ਵਿਧਾਇਕ ਪਰਾਸ਼ਰ ’ਤੇ ਭਾਜਪਾ ਆਗੂ ਦੇਬੀ ਦਾ ਪਲਟਵਾਰ
ਵਿਧਾਇਕ ਅਸ਼ੋਕ ਪਰਾਸ਼ਰ ਤੇ ਭਾਜਪਾ ਪੰਜਾਬ ਦੇ ਖਜਾਂਨਚੀ ਗੁਰਦੇਵ ਸ਼ਰਮਾ ਦੇਬੀ ਦਾ ਪਲਟਵਾਰ
Publish Date: Wed, 13 May 2026 08:46 PM (IST)
Updated Date: Thu, 14 May 2026 04:15 AM (IST)

-ਪੱਪੀ ਨੂੰ ਹੋਇਆ ਦੇਬੀ ਫੋਬੀਆ, ਹਰ ਪਾਸੇ ਨਜ਼ਰ ਆ ਰਿਹਾ ਦੇਬੀ -ਵਿਧਾਇਕ ਪੱਪੀ ਵੱਲੋਂ ਲਗਾਏ ਨਕਲੀ ਸ਼ਾਰਾਬ ਵੇਚਣ ਦੇ ਦੋਸ਼ਾਂ ਨੂੰ ਦੱਸਿਆ ਨਿਰਆਧਾਰ --- ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਬੀਤੇ ਦਿਨ ਆਪ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਭਾਜਪਾ ਪੰਜਾਬ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਤੇ ਲਗਾਏ ਨਕਲੀ ਸ਼ਰਾਬ ਵੇਚਣ ਦੇ ਦੋਸ਼ ਨੂੰ ਨਿਰਆਧਾਰ ਦੱਸਦੇ ਹੋਏ ਵਿਧਾਇਕ ਪੱਪੀ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚੋਣਾਂ ਦਾ ਸਮਾਂ ਨਜ਼ਦੀਕ ਆਉਦਾ ਦੇਖ ਪੱਪੀ ਨੂੰ ਹੁਣ ਹਰ ਪਾਸੇ ਸਿਰਫ ਦੇਬੀ ਹੀ ਦੇਬੀ ਨਜ਼ਰ ਆ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਬਦੇਵ ਸ਼ਰਮਾ ਦੇਬੀ ਨੇ ਤੰਜ ਕੱਸਦਿਆਂ ਕਿਹਾ ਕਿ ਪੱਪੀ ਨੂੰ ਦੇਬੀ ਫੋਬੀਆ ਹੋ ਗਿਆ ਹੈ ਅਤੇ ਉਹ ਰਾਤ ਨੂੰ ਨੀਂਦ ਵਿੱਚ ਵੀ ਸਿਰਫ ਦੇਬੀ ਦਾ ਹੀ ਨਾਮ ਲੈਂਦਾ ਹੋਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਆਪਣੇ ਆਪ ਨੂੰ ਪੱਪੀ ਦੇ ਪੀਏ ਦੱਸਣ ਵਾਲੇ ਨਿਖਿਲ ਸਭਰਵਾਲ ਨਾਮਕ ਵਿਅਕਤੀ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਤੋਂ ਬਾਅਦ ਮਜੀਠੀਆ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਵੀ ਪੱਪੀ ਨੂੰ ਹਰ ਗੱਲ ਵਿੱਚ ਦੇਬੀ ਹੀ ਨਜ਼ਰ ਆਇਆ। ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਗੁਰਦੇਵ ਸ਼ਰਮਾ ਦੇਬੀ ਤੇ ਨਕਲੀ ਸ਼ਾਰਾਬ ਵੇਚਣ ਦੇ ਲਗਾਏ ਗਏ ਦੋਸ਼ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਨਕਲੀ ਸ਼ਰਾਬ ਵੇਚਦਾ ਹੈ ਤਾਂ ਪੱਪੀ ਇਹ ਦੱਸਣ ਕਿ ਸ਼ਹਿਰ ਵਿੱਚ ਦੇਬੀ ਦੇ ਕਿੰਨੇ ਸ਼ਾਰਾਬ ਦੇ ਠੇਕੇ ਹਨ ਅਤੇ ਕਿੱਥੇ ਨਕਲੀ ਸ਼ਰਾਬ ਵਿੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਆਪ’ ਦੀ ਸਰਕਾਰ ਹੋਣ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਖੁੱਲ੍ਹੇਆਮ ਨਕਲੀ ਸ਼ਰਾਬ ਵੇਚ ਰਿਹਾ ਹੈ ਤਾਂ ਇਹ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਇੱਕ ਪਾਸੇ ਸਰਕਾਰ ਨਸ਼ਿਆਂ ਖਿਲਾਫ ਜੰਗ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਆਪਣੇ ਹੀ ਇਲਾਕੇ ਵਿੱਚ ਕਥਿਤ ਤੌਰ ’ਤੇ ਚੱਲ ਰਹੇ ਗੈਰਕਾਨੂੰਨੀ ਧੰਦਿਆਂ ’ਤੇ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਦੇਬੀ ਨੇ ਪੱਪੀ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਇਹ ਵੀ ਦੱਸਣ ਕਿ ਇੱਕ ਕਬੂਤਰਬਾਜ ਤੋਂ ਘੋੜਿਆਂ ਤੱਕ, ਇੱਕ ਘਰ ਤੋਂ ਕੋਠੀਆਂ ਤੱਕ ਕਿਵੇਂ ਪੁੱਜਿਆ। ਉਨ੍ਹਾਂ ਕਿਹਾ ਕਿ ਵਿਧਾਇਕ ਪੱਪੀ ਨੂੰ ਦੇਬੀ ਦੇ ਨਾਮ ਦੀ ਰਟ ਲਗਾਉਣ ਦੀ ਬਜਾਏ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਅਪਣੇ ਕੀਤੇ ਦਾ ਪਛਤਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਪਾਸਿਉ ਫੇਲ੍ਹ ਹੋ ਚੁੱਕੀ ਹੈ। ਲੋਕ ਵੋਟਾਂ ਵੇਲੇ ਕੀਤੇ ਵਾਅਦਿਆਂ ਦਾ ਹਿਸਾਬ ਮੰਗ ਰਹੇ ਹਨ। ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਪਣੇ ਮੰਤਰੀਆਂ ਅਤੇ ਨੇਤਾਵਾਂ ਤੇ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਵਿਰੋਧੀਆਂ ਦੀ ਚਾਲ ਕਹਿਕੇ ਪੱਲਾ ਛੁੜਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨਾਲ ਦਾਲ ਵਿੱਚ ਕੁੱਝ ਕਾਲਾ ਹੋਣ ਦੀ ਜਗ੍ਹਾ ਦਾਲ ਹੀ ਕਾਲੀ ਹੋ ਚੁੱਕੀ ਹੈ।