ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਗਲਾਈ ਨਾਬਾਲਿਗਾ, ਮੁਲਜ਼ਮ ਨਾਮਜ਼ਦ
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਗਲਾਈ ਨਬਾਲਿਗਾ, ਮੁਲਜ਼ਮ ਨਾਮਜ਼ਦ
Publish Date: Wed, 29 Apr 2026 09:03 PM (IST)
Updated Date: Wed, 29 Apr 2026 09:04 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਜਾਣ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਜਮਾਲਪੁਰ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਵਰਗਲਾਈ ਗਈ ਨਾਬਾਲਿਗਾ ਦੇ ਪਿਤਾ ਦੇ ਬਿਆਨ ਉੱਪਰ ਸ਼ੇਰਪੁਰ ਦੇ ਰਹਿਣ ਵਾਲੇ ਬੀਰਬਲ ਨਾਂ ਦੇ ਮੁਲਜ਼ਮ ਖ਼ਿਲਾਫ਼ ਦਰਜ ਕੀਤਾ ਹੈ। ਸਥਾਨਕ ਜੀਟੀਬੀ ਨਗਰ ਦੇ ਰਹਿਣ ਵਾਲੇ ਸ਼ਿਕਾਇਤ ਕਰਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀ ਕਰੀਬ 14 ਸਾਲ ਦੀ ਨਾਬਾਲਿਗ ਲੜਕੀ 6 ਦਿਨ ਪਹਿਲਾਂ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਹੁਣ ਤੱਕ ਵਾਪਸ ਨਹੀਂ ਆਈ। ਜਦੋਂ ਪਰਿਵਾਰ ਨੇ ਆਪਣੇ ਪੱਧਰ ’ਤੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸ਼ੇਰਪੁਰ ਦਾ ਰਹਿਣ ਵਾਲਾ ਬੀਰਬਲ ਨਾਮ ਦਾ ਲੜਕਾ ਉਸ ਦੀ ਨਾਬਾਲਿਗ ਲੜਕੀ ਉੱਪਰ ਮਾੜੀ ਨਜ਼ਰ ਰੱਖਦਾ ਸੀ। ਪਰਿਵਾਰ ਮੁਤਾਬਿਕ ਬੀਰਬਲ ਹੀ ਉਸ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।