‘ਸੋਈ ਦਿਨਸੁ ਸੁਹਾਵੜਾ’ ਪੁਸਤਕ ਪਾਠਕਾਂ ਦੇ ਸਨਮੁੱਖ
‘ਸੋਈ ਦਿਨਸੁ ਸੁਹਾਵੜਾ’ ਪੁਸਤਕ ਪਾਠਕਾਂ ਦੇ ਸਨਮੁੱਖ
Publish Date: Tue, 28 Apr 2026 06:20 PM (IST)
Updated Date: Tue, 28 Apr 2026 06:22 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਇਸਤਰੀ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਜਿੱਥੇ ‘ਸੋਈ ਦਿਨਸੁ ਸੁਹਾਵੜਾ ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਗਈ ਉੱਥੇ ‘ਸ਼ਾਬਾਸ਼ ਤੇ ਪ੍ਰੇਰਨਾ’ ਪ੍ਰੋਗਰਾਮ ਵਿੱਚ ਲਿਖਾਰੀਆਂ ਤੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਕੰਵਲਜੀਤ ਕੌਰ ਵੱਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਸਾਹਿਤਕ ਸਮਾਗਮ ਦੇ ਵਿੱਚ ‘ਸੋਈ ਦਿਨਸੁ ਸੁਹਾਵੜਾ ਸਮੇਤ ਪੰਜ ਪੁਸਤਕਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਤੇ ਵਿਦਵਾਨਾਂ ਰਾਹੀਂ ਇੰਨਾਂ ਤੇ ਆਲੋਚਨਾਤਮਕ ਅਧਿਐਨ ਰਾਹੀਂ ਪਰਚੇ ਪੜ੍ਹੇ ਗਏ। ਡਾ.ਜਗਦੀਪ ਕੌਰ ਅਹੂਜਾ ਤੇ ਡਾ.ਕੁਲਵਿੰਦਰ ਕੌਰ ਮਿਨਹਾਸ ਨੇ ਆਪੋ-ਆਪਣੇ ਪਰਚਿਆਂ ਵਿੱਚ ਪੁਸਤਕ ਦੇ ਵਿਭਿੰਨ ਪੱਖਾਂ ਤੋਂ ਅਧਿਐਨ ਪੇਸ਼ ਕੀਤਾ। ਸੂਖ਼ਮ ਅਧਿਐਨ ਰਾਹੀਂ ਪੁਸਤਕ ਦੀ ਕਲਾ ਤੇ ਵਿਸ਼ੇ ਤੇ ਚਰਚਾ ਕੀਤੀ। ਇਸ ਮੌਕੇ ਗੁਰਮੀਤ ਸਿੰਘ ਫਾਊਂਡਰ ਮੈਂਬਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਆਪਣੇ ਸੰਬੋਧਨ ਵਿੱਚ ਸਰਕਲ ਦੀ ਅਧਿਐਨ ਜੁਗਤ ਤੇ ਵਾਦ-ਵਿਵਾਦਾਂ ਤੋਂ ਵੱਖ ਰਹਿ ਕੇ ਵਿਲੱਖਣ ਵਿਅਕਤੀਤਵ ਉਸਾਰੀ ਨੂੰ ਸਲਾਹਿਆ ਤੇ ਇਸਤਰੀ ਕੌਂਸਲ ਦੇ ਸਾਹਿਤਕ ਰੁਝੇਵਿਆਂ ਦੀ ਪ੍ਰਸੰਸਾ ਕੀਤੀ। ਮੁੱਖ ਮਹਿਮਾਨ ਗੁਰਬਾਣੀ ਦੇ ਵਿਆਖਿਆਕਾਰ ਤੇ ਵਿਦਵਾਨ ਐਡਵੋਕੇਟ ਜਸਜੀਤ ਕੌਰ (ਜਲੰਧਰ) ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਮਾਗਮ ਦੀ ਮਹੱਤਤਾ ਬਾਰੇ ਚਰਚਾ ਕੀਤੀ। ਪੇਪਰ ਪੜ੍ਹਨ ਵਾਲਿਆਂ ਦੇ ਮੁੱਖ ਨੁਕਤਿਆਂ ਨੂੰ ਗੁਰਬਾਣੀ ਦੇ ਪ੍ਰਸੰਗਕਿਤਾ ਤੋਂ ਪੇਸ਼ ਕਰਕੇ ਬਾਣੀ ਅਗਵਾਈ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ.ਸੁਰਜੀਤ ਕੌਰ ਭੋਗਪੁਰ ਨੇ ਬਾਖ਼ੂਬੀ ਨਿਭਾਈ। ਅੰਤ ਵਿੱਚ ਗੁਰਵਿੰਦਰ ਕੌਰ ਲੁਧਿਆਣਾ ਨੇ ਸਭਨਾਂ ਨੂੰ ਧੰਨਵਾਦ ਕੀਤਾ। ਇਸ ਮੌਕੇ ਸੁਰਜੀਤ ਸਿੰਘ, ਜਸਪਾਲ ਸਿੰਘ, ਜਸਪਾਲ ਸਿੰਘ ਪਿੰਕੀ, ਡਾ.ਪਰਮਜੀਤ ਸਿੰਘ, ਡਾ.ਅਰਸ਼ਦੀਪ ਸਿੰਘ, ਭਵਨੀਤ ਸਿੰਘ (ਅਮਰੀਕਾ), ਡਾ.ਪ੍ਰਭਜੋਤ ਕੌਰ ਚੰਡੀਗੜ੍ਹ, ਡਾ ਹਰਮੀਤ ਕੌਰ, ਸੁਹਾਵੀ ਕੌਰ, ਹਰਪ੍ਰੀਤ ਸਿੰਘ ਦਿੱਲੀ, ਤਰਲੋਚਨ ਸਿੰਘ ਭੋਗਪੁਰ, ਭੁਪਿੰਦਰ ਸਿੰਘ ਜੈਪੁਰ, ਇੰਜ ਬਿਬੇਕਸ਼ੀਲ ਕੌਰ, ਨਿਰਮਲ ਕੌਰ ਕੋਟਲਾ, ਅਮਨਦੀਪ ਕੌਰ ਸੰਗਰੂਰ, ਹਰਮੀਤ ਕੌਰ ਮੀਤ, ਹਰਪ੍ਰੀਤ ਕੌਰ ਫਿਰੋਜ਼ਪੁਰ ਹਾਜ਼ਰ ਸਨ।