ਆਈਐੱਸਐੱਚਆਰਏਈ ਸਬ-ਚੈਪਟਰ ਲੁਧਿਆਣਾ ਦੀ ਨਵੀਂ ਟੀਮ ਦਾ ਗਠਨ, ਜੀਤ ਸਿੰਘ ਪ੍ਰਧਾਨ, ਸੁਜੀਤ ਸਿੰਘ ਸਕੱਤਰ, ਮਲਵਿੰਦਰ ਸਿੰਘ ਖ਼ਜ਼ਾਨਚੀ ਬਣੇ
ਆਈਐਸਐਚਆਰਏਈ ਸਬ-ਚੈਪਟਰ ਲੁਧਿਆਣਾ ਦੀ ਨਵੀਂ ਟੀਮ ਦਾ ਗਠਨ
Publish Date: Sun, 26 Apr 2026 06:30 PM (IST)
Updated Date: Sun, 26 Apr 2026 06:34 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਇੰਡਿਅਨ ਸੁਸਾਇਟੀ ਆਫ਼ ਹੀਟਿੰਗ, ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਇੰਜੀਨੀਅਰਜ਼ (ਆਈਐਸਐਚਆਰਏਈ) ਲੁਧਿਆਣਾ ਸਬ-ਚੈਪਟਰ ਦਾ ਸਥਾਪਨਾ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਜੀਤ ਸਿੰਘ ਨੂੰ ਪ੍ਰਧਾਨ, ਸੁਜੀਤ ਸਿੰਘ ਨੂੰ ਸਕੱਤਰ, ਮਲਵਿੰਦਰ ਸਿੰਘ ਨੂੰ ਖ਼ਜ਼ਾਨਚੀ ਅਤੇ ਹੋਰ ਸੀਡਬਲਯੂਸੀ ਮੈਂਬਰਾਂ ਵਜੋਂ ਚੁਣਿਆ ਗਿਆ। ਆਈਐਸਐਚਆਰਏਈ ਇੰਡੀਆ ਦੇ ਉਪ-ਪ੍ਰਧਾਨ ਅਜੇ ਬਾਂਸਲ ਮੁੱਖ ਮਹਿਮਾਨ ਸਨ। ਆਪਣੇ ਵਿਸਥਾਰਪੂਰਣ ਭਾਸ਼ਣ ਵਿੱਚ ਉਨ੍ਹਾਂ ਨੇ ਦੁਨੀਆ ਭਰ ਵਿੱਚ ਇਸ ਦੇ ਮੈਂਬਰਾਂ ਦੀ ਭੂਮਿਕਾ ‘ਤੇ ਚਾਨਣ ਪਾਇਆ ਅਤੇ ਲੁਧਿਆਣਾ ਸਬ-ਚੈਪਟਰ ਦੀ ਨਵੀਂ ਚੁਣੀ ਗਈ ਟੀਮ ਨੂੰ ਪਦਭਾਰ ਸੰਭਾਲਵਾਇਆ। ਵਿਸ਼ੇਸ਼ ਮਹਿਮਾਨ ਵਜੋਂ ਆਰਕੀਟੈਕਟ ਸੰਜੇ ਗੋਇਲ (ਲੁਧਿਆਣਾ ਸਮਾਰਟ ਸਿਟੀ ਲਿਮਿਟੇਡ ਦੇ ਸਾਬਕਾ ਨਿਰਦੇਸ਼ਕ), ਮੁਕੁਲ ਗਰੋਵਰ (ਚੰਡੀਗੜ੍ਹ ਚੈਪਟਰ ਦੇ ਨਿਵਰਤਮਾਨ ਪ੍ਰਧਾਨ) ਅਤੇ ਰੋਹਿਤ ਰਾਜ (ਚੰਡੀਗੜ੍ਹ ਚੈਪਟਰ ਦੇ ਪ੍ਰਧਾਨ) ਮੌਜੂਦ ਸਨ। ਆਰਕੀਟੈਕਟ ਸੰਜੇ ਗੋਇਲ (ਇੰਡਿਅਨ ਇੰਸਟੀਚਿਊਟ ਆਫ ਆਰਕੀਟੈਕਟਸ, ਪੰਜਾਬ ਚੈਪਟਰ ਦੇ ਨਿਵਰਤਮਾਨ ਚੇਅਰਮੈਨ) ਨੇ ਸਮਾਰਟ ਸਿਟੀ ਮਿਸ਼ਨ ਤਹਿਤ ਲੁਧਿਆਣਾ ਅਤੇ ਹੋਰ ਸ਼ਹਿਰਾਂ ਦੀਆਂ ਪ੍ਰਾਪਤੀਆਂ ‘ਤੇ ਚਾਨਣ ਪਾਇਆ। ਇਸ ਸਮਾਗਮ ਵਿੱਚ ਸਾਬਕਾ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਮਨਪ੍ਰੀਤ ਸਿੰਘ (ਸਬ-ਚੈਪਟਰ ਦੇ ਅਗਲੇ ਕਾਰਜਕਾਲ ਲਈ ਚੁਣੇ ਗਏ ਪ੍ਰਧਾਨ) ਨੇ ਵੀ ਭਾਗ ਲਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਸ਼ਰਨਜੀਤ ਸਿੰਘ ਬੇਦੀ ਨੇ ਕੀਤਾ, ਜਦਕਿ ਮਨੋਜ ਕੁਮਾਰ ਅਹੀ ਨੇ ਆਈਐਸਐਚਆਰਏਈ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ। ਇਸ ਮੌਕੇ ਡਾਈਕਿਨ ਦੇ ਹਰਦਿਆਲ ਸਿੰਘ ਨੇ ‘ਕੋਲਡ ਰੂਮ’ ਵਿਸ਼ੇ ‘ਤੇ ਪ੍ਰਸਤੁਤੀ ਦਿੱਤੀ ਅਤੇ ਏਐਸ ਇੰਜੀਨੀਅਰਜ਼, ਚੰਡੀਗੜ੍ਹ ਵੱਲੋਂ ਵੀ ਪੇਸ਼ਕਾਰੀ ਦਿੱਤੀਆਂ ਗਈਆਂ।ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਰੋਹਿਤ ਰਾਜ ਨੇ ਸਬ-ਚੈਪਟਰ ਨਾਲ ਮਿਲ ਕੇ ਚੈਪਟਰ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਆਈਐਸਐਚਆਰਏਈ ਸਬ-ਚੈਪਟਰ ਲੁਧਿਆਣਾ ਦੇ ਜ਼ਿਆਦਾਤਰ ਮੈਂਬਰਾਂ ਨੇ ਭਾਗ ਲਿਆ। ਸਮਾਗਮ ਦਾ ਸਮਾਪਨ ਧੰਨਵਾਦ ਪ੍ਰਸਤਾਵ ਹੋਇਆ।