Child Missing : ਸੋਸ਼ਲ ਮੀਡੀਆ ਰਾਹੀਂ ਪੁਲਿਸ ਨੇ ਲੱਭਿਆ ਲਾਪਤਾ ਹੋਇਆ ਬੱਚਾ, ਗ਼ਲਤੀ ਨਾਲ ਗੱਡੀ 'ਚ ਬੈਠਾ; ਸਰਹਿੰਦ ਤੋਂ ਹੋਇਆ ਬਰਾਮਦ
ਲੁਧਿਆਣਾ ਪੁਲਿਸ (Ludhiana Police) ਨੇ ਘਰੋਂ ਲਾਪਤਾ ਹੋਇਆ 10 ਸਾਲ ਦਾ ਬੱਚਾ (Child Missing) ਸੋਸ਼ਲ ਮੀਡੀਆ ਦੀ ਮਦਦ ਨਾਲ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ। ਇਹ ਬੱਚਾ ਗਲਤੀ ਨਾਲ ਰੇਲ ਗੱਡੀ ਵਿੱਚ ਸਵਾਰ ਹੋਇਆ ਅਤੇ ਲੁਧਿਆਣਾ ਤੋਂ ਸਰਹਿੰਦ ਜੰਕਸ਼ਨ (Sirhind Juction) ਪਹੁੰਚ ਗਿਆ।
Publish Date: Thu, 08 Aug 2024 09:05 PM (IST)
Updated Date: Thu, 08 Aug 2024 09:08 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਪੁਲਿਸ (Ludhiana Police) ਨੇ ਘਰੋਂ ਲਾਪਤਾ ਹੋਇਆ 10 ਸਾਲ ਦਾ ਬੱਚਾ (Child Missing) ਸੋਸ਼ਲ ਮੀਡੀਆ ਦੀ ਮਦਦ ਨਾਲ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ। ਇਹ ਬੱਚਾ ਗਲਤੀ ਨਾਲ ਰੇਲ ਗੱਡੀ ਵਿੱਚ ਸਵਾਰ ਹੋਇਆ ਅਤੇ ਲੁਧਿਆਣਾ ਤੋਂ ਸਰਹਿੰਦ ਜੰਕਸ਼ਨ (Sirhind Juction) ਪਹੁੰਚ ਗਿਆ। ਸਰਹਿੰਦ ਪੁਲਿਸ ਨੇ ਲੁਧਿਆਣਾ ਪੁਲਿਸ ਨਾਲ ਰਾਬਤਾ ਬਣਾਇਆ ਅਤੇ ਬੱਚੇ ਨੂੰ ਰਾਜੀ ਖੁਸ਼ੀ ਘਰ ਪਹੁੰਚਾ ਦਿੱਤਾ।
ਜਾਣਕਾਰੀ ਮੁਤਾਬਕ ਸਥਾਨਕ ਇਸਲਾਮਗੰਜ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦਾ 10 ਸਾਲਾਂ ਦਾ ਬੱਚਾ ਰੇਲ ਗੱਡੀ ਵਿੱਚ ਝੂਟੇ ਲੈਣ ਲਈ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਪੁੱਜਾ ਅਤੇ ਜਿਹੜੀ ਉਹ ਗੱਡੀ ਸਾਹਮਣੇ ਖੜੀ ਸੀ ਉਸ ਰੇਲ ਗੱਡੀ ਵਿੱਚ ਚੜ ਗਿਆ। ਬੱਚਾ ਸੁਪਰ ਫਾਸਟ ਗੱਡੀ ਵਿੱਚ ਸਵਾਰ ਹੋਇਆ ਸੀ, ਜਿਸ ਦਾ ਪਹਿਲਾ ਸਟਾਪ ਸਰਹਿੰਦ ਜੰਕਸ਼ਨ ਸੀ। ਲੁਧਿਆਣਾ ਤੋਂ ਦਿੱਲੀ ਵੱਲ ਜਾ ਰਹੀ ਸੁਪਰ ਫਾਸਟ ਗੱਡੀ ਕਰੀਬ 70 ਕਿਲੋਮੀਟਰ ਦਾ ਸਫਰ ਤੈਅ ਕਰਕੇ ਸਰਹਿੰਦ ਜੰਕਸ਼ਨ ਤੇ ਰੁਕੀ ਤਾਂ ਬੱਚਾ ਰੇਲ ਤੋਂ ਉੱਤਰ ਕੇ ਪਲੇਟਫਾਰਮ ਤੇ ਆ ਗਿਆ।
ਆਲੇ ਦੁਆਲੇ ਦਾ ਮਾਹੌਲ ਦੇਖ ਕੇ ਬੱਚਾ ਘਬਰਾਇਆ ਅਤੇ ਰੋਣ ਲੱਗਾ। ਪਲੇਟਫਾਰਮ ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਇਕੱਲੇ ਖੜੇ ਰੋ ਰਹੇ ਬੱਚੇ ਤੇ ਪਈ ਤਾਂ ਉਹਨਾਂ ਬੱਚੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸਰਹਿੰਦ ਪੁਲਿਸ ਦੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਮੁਤਾਬਕ ਬੱਚੇ ਕੋਲੋਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਬਚਾ ਲੁਧਿਆਣੇ ਤੋਂ ਸਬੰਧ ਰੱਖਦਾ ਸੀ।
ਉਹਨਾਂ ਲੁਧਿਆਣਾ ਪੁਲਿਸ ਕੰਟਰੋਲ ਤੇ ਬੱਚੇ ਦੀ ਫੋਟੋ ਭੇਜੀ ਅਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰ ਦਿੱਤੀ। ਸੋਸ਼ਲ ਮੀਡੀਆ ਤੇ ਫੋਟੋ ਵੇਖ ਬੱਚੇ ਦੇ ਪਰਿਵਾਰ ਵਾਲੇ ਪੁਲਿਸ ਦੇ ਸੰਪਰਕ ਵਿੱਚ ਆਏ ਅਤੇ ਬੱਚਾ ਲੁਧਿਆਣਾ ਪੁਲਿਸ ਰਾਹੀਂ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਦੇ ਮਾਪਿਆਂ ਮੁਤਾਬਕ ਉਹਨਾਂ ਦਾ ਬੱਚਾ ਰੇਲ ਗੱਡੀ ਵਿੱਚ ਝੂਟੇ ਲੈਣ ਦਾ ਸ਼ੌਕੀਨ ਹੈ ਅਤੇ ਆਪਣੇ ਇਸ ਸ਼ੌਕ ਦੇ ਚਲਦੇ ਉਹ ਰੇਲਵੇ ਸਟੇਸ਼ਨ ਤੋਂ ਸੁਪਰ ਫਾਸਟ ਗੱਡੀ ਵਿੱਚ ਸਵਾਰ ਹੋ ਕੇ ਕਾਫੀ ਦੂਰ ਨਿਕਲ ਗਿਆ ਸੀ। ਉਹਨਾਂ ਪੁਲਿਸ ਦੀ ਮੁਸ਼ੱਕਤ ਲਈ ਧੰਨਵਾਦ ਪ੍ਰਗਟ ਕੀਤਾ।