ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੀ ਮਹੀਨਾਵਾਰ ਮੀਟਿੰਗ
ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੀ ਮਹੀਨਾਵਾਰ ਮੀਟਿੰਗ
Publish Date: Mon, 11 May 2026 06:54 PM (IST)
Updated Date: Tue, 12 May 2026 04:09 AM (IST)

ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਅੱਜ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੀ ਮਹੀਨਾ ਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਜੀ ਦੀ ਪ੍ਰਾਧਨਗੀ ਹੇਠ ਹੋਈ, ਸਾਡੇ ਸਾਥੀ ਹਰਿੰਦਰ ਸਿੰਘ ਨੰਬਰਦਾਰ ਪਿੰਡ ਮਾਂਗੇਵਾਲ ਦੀ ਬੇਵਕਤੀ ਹੋਈ ਮੌਤ ਤੇ 2 ਮਿੰਟ ਦਾ ਮੌਨ ਧਾਰ ਕੇ ਅਫਸੋਸ਼ ਕੀਤਾ ਗਿਆ ਇਸ ਤੋ ਬਾਅਦ ਨੰਬਰਦਾਰਾ ਯੂਨੀਅਨ ਦੀ ਕਾਫੀ ਸਮੇ ਤੋਂ ਲਟਕ ਰਹੀਆ ਜਾਇਜ ਮੰਗਾਂ ਬਾਰੇ ਵਿਚਾਰ ਵਟਾਦਾਰਾ ਕੀਤਾ ਗਿਆ ਯੂਨੀਅਨ ਵਲੋ ਮੰਗ ਪੱਤਰ ਹਲਕਾ ਐਮ.ਐਲ.ਏ. ਪਾਇਲ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਦਿੱਤੇ ਗਏ ਪਰ ਅੱਜ ਤੱਕ ਕੋਈ ਮੰਗ ਨਹੀ ਮੰਨੀ ਗਈ, ਨੰਬਰਦਾਰਾ ਦੀਆ ਮੰਗਾਂ ਦਾ ਵੇਰਵਾ ਨੰਬਰਦਾਰੀ ਜੱਦੀ ਪੁਸਤੀ ਕੀਤੀ ਜਾਵੇ, ਨੰਬਰਦਾਰਾ ਮਾਣ ਭੱਤਾ ਵਧਾਕੇ 5000/-ਰੁਪੇ ਕੀਤਾ ਜਾਵੇ ਨੰਬਰਦਾਰਾ ਨੂੰ ਸਫਰ ਅਤੇ ਟੂਲ ਟੈਕਸ ਫ੍ਰੀ ਕੀਤਾ ਜਾਵੇ ਅਤੇ 10 ਲੱਖ ਰੁਪਏ ਦਾ ਬੀਮਾ ਫਰੀ ਕੀਤਾ ਜਾਵੇ, ਨੰਬਰਦਾਰਾ ਨੂੰ ਟੱਚ ਮੋਬਾਇਲ ਫੋਨ ਦਿੱਤੇ ਜਾਣ, ਤਾਂ ਕਿ ਆਨ-ਲਾਈਨ ਕੰਮ ਕਰ ਸਕਣ ਇਸ ਮੌਕੇ ਨੰਬਰਦਾਰ ਯੂਨੀਅਨ ਨੇ ਸਮੂਹ ਨੰਬਰਦਾਰਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਨਲਾਈਨ ਪੈਨਡੈਂਸੀ ਨੂੰ ਕਲੀਅਰ ਕਰਨ। ਮੌਕੇ ’ਤੇ ਹਾਜ਼ਰ ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਿਸ਼ਨਪੁਰਾ, ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਖਜਾਨਚੀ ਗੁਰਤੇਜ ਸਿੰਘ ਬਰਮਾਲੀਪੁਰ, ਸਕੱਤਰ ਅਮਨਦੀਪ ਸਿੰਘ ਮਾਜਰੀ, ਰਣਧੀਰ ਸਿੰਘ ਸਿਹੜਾ, ਸੁਖਦੀਪ ਸਿੰਘ ਰਾੜਾ ਸਾਹਿਬ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਰਾਜਿੰਦਰ ਸਿੰਘ ਰਾਣੋ, ਅਮਰੀਕ ਸਿੰਘ ਗੁਰਦਿੱਤਪੁਰਾ, ਮਨਜੀਤ ਸਿੰਘ ਜਰਗ, ਹਰਪ੍ਰੀਤ ਸਿੰਘ ਜਰਗ, ਸੋਹਣ ਸਿੰਘ ਅਫਜੁੱਲਾਪੁਰ, ਜਰਗ ਸਰਕਲ ਪ੍ਰਧਾਨ ਹਰਬੰਸ ਸਿੰਘ ਮੁੱਲਾਂਪੁਰਾ, ਜਗਤਾਰ ਸਿੰਘ ਸ਼ਾਹਪੁਰ, ਰਾਜਿੰਦਰ ਸਿੰਘ ਮਾਲੋ ਦੰਦ, ਦਰਸਨ ਸਿੰਘ ਜੰਡਾਲੀ, ਸਰਬਜੀਤ ਕੌਰ ਰੌਲ, ਨਛੱਤਰ ਸਿੰਘ ਦੀਵਾ ਖੋਸਾ, ਗੁਰਦੀਪ ਸਿੰਘ ਚਾਪੜਾ, ਦਰਸ਼ਨ ਸਿੰਘ ਰਾਮਪੁਰ, ਸਮਸ਼ੇਰ ਸਿੰਘ ਕੋਟਲੀ, ਬਲਵੀਰ ਸਿੰਘ ਲਸਾੜਾ ਪੋਹਲੇਵਾਸ, ਸੋਹਣ ਸਿੰਘ ਲੰਢਾ, ਜਰਨੈਲ ਸਿੰਘ ਸਿਹੜਾ, ਦਵਿੰਦਰ ਸਿੰਘ ਧੋਲ ਕਲਾਂ ਸਹਾਇ ਖਜਾਨਚੀ, ਨਰਪਿੰਦਰ ਸਿੰਘ ਰੌਣੀ, ਮਨਦੀਪ ਸਿੰਘ ਕਟਾਹਰੀ ਨੰਬਰਦਾਰ ਆਦਿ ਹਾਜਰ ਸਨ।