ਵਿਦਿਅਕ ਤੇ ਸਿਖਲਾਈ ਕੇਂਦਰ ਸਮੇਂ ਦੀ ਮੁੱਖ ਲੋੜ : ਗੋਗਾ, ਨਿਊ ਜਨਤਾ ਨਗਰ ਵਿਖੇ ਕੀਤਾ ਗਿਆ ਦੀਪ ਸਿਲਾਈ ਕਢਾਈ ਸਕੂਲ ਦਾ ਉਦਘਾਟਨ
ਵਿਦਿਅਕ ਅਤੇ ਸਿਖਲਾਈ ਕੇਂਦਰ ਸਮੇਂ ਦੀ ਮੁੱਖ ਲੋੜ-ਗੋਗਾ
Publish Date: Fri, 01 May 2026 06:37 PM (IST)
Updated Date: Fri, 01 May 2026 06:38 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਕੌਂਸਲਰ ਸੋਹਨ ਸਿੰਘ ਗੋਗਾ ਵੱਲੋਂ ਨਿਊ ਜਨਤਾ ਨਗਰ ਵਿਖੇ ਲੜਕੀਆਂ ਅਤੇ ਘਰੇਲੂ ਔਰਤਾਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਆਤਮ ਨਿਰਭਰ ਕਰਵਾਉਣ ਦੇ ਮੰਤਵ ਦੇ ਨਾਲ ਖੋਲੇ ਗਏ ਦੀਪ ਸਿਲਾਈ ਕਢਾਈ ਸਕੂਲ ਦਾ ਉਦਘਾਟਨ ਕੀਤਾ ਗਿਆ। ਅਦਾਰੇ ਦੇ ਮੁੱਖ ਨਿਰਦੇਸ਼ਕ ਕਰਮਦੀਪ ਸਿੰਘ ਬਿਰਦੀ, ਪ੍ਰਿੰਸੀਪਲ ਗੁਰਦੀਪ ਕੌਰ ਬਿਰਦੀ. ਅਧਿਆਪਕ ਸਰਿਤਾ ਵਾਲੀਆ ਅਤੇ ਜਤਿੰਦਰ ਕੌਰ ਨੇ ਆਏ ਮਹਿਮਨਾਂ ਨੂੰ ਜੀ ਆਇਆ ਕਿਹਾ। ਸਮਾਗਮ ਦੌਰਾਨ ਵਿਦਿਆਰਥਣਾਂ ਅਰਸ਼ਦੀਪ ਕੌਰ ਦੇਵਗਨ, ਗੁਰਪ੍ਰੀਤ ਕੌਰ ਸੋਖੀ, ਜਗਦੇਵ ਕੌਰ ਰਿਐਤ, ਜਸਮੀਨ ਕੌਰ, ਜੋਤੀ ਸ਼ਰਮਾ, ਮਨਜੋਤ ਕੌਰ ਮੁੰਡੇ, ਮਨਦੀਪ ਕੌਰ ਭੰਮਰਾ, ਚਰਨਜੀਤ ਕੌਰ ਉੱਭੀ, ਪ੍ਰਭਲੀਨ ਕੌਰ ਸਾਲੋਪਾਲ, ਸਿਮਰਨ ਕੌਰ, ਕਮਲਪ੍ਰੀਤ ਕੌਰ, ਮਨਦੀਪ ਕੌਰ, ਸਰੂਤੀ ਜੈਨ, ਦੀਪ ਕਮਲ ਕੌਰ ਸੋਹਲ ਤੇ ਗੁਰਪ੍ਰੀਤ ਕੌਰ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਗੋਗਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਜਿਹੇ ਵਿਦਿਅਕ ਅਤੇ ਸਿਖਲਾਈ ਕੇਂਦਰਾਂ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ ਅਤੇ ਹਰ ਲੜਕੀ ਦੇ ਲਈ ਸਿਲਾਈ ਕਢਾਈ, ਖਾਣਾ ਬਣਾਉਣਾ ਅਤੇ ਖੁਦ ਦਾ ਮੇਕਅਪ ਕਰਨਾ ਜਰੂਰੀ ਕਹਿੰਦਿਆਂ ਬਿਰਦੀ ਪਰਿਵਾਰ ਨੂੰ ਅਜਿਹੇ ਕੋਰਸਾਂ ਨੂੰ ਵੀ ਸ਼ੁਰੂ ਕਰਨ ਲਈ ਪ੍ਰੇਰਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਨੋਹਰ ਸਿੰਘ ਬਿਰਦੀ, ਭੋਲਾ ਫੁੱਟਬਾਲਰ, ਸਤਵਿੰਦਰ ਸਿੰਘ ਲੋਟੇ, ਭਗਵੰਤ ਕੌਰ, ਜਰੀਨਾ ਖਾਨ, ਜਸਵਿੰਦਰ ਕੌਰ, ਇੰਦਰਜੀਤ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਮਠਾੜੂ, ਆਕਾਸ਼ ਵਰਮਾ ਅਤੇ ਗੁਰਜੀਤ ਕੌਰ ਮਠਾੜੂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।