ਵਿਧਾਇਕ ਇਯਾਲੀ ਦਾ ਜਰਗ ਪੁੱਜਣਾ ਚਰਚਾ ਦਾ ਵਿਸ਼ਾ

ਹਫਤੇ ’ਚ 1 ਦਿਨ ਪਾਇਲ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨਗੇ
ਅਕਾਲੀ ਦਲ ਵਾਰਸ ਪੰਜਾਬ ਨੇ ਹਲਕਾ ਪਾਇਲ ’ਚ ਕੀਤੀਆਂ ਸਰਗਰਮੀਆਂ ਤੇਜ਼
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ
ਜੌੜੇਪੁਲ ਜਰਗ : ਅੱਜ ਅਕਾਲੀ ਦਲ ਵਾਰਿਸ ਪੰਜਾਬ ਅਤੇ ਪੁਨਰ ਸੁਰਜੀਤੀ ਦੇ ਤਾਲਮੇਲ ਕਨਵੀਨਰ ਵਿਧਾਇਕ ਮਨਪਰੀਤ ਸਿੰਘ ਇਯਾਲੀ ਨੇ ਪਿੰਡ ਜਰਗ ਵਿਖੇ ਸੀਨੀਅਰ ਟਕਸਾਲੀ ਅਕਾਲੀ ਪਰਿਵਾਰ ਸਾਬਕਾ ਸਰਪੰਚ ਸਵ. ਜਥੇ. ਬਲਵੀਰ ਸਿੰਘ ਜਰਗ ਦੇ ਸਪੁੱਤਰ ਉਘੇ ਸਮਾਜ ਸੇਵੀ ਤੇ ਸਾਬਕਾ ਮੈਂਬਰ ਬਲਾਕ ਸੰਮਤੀ ਨਰਿੰਦਰ ਸਿੰਘ ਮੰਡੇਰ ਜਰਗ ਦੇ ਘਰ ਸ਼ਿਰਕਤ ਕੀਤੀ ਤੇ ਉਹਨਾਂ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਸਮੇਤ ਹੋਰ ਲੀਡਰਸ਼ਿਪ ਵੀ ਹਾਜ਼ਰ ਰਹੀ। ਭਾਵੇ ਉਕਤ ਆਗੂ ਵੱਲੋ ਅੱਜ ਦੀ ਮਿਲਣੀ ਨੂੰ ਪਰਿਵਾਰਕ ਸਾਂਝ ਦੱਸਿਆ ਗਿਆ ਹੈ ਪਰ ਇਸ ਮੌਕੇ ਹੋਏ ਇਕੱਠ ਦੀ ਚਰਚਾ ਸਾਰਾ ਦਿਨ ਪਾਇਲ ਹਲਕੇ ’ਚ ਸੁਣਨ ਨੂੰ ਮਿਲਦੀ ਰਹੀ।
ਜਦੋਂ ਇਸ ਸੰਬੰਧ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਲਕਾ ਪਾਇਲ ਚ ਮੇਰੇ ਪਰਿਵਾਰ ਦੀਆਂ ਬਹੁਤ ਰਿਸ਼ਤੇਦਾਰੀਆਂ ਹਨ ਤੇ ਵਿਦੇਸ਼ਾਂ ਚ ਰਹਿੰਦੇ ਮੇਰੇ ਦੋਸਤਾਂ ਦੇ ਮਾਤਾ ਪਿਤਾ ਰਹਿ ਰਹੇ ਹਨ ,ਇਸ ਕਰਕੇ ਮੈ ਅਕਸਰ ਉਨ੍ਹਾਂ ਦੇ ਮਾਪਿਆ ਨੂੰ ਮਿਲਣ ਆਉਂਦਾ ਰਹਿਦਾ ਹਾਂ । ਉਨ੍ਹਾਂ ਕਿਹਾ ਕਿ ਜਦੋਂ ਵੀ ਕੈਨੇਡਾ ,ਅਮਰੀਕਾ ਵਰਗੇ ਮਹਾਂਦੀਪਾ ਵਿਚ ਗਿਆ ਹਾਂ ਤਾਂ ਮੈਨੂੰ ਬਹਤ ਸਤਿਕਾਰ ਮਿਲਿਆ ਹੈ। ਇਸ ਕਰਕੇ ਮੇਰਾ ਫਰਜ ਬਣਦਾ ਹੈ ਕਿ ਉਨ੍ਹਾਂ ਦੇ ਮਾਪਿਆ ਦੇ ਹਰ ਦੁੱਖ ਸੁੱਖ ਚ ਸ਼ਰੀਕ ਹੋਵਾਂ । ਉਨ੍ਹਾਂ ਅੱਗੇ ਕਿਹਾ ਕਿ ਪਾਇਲ ਹਲਕੇ ਨਾਲ ਮੇਰਾ ਬਹੁਤ ਮੋਹ ਹੈ। ਇਸ ਕਰਕੇ ਆਉਣ ਵਾਲੇ ਸਮੇਂ ਚ ਹਲਕਾ ਪਾਇਲ ਚ ਭਰਵੀ ਹਾਜ਼ਰੀ ਲਗਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਆਕਤੀ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਕਿਸੇ ਸਮੇਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ । ਜ਼ਿਕਰਯੋਗ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਪੁਨਰ ਸੁਰਜੀਤੀ ਅਕਾਲੀ ਦਲ ਚ ਜਦੋਂ ਦੀ ਸਾਂਝ ਪਈ ਹੈ ,ਉਸ ਦਿਨ ਤੋਂ ਹਲਕਾ ਪਾਇਲ ਦੇ ਸਿਆਸੀ ਮਹੌਲ ’ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਤੇ ਟਿਕਟ ਦੇ ਮੁੱਖ ਦਾਅਵੇਦਾਰ ਸੰਦੀਪ ਸਿੰਘ ਰੁਪਾਲੋ ਨੇ ਹਲਕਾ ਪਾਇਲ ਦੇ ਲੱਗਪੱਗ ਸਾਰੇ ਪਿੰਡਾਂ ਚ ਭਾਈ ਅਮ੍ਰਿਤਪਾਲ ਸਿੰਘ ਦੀ ਤਸਵੀਰ ਵਾਲੇ ਹੋਰਡਿੰਗ ਲਗਵਾ ਦਿੱਤੇ ਹਨ ਤੇ ਉਨ੍ਹਾਂ ਵੱਲੋ ਹਲਕਾ ਪਾਇਲ ਦੇ ਪਿੰਡਾਂ ਚ ਸਮਾਜਿਕ ਤੇ ਧਾਰਮਿਕ ਸਮਾਗਮਾਂ ਚ ਹਾਜ਼ਰੀ ਭਰ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਬੇਸ਼ਕ ਨਰਿੰਦਰ ਸਿੰਘ ਜਰਗ ਤੇ ਵਿਧਾਇਕ ਇਯਾਲੀ ਨੇ ਇਸ ਨੂੰ ਪਰਿਵਾਰਕ ਮਿਲਣੀ ਹੀ ਆਖਿਆ ਹੈ ਪਰ ਅੱਜ ਦੀ ਮਿਲਣੀ ਨੂੰ ਭਵਿੱਖ ਚ ਉਸੇ ਨਾਲ ਜੋੜਕੇ ਦੇਖਿਆ ਜਾ ਰਿਹਾ।
ਇਸ ਦੌਰਾਨ ਨਰਿੰਦਰ ਸਿੰਘ ਮੰਡੇਰ ਜਰਗ ਵੱਲੋਂ ਵਿਧਾਇਕ ਇਯਾਲੀ ਅਤੇ ਸੰਦੀਪ ਸਿੰਘ ਰੁਪਾਲੋਂ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਘੇ ਸਮਾਜ-ਸੇਵੀ ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਮੰਡੇਰ ਜਰਗ ਤੇ ਜਸਵੰਤ ਸਿੰਘ ਮੰਡੇਰ ਪੰਜਾਬ ਖਾਦ ਡੀਪੂ ਤੋਂ ਇਲਾਵਾ ਜਥੇ. ਸੰਦੀਪ ਸਿੰਘ ਰੁਪਾਲੋਂ, ਜਥੇ. ਦੀਦਾਰ ਸਿੰਘ ਰਾਣੋ, ਜਥੇਬੰਦਕ ਸਕੱਤਰ ਮਨਦੀਪ ਸਿੰਘ ਬੋਪਾਰਾਏ, ਜਥੇਦਾਰ ਤਾਰਾ ਸਿੰਘ ਘੁਡਾਣੀ, ਜਥੇਦਾਰ ਗੁਰਸੇਵਕ ਸਿੰਘ ਭੀਖੀ, ਵਰਿੰਦਰ ਬੇਰ ਕਲਾਂ, ਕੁਲਵਿੰਦਰ ਸਿੰਘ ਚਹਿਲ, ਬਾਬਾ ਦਲਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਚੋਮੋ , ਗੁਰਮੁੱਖ ਸਿੰਘ ਪੂਰਬਾ, ਪ੍ਰਧਾਨ ਜਸਪ੍ਰੀਤ ਸਿੰਘ ਜੱਗੀ ਖਨੌੜਾ, ਬਲਵੀਰ ਸਿੰਘ ਕਾਲਾ, ਗਗਨ ਬਾਵਾ, ਰਾਜਿੰਦਰ ਕੁਮਾਰ ਰਾਜੂ ਘਈ, ਬਾਬਾ ਗੁਰਦੇਵ ਸਿੰਘ, ਬਾਬਾ ਬੱਗਾ ਸਿੰਘ, ਸਾਬਕਾ ਪੰਚ ਗੁਰਮੀਤ ਸਿੰਘ ਘੋਲੀ, ਪ੍ਰਧਾਨ ਸਿਮਰਨਜੀਤ ਸਿੰਘ ਭੁਰਥਲਾ ਮੰਡੇਰ, ਹਰਵਿੰਦਰ ਸਿੰਘ ਮਾਨਵੀ, ਨਵਨੀਤ ਸਿੰਘ ਔਜਲਾ ਫ਼ਤਹਿਗੜ੍ਹ ਨਿਊਆਂ , ਪਰਮਜੀਤ ਸਿੰਘ ਪੰਮਾ ਜਲਾਜਨ ਤੇ ਜਸਵੰਤ ਸਿੰਘ ਜਰਗੜੀ ਸਮੇਤ ਵੱਡੀ ਗਿਣਤੀ ’ਚ ਸਮਰਥਕ ਹਾਜ਼ਰ ਸਨ।