ਪੁਸਤਕ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਲੋਕ ਅਰਪਣ
ਪੁਸਤਕ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਲੋਕ ਅਰਪਣ
Publish Date: Tue, 21 Apr 2026 07:01 PM (IST)
Updated Date: Tue, 21 Apr 2026 07:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਪੁਸਤਕ ‘ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਕਿਸੇ ਵੀ ਬੋਲੀ ਨੂੰ ਆਪਣੇ ਵਿਰਸੇ, ਵਰਤਮਾਨ ਤੇ ਭਵਿੱਖ ਬਾਰੇ ਨਾਲੋ ਨਾਲ ਲੇਖਾ ਜੋਖਾ ਕਰਦੇ ਰਹਿਣਾ ਚਾਹੀਦਾ ਹੈ। ਇਹ ਕਿਤਾਬ ਇੱਕੋ ਵੇਲੇ ਤ੍ਰੈਕਾਲ ਦਰਸ਼ੀ ਨੀਝ ਪ੍ਰਦਾਨ ਕਰਦੀ ਹੈ। ਇਸ ਵੱਡੇ ਉੱਦਮ ਲਈ ਉਨ੍ਹਾਂ ਵਿਸ਼ਵ ਪੰਜਾਬੀ ਸਭਾ ਅਤੇ ਇਸ ਦੇ ਸੰਪਾਦਕਾਂ ਨੂੰ ਮੁਬਾਰਕ ਦਿੱਤੀ। ਇਸ ਮੌਕੇ ਉੱਘੇ ਵਾਰਤਕ ਲੇਖਕ ਗੁਰਪ੍ਰੀਤ ਸਿੰਘ ਤੂਰ, ਰਣਜੋਧ ਸਿੰਘ, ਤੇਜਪਰਤਾਪ ਸਿੰਘ ਸੰਧੂ ਤੇ ਜਨਮੇਜਾ ਸਿੰਘ ਜੌਹਲ ਵੀ ਮੌਜੂਦ ਰਹੇ। ਪੁਸਤਕ ਦੇ ਸਹਿ ਸੰਪਾਦਕ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ 348 ਪੰਨਿਆਂ ਦੀ ਇਸ ਪੁਸਤਕ ਵਿਚ 33 ਪ੍ਰਮੁੱਖ ਵਿਦਵਾਨਾਂ ਦੇ ਲੇਖ ਸ਼ਾਮਲ ਹਨ।