ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਸਮੂਹ ਬਾਡੀ ਨੂੰ ਕੀਤੀ ਭੰਗ
ਨਰੇਸ਼ ਧੀਂਗਾਨ ਨੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਸਮੂਹ ਬਾਡੀ ਨੂੰ ਕੀਤਾ ਭੰਗ
Publish Date: Thu, 30 Apr 2026 06:53 PM (IST)
Updated Date: Fri, 01 May 2026 04:14 AM (IST)
ਵਿਸ਼ਾਲ,ਪੰਜਾਬੀ ਜਾਗਰਣ, ਲੁਧਿਆਣਾ
ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਹੰਗਾਮੀ ਮੀਟਿੰਗ ਚੇਅਰਮੈਨ ਨਰੇਸ ਧੀਂਗਾਨ ਦੀ ਅਗਵਾਈ ਵਿੱਚ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਦੌਰਾਨ ਨਰੇਸ਼ ਧੀਂਗਾਨ ਵਲੋਂ ਯੂਨੀਅਨ ਦੀ ਸਮੂਹ ਬਾਡੀ ਨੂੰ ਭੰਗ ਕਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਕਿਹਾ ਕਿ ਯੂਨੀਅਨ ਦੀ ਹਰ ਸਾਲ ਨਵੀਂ ਇਕਾਈ ਦਾ ਗਠਨ ਕੀਤਾ ਜਾਂਦਾ ਹੈ ਅਤੇ ਇਸ ਵਾਰੀ 1 ਮਈ ਨੂੰ ਜਿਥੇ ਯੂਨੀਅਨ ਦੀ ਨਵੀਂ ਇਕਾਈ ਦਾ ਗਠਨ ਕੀਤਾ ਜਾਵੇਗਾ ਉਥੇ ਹੀ ਯੂਨੀਅਨ ਵਲੋਂ ਮਜ਼ਦੂਰ ਦਿਵਸ ਵੀ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਇਕਾਈ ਦਾ ਗਠਨ ਸਮੂਹ ਆਗੂਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਜਾਵੇਗਾ ਤੇ ਮਿਹਨਤੀ ਅਤੇ ਹੋਣਹਾਰ ਆਗੂਆਂ ਨੂੰ ਬਣਦੇ ਮਾਣ ਸਨਮਾਨ ਨਾਲ ਨਿਵਾਜ਼ਿਆ ਜਾਵੇਗਾ। ਇਸ ਮੌਕੇ ਵਿੱਕੀ ਰਹੇਲਾ, ਸੁਭਾਸ਼ ਸੋਦੇ, ਵਰੁਣ ਰਾਜ, ਸੁਮਿਤ ਚੋਟਾਲਾ, ਰਾਜੇਸ਼ ਟਾਂਕ, ਬਿੱਟੂ ਡੁਲਗਚ, ਪੱਪੂ ਬੇਦੀ, ਅਨੁਰਾਗ ਚੰਡਾਲਿਆ, ਬਬਲੂ ਧੀਂਗਾਨ ਆਦਿ ਹਾਜ਼ਰ ਸਨ।