ਹਲਕਾ ਆਤਮ ਨਗਰ ਦੇ ਇੰਚਾਰਜ ਸੋਖੀ ਨੇ ਦਾਣਾ ਮੰਡੀ ਗਿੱਲ ਰੋਡ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ
ਹਲਕਾ ਆਤਮ ਨਗਰ ਦੇ ਇੰਚਾਰਜ ਸੋਖੀ ਨੇ ਦਾਣਾ ਮੰਡੀ ਗਿੱਲ ਰੋਡ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਸੁਣੀਆ ਸਮੱਸਿਆਵਾਂ
Publish Date: Mon, 20 Apr 2026 06:19 PM (IST)
Updated Date: Mon, 20 Apr 2026 06:21 PM (IST)

ਮੰਡੀਆਂ ’ਚ ਰੁਲ ਰਹੇ ਕਿਸਾਨ ਤੇ ਖਰੀਦਦਾਰ ਬਾਦਲ ਰਾਜ ਨੂੰ ਯਾਦ ਕਰ ਰਹੇ ਨੇ : ਸੋਖੀ, ਕਿਹਾ-ਮੰਡੀ ’ਚ ਯੂਥ ਅਕਾਲੀ ਦਲ ਕਿਸਾਨਾਂ ਲਈ ਪਾਣੀ ਦਾ ਕਰੇਗਾ ਪ੍ਰਬੰਧ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਸੁਖਬੀਰ ਸਿੰਘ ਸੋਖੀ ਨੇ ਆਪਣੇ ਹਲਕੇ ਵਿਚ ਪੈਂਦੀ ਗਿੱਲ ਰੋਡ ਦਾਣਾ ਮੰਡੀ ਦਾ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਮੰਡੀ ਵਿਚ ਆਪਣੀ ਕਣਕ ਵੇਚਣ ਆਏ ਕਿਸਾਨਾਂ ਅਤੇ ਖਰੀਦਣ ਆਏ ਆਮ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਉਨ੍ਹਾਂ ਨੇ ਸਮੱਸਿਆਵਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਤੱਕ ਪਹੁੰਚਾ ਕੇ ਅਤੇ ਪਾਰਟੀ ਪੱਧਰ ’ਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਮੰਡੀ ਵਿਚ ਕੀਤੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਅਤੇ ਹਾਜ਼ਰੀਨ ਨੇ ਦੱਸਿਆ ਕਿ ਇਥੇ ਤਪਦੀ ਧੁੱਪ ਤੇ ਗਰਮੀ ਦੌਰਾਨ ਮੰਡੀ ਬੋਰਡ ਵਲੋਂ ਪੀਣ ਵਾਲੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਦੁਕਾਨਾਂ ਤੋਂ ਮੁੱਲ ਖਰੀਦ ਕੇ ਪਾਣੀ ਪੀਣਾ ਪੈ ਰਿਹਾ ਹੈ। ਕਿਸਾਨ ਭਰਾਵਾਂ ਨੇ ਇਹ ਵੀ ਦੱਸਿਆ ਕਿ ਮੰਡੀ ਵਿਚ ਪ੍ਰਬੰਧਾਂ ਵਿਚ ਕਾਫੀ ਊਣਤਾਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਖੁੱਲ੍ਹੇ ਵਿਚ ਹੀ ਜਾਣਾ ਪੈਂਦਾ ਹੈ। ਕਣਕ ਤੋਲਣ ਸਮੇ ਪੁਰਾਣੇ ਫਰਸ਼ੀ ਕੰਡੇ ਹੀ ਵਰਤੇ ਜਾ ਰਹੇ ਸਨ, ਜਿਨ੍ਹਾਂ ਨੂੰ ਚੈੱਕ ਕਰਨ ’ਤੇ ਵਜ਼ਨ ਵਿਚ ਫਰਕ ਦਿਖਾਈ ਦਿੱਤਾ, ਇਥੋਂ ਤੱਕ ਕਿ ਬਾਰਦਾਨਾਂ ਵੀ ਕਣਕ ਦੇ ਭਾਅ ਹੀ ਵੇਚਿਆ ਜਾ ਰਿਹਾ ਸੀ। ਮੰਡੀ ਵਿਚ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਥਾਂ ਥਾ ਕੂੜਾ ਖਿਲਰਿਆ ਦਿਖਾਈ ਦੇ ਰਿਹਾ ਸੀ। ਇੰਨੀਆ ਬੇਨਿਯਮਿਆਂ ਹਨ। ਇਸ ਦੇ ਬਾਵਜੂਦ ਉਥੇ ਮੰਡੀ ਬੋਰਡ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਦਿਖਾਈ ਨਹੀਂ ਦਿੱਤਾ। ਇਸ ਮੌਕੇ ਕਿਸਾਨਾਂ ਅਤੇ ਖਰੀਦਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਵੇਲੇ ਕਿਸਾਨ ਭਰਾਵਾਂ ਦੀ ਫ਼ਸਲ ਸਮੇਂ ਸਿਰ ਚੁੱਕ ਕੇ ਭੁਗਤਾਨ ਵੀ ਕਰ ਦਿੱਤਾ ਜਾਂਦਾ ਸੀ, ਪ੍ਰੰਤੂ ਹੁਣ 20 ਦਿਨ ਬੀਤ ਜਾਣ ਤੇ ਵੀ ਫ਼ਸਲ ਮੰਡੀਆਂ ਵਿਚ ਰੁਲ ਰਹੀ ਹੈ ਅਤੇ ਡਰ ਸਤਾ ਰਿਹਾ ਹੈ ਕਿ ਕੀਤੇ ਮੀਂਹ ਨਾਂ ਪੈ ਜਾਵੇ। ਸੋਖੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੰਡੀ ਵਿਚ ਪੀਣ ਵਾਲੇ ਪਾਣੀ ਦੀ ਡਿਊਟੀ ਯੂਥ ਅਕਾਲੀ ਦਲ ਦੀ ਲਗਾਉਣਗੇ ਅਤੇ ਬਾਕੀ ਦੀਆਂ ਸਮੱਸਿਆਵਾ ਡਿਪਟੀ ਕਮਿਸ਼ਨਰ ਤੱਕ ਪੁਹੰਚਾ ਕੇ ਜਲਦ ਹੱਲ ਕਰਨ ਦੀ ਬੇਨਤੀ ਕਰਨਗੇ। ਇਸ ਮੌਕੇ ਸੋਖੀ ਦੇ ਨਾਲ ਯੂਥ ਅਕਾਲੀ ਆਗੂ ਜਤਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਕੈਲੇ, ਇੰਦਰਜੀਤ ਸਿੰਘ (ਰੂਬੀ ਲੋਟੇ), ਬਖਸ਼ੀਸ਼ ਸਿੰਘ, ਪ੍ਰਵੀਨ ਭਾਰਤੀ, ਗੁਰਪ੍ਰੀਤ ਕੌਰ ਪ੍ਰੀਤੀ, ਬਾਬਾ ਵਿਜੈ, ਹਰਭਿੰਦਰ ਸਿੰਘ ਪ੍ਰਧਾਨ, ਸੁਖਦੇਵ ਸਿੰਘ ਸੁੱਖਾ, ਇੰਦਰਜੀਤ ਸਿੰਘ ਚੇਤ ਸਿੰਘ ਨਗਰ, ਮਨਿੰਦਰ ਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ।