‘ਆਸ਼ਾ ਦਿਵਸ’ ਮਨਾਇਆ
ਪੰਜਾਬ ਵਿੱਚ ਹਰ ਸਾਲ ਮਨਾਇਆ ਜਾਵੇਗਾ 27 ਅਪ੍ਰੈਲ ਨੂੰ ‘ਆਸ਼ਾ ਦਿਵਸ’
Publish Date: Mon, 27 Apr 2026 06:27 PM (IST)
Updated Date: Mon, 27 Apr 2026 06:28 PM (IST)

ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਹਰ ਸਾਲ 27 ਅਪ੍ਰੈਲ ਨੂੰ ‘ਆਸ਼ਾ ਦਿਵਸ’ ਮਨਾਇਆ ਜਾਵੇਗਾ , ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਜੋ ਪਹਿਲਾ ‘ਆਸ਼ਾ ਦਿਵਸ ‘ਹੈ। ਪੰਜਾਬ ਸਰਕਾਰ ਵੱਲੋਂ ਆਸ਼ਾ ਦਿਵਸ ਦੀ ਸ਼ੁਰੂਆਤ ਕਰਨ ‘ਤੇ ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦਿਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਜ਼ ਦੀਆਂ ਬਣਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਵੀ ਕੀਤੀ। ਅੱਜ ਸੂਬੇ ਦੇ ਹੋਰਨਾਂ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਆਸ਼ਾ ਦਿਵਸ ਮਨਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਜਥੇਬੰਦੀ ਦੀ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਦੀ ਸੂਬਾ ਪ੍ਰਧਾਨ ਰਾਜਵੀਰ ਕੌਰ ਦੀ ਅਗਵਾਈ ਹੇਠ ਮਹੱਲਾ ਕਲੀਨਿਕ ਦੁੱਗਰੀ ਵਿੱਚ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੇ ਕੇਕ ਕੱਟਿਆ ਅਤੇ ਇੱਕ ਦੂਜੇ ਨੂੰ ਆਸ਼ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਮੈਡੀਕਲ ਅਫਸਰ ਡਾ ਪ੍ਰੀਤਮਾ ਨੇ ਸੰਬੋਧਨ ਕਰਦਿਆਂ ਕਿਹਾ ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਅਤੇ ਜੱਚਾ-ਬੱਚਾ ਨੂੰ ਸਿਹਤਮੰਦ ਰੱਖਣ ਲਈ ਆਸ਼ਾ ਵਰਕਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਪਰਮਿੰਦਰ ਕੌਰ,ਜਸਬੀਰ ਕੌਰ,ਪਰਮਜੀਤ ਕੌਰ,ਅਮਨਦੀਪ ਕੌਰ,ਸੀਮਾ,ਜੋਤੀ ਬਾਲਾ,ਗੁਰਮੀਤ ਰਾਜ ਕੌਰ,ਸੁਕਿੰਦਰਜੀਤ,ਸੁਮਨ ਅਤੇ ਰੁਪਿੰਦਰ ਕੌਰ ਸਮੇਤ ਹੋਰ ਵੀ ਆਸ਼ਾ ਵਰਕਰ ਅਤੇ ਫੈਸਿਲੀਟੇਟਰਜ਼ ਮੌਜੂਦ ਸਨ।