ਫਿਲਮੀ ਸਟਾਈਲ ’ਚ ਮੋਟਰਸਾਈਕਲ ਚੋਰੀ
ਪਿਸ਼ਾਬ ਕਰਨ ਲਈ ਰੁਕੇ ਵਿਅਕਤੀ ਦਾ ਮੋਟਰਸਾਈਕਲ ਚੋਰੀ
Publish Date: Sat, 18 Apr 2026 06:24 PM (IST)
Updated Date: Sat, 18 Apr 2026 06:27 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਪਿਸ਼ਾਬ ਕਰਨ ਲਈ ਝਾੜੀਆਂ ਵਿਚ ਗਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਮਾਮਲੇ ਸੰਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਾਜਗੁਰੂ ਨਗਰ ਦੀ ਏਕਤਾ ਕਾਲੋਨੀ ਦੇ ਰਹਿਣ ਵਾਲੇ ਰਾਜਨ ਨੇ ਦੱਸਿਆ ਕਿ ਉਹ ਬਲਿੰਕਟ ਵਿਚ ਨੌਕਰੀ ਕਰਦਾ ਹੈ। ਬੀਤੇ ਦਿਨ ਆਰਡਰ ਦੇਣ ਲਈ ਉਹ ਰਾਂਝੀ ਕਾਲੋਨੀ ਵਿਚ ਜਾ ਰਿਹਾ ਸੀ। ਅੰਡਰ ਬ੍ਰਿਜ ਪਾਰ ਕਰਨ ਤੋਂ ਬਾਅਦ ਉਹ ਸ਼ੌਚ ਕਰਨ ਲਈ ਝਾੜੀਆਂ ਵਿਚ ਚਲਾ ਗਿਆ। ਕੁੱਝ ਸਮੇਂ ਬਾਅਦ ਜਦ ਰਾਜੇ ਨੂੰ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਸ ਕੇਸ ਵਿਚ ਥਾਣਾ ਦੁਗਰੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।