਈ, ਜਿਸ ਨਾਲ ਬੱਚਿਆਂ ਨੂੰ ਮਹਾਨ ਵਿਅਕਤੀਤਵ ਤੋਂ ਸਿੱਖਣ ਅਤੇ ਜੀਵਨ ਵਿੱਚ ਉੱਚੇ ਲਕਸ਼ ਹਾਸਲ ਕਰਨ ਦੀ ਪੇ੍ਰਰਨਾ ਮਿਲੀ। ਇਸ ਮੌਕੇ ਅਧਿਆਪਕਾ ਕੁਲਜੀਤ ਕੌਰ, ਸ਼ਰਨਜੀਤ ਕੌਰ, ਨਿਸ਼ਾ, ਹਰਮਨਦੀਪ ਕੌਰ ਅਤੇ ਸ਼ਸ਼ੀ ਬਾਲਾ ਵੱਲੋਂ ਵੱਖ-ਵੱਖ ਗਤੀਵਿਧੀਆਂ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ। ਉਨ੍ਹਾਂ ਨੇ ਬੱਚਿਆਂ ਨੂੰ ਹਰ ਗਤੀਵਿਧੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦਿਨ ਬੱਚਿਆਂ ਦੀ ਰਚਨਾਤਮਕਤਾ ਨੂੰ ਉਭਾਰਦੇ ਹਨ ਅਤੇ ਉਨ੍ਹਾਂ ਨੂੰ ਪੜਾਈ ਨਾਲ ਨਾਲ ਜੀਵਨ ਦੀਆਂ ਹੋਰ ਕਲਾਵਾਂ ਸਿੱਖਣ ਦਾ ਮੌਕਾ ਦਿੰਦੇ ਹਨ। ਵਿਦਿਆਰਥੀਆਂ ਨੇ ਇਸ ਦਿਨ ਨੂੰ ਬਹੁਤ ਹੀ ਯਾਦਗਾਰ ਬਣਾਇਆ। ਸਕੂਲ ਵੱਲੋਂ ਅਜਿਹੀਆਂ ਗਤੀਵਿਧੀਆਂ ਆਗੇ ਵੀ ਜਾਰੀ ਰੱਖਣ ਦੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਸਮੂਹ ਮੈਨੇਜਮੈਂਟ ਮੈਂਬਰਜ਼ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਿੱਧੂ ਯੂਐੱਸਏ ਹਾਜ਼ਰ ਸਨ।