ਅਭਿਰਾਜ ਗੁਪਤਾ ਦੀ ਕਿਤਾਬ ‘ਚਾਣਕਯਾ ਪਲੇਬੁੱਕ’ ਆਨਲਾਈਨ ਲੋਕ ਅਰਪਣ
ਅਭਿਰਾਜ ਗੁਪਤਾ ਦੀ ਕਿਤਾਬ ‘ਚਾਣਕਯਾ ਪਲੇਬੁੱਕ’ ਆਨਲਾਈਨ ਲੋਕ ਅਰਪਣ
Publish Date: Tue, 21 Apr 2026 06:21 PM (IST)
Updated Date: Tue, 21 Apr 2026 06:25 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਲੇਖਕ ਅਭਿਰਾਜ ਗੁਪਤਾ ਦੀ ਕਿਤਾਬ ‘ਚਾਣਕਯਾ ਪਲੇਬੁੱਕ’ ਆਨਲਾਈਨ ਲੋਕ ਅਰਪਣ ਕੀਤੀ ਗਈ। ਲੇਖਕ ਗੁਪਤਾ ਨੇ ਕਿਹਾ ਕਿ ਇਸ ਕਿਤਾਬ ਦਾ ਵਿਚਾਰ ਇੱਕ ਆਮ ਜਿਹੀ ਸੋਚ ਤੋਂ ਆਇਆ ਕਿ ਅੱਜ ਦੇ ਵਪਾਰਕ ਜਗਤ ਲਈ ਸਭ ਤੋਂ ਪ੍ਰਸੰਗਿਕ ਨੀਤੀਆਂ ਸਾਡੀ ਆਪਣੀ ਬੌਧਿਕ ਪਰੰਪਰਾ ਵਿਚ ਹੀ ਮੌਜੂਦ ਹਨ। ਚਾਣਕਯਾਦੀ ਸਿੱਖਿਆ ਇੱਕ ਐਸਾ ਸੋਚਣ ਦਾ ਢੰਗ ਦਿੰਦੀ ਹੈ ਜੋ ਵਿਹਾਰਕ, ਪ੍ਰਭਾਵਸ਼ਾਲੀ ਅਤੇ ਅੱਜ ਦੇ ਸਮੇਂ ਵਿੱਚ ਫੈਸਲੇ ਲੈਣ ਲਈ ਬਹੁਤ ਹੀ ਲਾਭਦਾਇਕ ਹੈ। ਇਹ ਕਿਤਾਬ ਖਾਸ ਕਰਕੇ ਨੌਜਵਾਨ ਉਦਯੋਗਪਤੀਆਂ, ਵਪਾਰਕ ਲੀਡਰਾਂ ਅਤੇ ਵਿਦਿਆਰਥੀਆਂ ਲਈ ਲਾਭਕਾਰੀ ਹੈ, ਜੋ ਇਹ ਸਮਝਣਾ ਚਾਹੁੰਦੇ ਹਨ ਕਿ ਸੋਚ-ਸਮਝ ਕੇ ਫੈਸਲੇ ਕਿਵੇਂ ਲੈਣ, ਅਨੁਸ਼ਾਸਨ ਅਤੇ ਸੰਤੁਲਿਤ ਦ੍ਰਿਸ਼ਟੀਕੋਣ ਕਿਵੇਂ ਲੰਬੇ ਸਮੇਂ ਲਈ ਮਜ਼ਬੂਤ ਸੰਸਥਾਵਾਂ ਵਿੱਚ ਬਣਾਉਣ, ਖਾਸ ਤੌਰ ਤੇ ਉਸ ਮਾਹੌਲ ਵਿੱਚ ਜਿੱਥੇ ਗਤੀ ਅਤੇ ਸਪੱਸ਼ਟਤਾ ਦੋਵੇਂ ਮਹੱਤਵਪੂਰਨ ਹਨ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਵਪਾਰਕ ਮਾਹੌਲ ਵਿੱਚ ਲਗਾਤਾਰ ਬਦਲਾਅ ਅਤੇ ਵਧਦੀ ਜਟਿਲਤਾ ਦੇ ਦਰਮਿਆਨ ਅਭਿਰਾਜ ਗੁਪਤਾ ਦੀ ਕਿਤਾਬ ਚਾਣਕਯਾ ਨੀਤੀ ਦੀ ਪ੍ਰਸੰਗਿਕਤਾ ਨੂੰ ਆਧੁਨਿਕ ਵਪਾਰਕ ਸੰਦਰਭ ਨਾਲ ਜੋੜਦੀ ਹੈ। ਅਰਥਸ਼ਾਸਤਰ ਤੋਂ ਪ੍ਰੇਰਿਤ ਇਹ ਕਿਤਾਬ ਲੀਡਰਸ਼ਿਪ ਅਤੇ ਫੈਸਲਾ ਲੈਣ ਬਾਰੇ ਐਸਾ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ ਜੋ ਵਿਹਾਰਕ ਹੈ ਅਤੇ ਆਧੁਨਿਕ ਉਦਯੋਗਾਂ ਦੀ ਹਕੀਕਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਪਰੰਪਰਾਗਤ ਗਿਆਨ ਅਤੇ ਮੌਜੂਦਾ ਹਾਲਾਤਾਂ ਦੇ ਮਿਲਾਪ ਨਾਲ ਕਿਤਾਬ ਇਹ ਦਰਸਾਉਂਦੀ ਹੈ ਕਿ ਅਗਵਾਈ, ਸੰਚਾਲਨ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਵੱਖ-ਵੱਖ ਨਹੀਂ ਦੇਖਿਆ ਜਾ ਸਕਦਾ। ਇਹ ਸਥਿਰ ਅਤੇ ਸੰਤੁਲਿਤ ਸੰਸਥਾਵਾਂ ਦੇ ਨਿਰਮਾਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੀ ਹੈ ਜੋ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਨੂੰ ਬਰਕਰਾਰ ਰੱਖਦਿਆਂ ਲਗਾਤਾਰ ਵਿਕਾਸ ਕਰਨ ਦੇ ਯੋਗ ਹੁੰਦੀਆਂ ਹਨ।