ਐੱਮਪੀ ਅਮਰ ਸਿੰਘ ਨੇ ਪਿੰਡ ਭਰਥਲਾ ’ਚ ਖੇਡ ਸਟੇਡੀਅਮ ਤੇ ਜਿੰਮ ਦਾ ਨੀਂਹ ਪੱਥਰ ਰੱਖਿਆ
ਐੱਮ.ਪੀ. ਅਮਰ ਸਿੰਘ ਨੇ ਪਿੰਡ ਭਰਥਲਾ ਵਿਖੇ ਖੇਡ ਸਟੇਡੀਅਮ ਤੇ ਜਿੰਮ ਦਾ ਨੀਂਹ ਪੱਥਰ ਰੱਖਿਆ
Publish Date: Wed, 06 May 2026 08:12 PM (IST)
Updated Date: Thu, 07 May 2026 04:15 AM (IST)
ਪੀ 09 : ਖੇਡ ਸਟੇਡੀਅਮ ਦੀ ਨੀਂਹ ਪੱਥਰ ਤੋਂ ਪਰਟਾ ਹਟਾਉਂਦੇ ਹੋਏ ਐੱਮ.ਪੀ. ਅਮਰ ਸਿੰਘ। ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਅੱਜ ਮਾਛੀਵਾੜਾ ਬਲਾਕ ਦੇ ਪਿੰਡ ਭਰਥਲਾ ਵਿਖੇ ਨਵੇਂ ਬਣਨ ਜਾ ਰਹੇ ਸਟੇਡੀਅਮ ਅਤੇ ਜਿੰਮ ਦਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਨੀਂਹ ਪੱਥਰ ਰੱਖਿਆ। ਪਿੰਡ ਭਰਥਲਾ ਦੀ ਪੰਚਾਇਤ ਦੇ ਯਤਨਾਂ ਸਦਕਾ ਬਣ ਰਹੇ ਖੇਡ ਸਟੇਡੀਅਮ ਦੇ ਨੀਂਹ ਪੱਥਰ ਤੋਂ ਪਰਟਾ ਹਟਾਉਂਦਿਆਂ ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਪਿੰਡਾਂ ਵਿਚ ਖੇਡ ਸਟੇਡੀਅਮ, ਜਿੰਮ ਅਤੇ ਕੋਚਾਂ ਦਾ ਪ੍ਰਬੰਧ ਕਰਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਇਆ ਜਾ ਸਕੇ। ਰਾਜਾ ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਕਿਸੇ ਪਿੰਡ ਨੂੰ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਅਰੁਣ ਕੁਮਾਰ, ਅਜਮੇਰ ਸਿੰਘ ਪੂਰਬਾ, ਹਰਚੰਦ ਸਿੰਘ, ਗੁਰਮੁਖ ਸਿੰਘ ਆਦਿ ਵੀ ਮੌਜੂਦ ਸਨ।