ਇੰਸਪੈਕਟਰ ਆਡਿਟ ਸ਼ੁਭਮ ਰਾਏ ਨੇ ਸੰਭਾਲਿਆ ਅਹੁਦਾ
ਨਵੇਂ ਇੰਸਪੈਕਟਰ ਆਡਿਟ ਸ਼ੁਭਮ ਰਾਏ ਨੇ ਸੰਭਾਲਿਆ ਅਹੁਦਾ
Publish Date: Fri, 15 May 2026 06:41 PM (IST)
Updated Date: Sat, 16 May 2026 04:09 AM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਸਹਿਕਾਰੀ ਆਡਿਟ ਵਿਭਾਗ ਅਧੀਨ ਆਡਿਟ ਸਰਕਲ ਸਹਨੇਵਾਲ ਦਾ ਸ਼ੁਭਮ ਰਾਏ ਨੇ ਇੰਸਪੈਕਟਰ ਆਡਿਟ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਸੀਨੀਅਰ ਆਡੀਟਰ ਲੁਧਿਆਣਾ ਪੂਰਬੀ ਗੁਰਦਰਸ਼ਨ ਸਿੰਘ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਪੂਰਬੀ ਗੁਰਿੰਦਰ ਸਿੰਘ ਗਿੱਲ ਵੱਲੋਂ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਵੱਲੋਂ ਵੀ ਸ਼ੁਭਮ ਰਾਏ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ਼ਵਿੰਦਰ ਸਿੰਘ, ਪਰਮਿੰਦਰ ਸਿੰਘ, ਪੁਨੀਤ, ਮਨਜਿੰਦਰ, ਸਿਮਰਨਜੀਤ, ਅਦਿਤੀ, ਅਭਿਨਵ, ਲਵਪ੍ਰੀਤ, ਸਮਨਦੀਪ ਕੌਰ, ਸੰਦੀਪ ਕੌਰ, ਸੰਦੀਪ ਸਿੰਘ, ਕੁਸਮ, ਆਂਚਲ ਰਾਣੀ ਆਦਿ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।