ਸ਼੍ਰੋਮਣੀ ਪੰਥਕ ਦਲ ਦੀ ਮੀਟਿੰਗ ’ਚ ਵਿਚਾਰਾਂ
ਸ੍ਰੋਮਣੀ ਪੰਥਕ ਦਲ ਦੀ ਮੀਟਿੰਗ ’ਚ ਵਿਚਾਰਾਂ
Publish Date: Fri, 01 May 2026 06:36 PM (IST)
Updated Date: Fri, 01 May 2026 06:38 PM (IST)

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ ਸ਼ਰੋਮਣੀ ਪੰਥਕ ਦਲ ਦੀ ਅਹਿਮ ਮੀਟਿੰਗ ਇੰਜੀਨਿਅਰ ਪ੍ਰਧਾਨ ਸੁਰਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਪੰਜਾਬੀ ਭਵਨ ਵਿਖੇ ਹੋਈ, ਜਿਸ ਚ ਸਮੂਹ ਅਹੁਦੇਦਾਰਾ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਸਹੋਤਾ ਨੇ ਦੱਸਿਆ ਕਿ ਸ਼੍ਰੋਮਣੀ ਪੰਥਕ ਦਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਬਿਲਕੁਲ ਤਿਆਰ ਹੈ ਅਤੇ ਉਹਨਾਂ ਦੀ ਪਾਰਟੀ ਵੀ 2027 ਦੇ ਮਿਸ਼ਨ ਨੂੰ ਸਫਲ ਕਰਨ ਲਈ ਹਰੇਕ ਪਿੰਡ ਹਰ ਕਸਬੇ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਆਰੰਭੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਨੂੰ ਦੇਖਿਆ ਅਤੇ ਲੋਕ ਇਹਨਾਂ ਪਾਰਟੀਆਂ ਤੋਂ ਹੁਣ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਅਤੇ ਸ਼ਰੇਆਮ ਚਿੱਟਾ ਵਿੱਕ ਰਿਹਾ, ਗੈਂਗਵਾਰ, ਲੁੱਟ ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਸ਼੍ਰੋਮਣੀ ਪੰਥਕ ਦਲ ਨੂੰ ਇਸ ਵਾਰ ਸਾਥ ਦੇਣ ਜਿਸ ਨਾਲ ਪੰਜਾਬ ਦੀ ਜਨਤਾ ਦਾ ਭਲਾ ਹੋ ਸਕੇ। ਸਹੋਤਾ ਨੇ ਕਿਹਾ ਕਿ 2026 ਵਿਚ ਸੂਬੇ ਦੀਆਂ ਨਗਰ ਕਮੇਟੀਆ,ਨਗਰ ਨਿਗਮਾਂ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਆਪਣੇ ਉਮੀਦਵਾਰ ਵੀ ਖੜ੍ਹੇ ਕਰੇਗੀ। ਇਸ ਮੌਕੇ ਸੋਹਨ ਸਿੰਘ, ਗੁਰਮੀਤ ਸਿੰਘ, ਤਰਸੇਮ ਚੰਦ, ਯੋਗੇਸ਼ ਕੁਮਾਰ, ਜਗਨਨਾਥ,ਸੁਖਦੀਪ ਸਿੰਘ, ਵਿਕਾਸ ਕੁਮਾਰ,ਸਨੀ ਕੁਮਾਰ,ਅਰਸ਼ਦੀਪ ਸਿੰਘ, ਕੁਲਵੀਰ ਸਿੰਘ, ਜਥੇਦਾਰ ਗੁਰਪਾਲ ਸਿੰਘ ਹਲਕਾ ਗਿੱਲ ਅਤੇ ਜੀਤਪਾਲ ਸਿੰਘ ਖੇੜੀ ਆਦਿ ਹਾਜ਼ਰ ਸਨ। -