ਐੱਨਸੀਸੀ 3 ਪੰਜਾਬ (ਲੜਕੀਆਂ) ਬਟਾਲੀਅਨ ਦੇ ਕੈਡੇਟਾਂ ਨੂੰ ਸਰਟੀਫਿਕੇਟ ਵੰਡੇ
ਐਨਸੀਸੀ 3 ਪੰਜਾਬ (ਲੜਕੀਆਂ) ਬਟਾਲੀਅਨ ਦੇ ਕੈਡਿਟਾਂ ਨੂੰ ਸਰਟੀਫਿਕੇਟ ਵੰਡੇ
Publish Date: Wed, 06 May 2026 07:50 PM (IST)
Updated Date: Thu, 07 May 2026 04:12 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ
ਕਮਾਂਡਿੰਗ ਅਫਸਰ ਕਰਨਲ ਆਰਐਸ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਸੀਸੀ 3 ਪੰਜਾਬ (ਲੜਕੀਆਂ) ਬਟਾਲੀਅਨ, ਲੁਧਿਆਣਾ ਯੂਨਿਟ ਦੇ ਕੈਡਿਟਾਂ ਨੇ ਜੂਨੀਅਰ ਵਿੰਗ ‘ਏ’ ਸਰਟੀਫਿਕੇਟ ਪਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ ਅਤੇ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ। ਉਨ੍ਹਾਂ ਇਸ ਉਪਲੱਬਧੀ ਨੂੰ ਕੈਡਿਟਾਂ ਦੀ ਸੱਚੀ ਨਿਸ਼ਠਾ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਸਬੂਤ ਕਰਾਰ ਦਿੱਤਾ। ਸਾਰੇ ਸੰਬੰਧਿਤ ਸੰਸਥਾਨਾਂ ਵਿੱਚ ਸਰਟੀਫਿਕੇਟ ਵੰਡ ਦੀ ਪ੍ਰਕਿਰਿਆ ਇਸ ਵੇਲੇ ਜਾਰੀ ਹੈ। ਡੀਏਵੀ ਸਕੂਲ ਵਿੱਚ ਇੱਕ ਆਧਿਕਾਰਿਕ ਸਮਾਰੋਹ ਦੌਰਾਨ ਸਫਲ ਕੈਡਿਟਾਂ ਨੂੰ ‘ਏ’ ਸਰਟੀਫਿਕੇਟ 2025-26 ਪ੍ਰਦਾਨ ਕੀਤੇ ਗਏ। ਕਮਾਂਡਿੰਗ ਅਫਸਰ ਕਰਨਲ ਆਰਐਸ ਚੌਹਾਨ ਸਮੇਤ ਯੂਨਿਟ ਦੇ ਸਮੂਹ ਸਟਾਫ ਵੱਲੋਂ ਕੈਡਿਟਾਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਲਈ ਪ੍ਰੋਤਸਾਹਿਤ ਕੀਤਾ ਗਿਆ।