ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭਿੰਦਾ ਵੱਲੋਂ 60 ਮੈਂਬਰੀ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ
- ਟਕਸਾਲੀ, ਮਿਹਨਤੀ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਬਣਦਾ ਸਤਿਕਾਰ ਦਿਆਂਗੇ : ਭਿੰਦਾ ਫੋਟੋ ਨੰਬਰ-23 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਅੱਜ 60 ਮੈਂਬਰੀ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਭਿੰਦਾ ਨੇ ਛੇਤੀ ਹੀ ਦੂਸਰੀ ਸੂਚੀ ਜਾਰੀ ਕਰਕੇ ਹੋਰ ਵਰਕਰਾਂ ਨੂੰ ਵੀ ਸਤਿਕਾਰ ਦੇਣ ਦੀ ਗੱਲ ਆਖੀ ਹੈ।ਗੱਲਬਾਤ ਦੌਰਾਨ ਪ੍ਰਧਾਨ ਭਿੰਦਾ ਨੇ ਕਿਹਾ ਕਿ ਰਹਿੰਦੀਆਂ ਨਿਯੁਕਤੀਆਂ ਸਮੇਤ ਕੌਰ ਕਮੇਟੀ ਦੀ ਸੂਚੀ ਜਲਦ ਜਾਰੀ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ। ਇਸ ਦੌਰਾਨ ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਸ ਨੇ ਆਪਣੇ ਵਰਕਰਾਂ ਨੂੰ ਹਮੇਸ਼ਾ ਹੀ ਮਾਣ ਦਿੱਤਾ ਹੈ। ਇਹ ਨਿਯੁਕਤ ਕੀਤੇ ਜਾਣ ਸਮੇਂ ਵੀ ਸੀਨੀਅਰ, ਤਜਰਬੇਕਾਰ, ਪਾਰਟੀ ਪ੍ਰਤੀ ਵਫਾਦਾਰ ਅਤੇ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਤੋਂ ਵੀ ਇਸੇ ਤਰਾਂ ਤਰਜੀਹ ਦਿੱਤੀ ਜਾਵੇਗੀ। ਸੀਨੀਅਰ ਐਡਵਾਇਜਰੀ ਬੋਰਡ ਦਾ ਗਠਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਵਿੱਚ ਸੀਨੀਅਰ ਐਡਵਾਈਜਰੀ ਬੋਰਡ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਅਬਜਰਵਰ ਲੁਧਿਆਣਾ ਸ਼ਹਿਰੀ, ਜ਼ਿਲ੍ਹਾ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਹਰਚਰਨ ਸਿੰਘ ਗੋਹਲਵੜੀਆ, ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ, ਜੀਵਨ ਧਵਨ, ਬਾਬਾ ਅਜੀਤ ਸਿੰਘ, ਕਮਲ ਚੇਤਲੀ, ਜਗਦੇਵ ਸਿੰਘ ਗੋਹਲਵੜੀਆ, ਪ੍ਰਹਿਲਾਦ ਸਿੰਘ ਢੱਲ ਨੂੰ ਸ਼ਾਮਿਲ ਕੀਤਾ ਗਿਆ। ਕਾਨੂੰਨੀ ਸਲਾਹਕਾਰ ਕਮੇਟੀ ਦਾ ਗਠਨ ਕਾਨੂੰਨੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਐਡਵੋਕੇਟ ਹਰੀਸ਼ ਰਾਏ ਢਾਂਡਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਸਚਿਨ ਅਰੋੜਾ, ਐਡਵੋਕੇਟ ਚੰਦਨ ਰਾਏ ਢਾਂਡਾ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਅਮਨਦੀਪ ਭਨੋਟ, ਐਡਵੋਕੇਟ ਗੁਰਬਖਸ਼ੀਸ਼ ਸਿੰਘ ਬੇਦੀ ਨੂੰ ਸਤਿਕਾਰ ਦਿੱਤਾ ਗਿਆ ਹੈ। ਇਹਨਾਂ ਆਗੂਆਂ ਨੂੰ ਸਰਕਲ ਇੰਚਾਰਜ ਬਣਾਇਆ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਆਉਂਦੇ ਸਰਕਲ ਨੂਰ ਵਾਲਾ ਰੋਡ ਤੋਂ ਬਲਵਿੰਦਰ ਸਿੰਘ ਐਮਡੀ, ਸਰਕਲ ਰਾਹੋਂ ਰੋਡ ਸਰਬਜੀਤ ਸਿੰਘ ਲਾਡੀ, ਸਰਕਲ ਟਿੱਬਾ ਰੋਡ ਤੋਂ ਡਾਕਟਰ ਅਸ਼ਵਨੀ ਪਾਸੀ, ਸਰਕਲ ਟਿੱਬਾ ਰੋਡ ਗਊਸ਼ਾਲਾ ਤੋਂ ਕਮਲਜੀਤ ਸਿੰਘ ਨਿੱਕੂ ਗਰੇਵਾਲ, ਸਰਕਲ ਤਾਜਪੁਰ ਰੋਡ ਤੋਂ ਸਿਮਰਨਜੀਤ ਸਿੰਘ ਹਨੀ, ਸਰਕਲ ਮੋਤੀ ਨਗਰ ਤੋਂ ਸਵਿੰਦਰ ਪਾਲ ਸਿੰਘ ਰੀਤੂ, ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਅਧੀਨ ਆਉਂਦੇ ਸਰਕਲ ਬੱਸ ਸਟੈਂਡ ਤੋਂ ਡਾਕਟਰ ਅਰੁਣ ਸਿੱਧੂ, ਸਰਕਲ ਮਾਡਲ ਗ੍ਰਾਮ ਤੋਂ ਰਾਜ ਸਿੰਘ, ਸਰਕਲ ਪੰਜਾਬ ਮਾਤਾ ਨਗਰ ਤੋਂ ਭੁਪਿੰਦਰ ਸਿੰਘ ਚੀਮਾ, ਸਰਕਲ ਬੀਆਰਐਸ ਨਗਰ ਤੋਂ ਅਰਵਿੰਦਰ ਸਿੰਘ ਦੂਆ, ਸਰਕਲ ਰਵਿਦਾਸ ਇਨਕਲੇਵ ਤੋਂ ਖੁਸ਼ਜੀਤ ਸਿੰਘ, ਸਿਵਿਲ ਲਾਇੰਜ ਤੋਂ ਅਮਨਦੀਪ ਭਨੋਟ, ਸਰਕਲ ਡੇਅਰੀ ਕੰਪਲੈਕਸ ਤੋਂ ਜੁਗਰਾਜ ਸਿੰਘ ਸਿੱਧੂ, ਸਰਕਲ ਹੈਬੋਵਾਲ ਤੋਂ ਪ੍ਰਤਾਪ ਸਿੰਘ, ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਅਧੀਨ ਆਉਂਦੇ ਸਰਕਲ ਡਿਵੀਜ਼ਨ ਨੰਬਰ 3 ਤੋਂ ਅਮਿਤ ਭਗਤ ਮੁੰਨਾ, ਸਰਕਲ ਸੁੰਦਰ ਨਗਰ ਤੋਂ ਹਰਜੀਤ ਸਿੰਘ ਰਾਜਾ ਜੰਗ, ਸਰਕਲ ਕਿਦਵਈ ਨਗਰ ਤੋਂ ਡਾਕਟਰ ਹਰਪਾਲ ਸਿੰਘ ਕੋਹਲੀ, ਸਰਕਲ ਬਾਬਾ ਥਾਨ ਸਿੰਘ ਚੌਂਕ ਤੋਂ ਇੰਦਰਪਾਲ ਸਿੰਘ ਮਰਵਾਹਾ, ਵਿਧਾਨ ਸਭਾ ਲੁਧਿਆਣਾ ਹਲਕਾ ਉੱਤਰੀ ਅਧੀਨ ਆਉਂਦੇ ਸਰਕਲ ਸੇਖੇਵਾਲ ਤੋਂ ਨੇਕ ਸਿੰਘ ਸੇਖੇਵਾਲ, ਸਰਕਲ ਸਲੇਮ ਟਾਬਰੀ ਤੋਂ ਵਿਕਰਮ ਠਾਕੁਰ, ਸਰਕਲ ਦੀਪ ਨਗਰ ਤੋਂ ਸੁਖਜਿੰਦਰ ਸਿੰਘ, ਸਰਕਲ ਹੈਬੋਵਾਲ ਤੋਂ ਕੈਂਡੀ ਭੱਲਾ, ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਰਕਲ ਮਾਡਲ ਟਾਊਨ ਤੋਂ ਬਲਕਾਰ ਸਿੰਘ, ਸਰਕਲ ਜਨਤਾ ਨਗਰ ਤੋਂ ਸੰਤੋਖ ਸਿੰਘ, ਸਰਕਲ ਦਸ਼ਮੇਸ਼ ਨਗਰ ਤੋਂ ਪ੍ਰਵੀਨ ਕੁਮਾਰ ਭਾਰਤੀ, ਸਰਕਲ ਦੁੱਗਰੀ ਤੋਂ ਅਰਵਿੰਦਰ ਪਾਲ ਸਿੰਘ ਰਿੰਕੂ, ਸਰਕਲ ਪ੍ਰਤਾਪ ਨਗਰ ਤੋਂ ਅਮਨਜੋਤ ਸਿੰਘ ਗੋਹਲਵੜੀਆ, ਵਿਧਾਨ ਸਭਾ ਹਲਕਾ ਸਾਹਨੇਵਾਲ ਦੇ 33 ਫੁੱਟ ਰੋਡ ਮੁੰਡੀਆਂ ਤੋਂ ਬਲਜੀਤ ਸਿੰਘ ਬੱਲੀ, ਸਰਕਲ ਜਮਾਲਪੁਰ ਤੋਂ ਪਰਮਜੀਤ ਸਿੰਘ ਟੋਨਾ ਗਰਚਾ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਢੰਡਾਰੀ ਤੋਂ ਰਾਧੇ ਸ਼ਿਆਮ, ਸਰਕਲ ਗਿਆਸਪੁਰਾ ਤੋਂ ਸ਼ਮਸ਼ੇਰ ਸਿੰਘ, ਸਰਕਲ ਲੁਹਾਰਾਂ ਤੋਂ ਹਰਜਿੰਦਰ ਸਿੰਘ ਸੰਧੂ, ਸਰਕਲ ਡਾਬਾ ਤੋਂ ਹਰਵਿੰਦਰ ਸਿੰਘ ਸਿੱਧੂ ਨੂੰ ਸਰਕਲ ਪ੍ਰਧਾਨ ਦੀ ਜਿੰਮੇਵਾਰੀ ਦੇ ਨਾਲ ਨਿਵਾਜਿਆ ਗਿਆ।