ਐੱਨਸੀਈਆਰਟੀ ਨੂੰ ਪੰਜਾਬੀ ਲਈ ਪਾਠ ਸਮੱਗਰੀ ਤਿਆਰ ਕਰਨ ਲਈ ਸਮਾਂਬੱਧ ਕੀਤਾ ਜਾਵੇ : ਅਕਾਦਮੀ
ਐੱਨਸੀਈਆਰਟੀ ਨੂੰ ਪੰਜਾਬੀ ਲਈ ਪਾਠ ਸਮੱਗਰੀ ਤਿਆਰ ਕਰਨ ਲਈ ਸਮਾਂਬੱਧ ਕੀਤਾ ਜਾਵੇ-ਅਕਾਦਮੀ
Publish Date: Sat, 25 Apr 2026 06:31 PM (IST)
Updated Date: Sat, 25 Apr 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੇਂਦਰ ਵਿਦਿਆਲਿਆ ਵਿਸ਼ੇਸ ਕਰਕੇ ਆਰਮੀ ਸਕੂਲਾਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਪੜ੍ਹਾਉਣ ਦੀ ਵਿਵਸਥਾ ਤੋਂ ਪਿੱਛੇ ਹਟਣ ਦੀ ਨਿੰਦਾ ਕੀਤੀ ਗਈ ਹੈ। ਅਕਾਦਮੀ ਦਾ ਕਹਿਣਾ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੇਂਦਰ ਵਿਦਿਆਲਿਆਂ ਵਿਸ਼ੇਸ ਕਰਕੇ ਆਰਮੀ ਸਕੂਲਾਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਪੜ੍ਹਾਉਣ ਦੀ ਵਿਵਸਥਾ ਤੋਂ ਪਿੱਛੇ ਹਟਿਆ ਜਾ ਰਿਹਾ ਹੈ, 9 ਅਪ੍ਰੈਲ 2026 ਨੂੰ ਜਾਰੀ ਸਰਕੂਲਰ ਵਿਚ ਅਜਿਹੀ ਸ਼ਰਾਰਤ ਨਜ਼ਰ ਆ ਰਹੀ ਹੈ ਕਿ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਆਰ-1 ਪੱਧਰ ਤੋਂ ਵਾਝਾਂ ਰੱਖਿਆ ਗਿਆ ਹੈ ਅਤੇ ਆਰ- 2 ਰਾਹੀਂ ਮਾਤ ਭਾਸ਼ਾਵਾਂ ਨੂੰ ਯੋਗ ਸਥਾਨ ਨਹੀਂ ਦਿੱਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਡਾਇਰੈਕਟਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨਵੀਂ ਦਿੱਲੀ ਨੂੰ ਚਿੱਠੀ ਲਿਖ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਆਰ-3 ਵਿਚ ਪੰਜਾਬੀ ਨੂੰ ਯੋਗ ਸਥਾਨ ਦਿੱਤਾ ਜਾਵੇ। ਆਰ-3 ਵਿਚ ਪੰਜਾਬੀ ਭਾਸ਼ੀ ਖੇਤਰਾਂ ਵਿਚ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਬਣਾਇਆ ਜਾਵੇ। ਐੱਸੀਈਆਰਟੀ ਨੂੰ ਪੰਜਾਬੀ ਲਈ ਪਾਠ ਸਮੱਗਰੀ ਤਿਆਰ ਕਰਨ ਲਈ ਸਮਾਂਬੱਧ ਕੀਤਾ ਜਾਵੇ।