ਟੀਮ ਸੈਂਸਿਜ਼ ਚਾਰਜ ਦਫ਼ਤਰ ਖੰਨਾ ਵੱਲੋਂ ਕੀਤੀ ਗਈ ਮਹੱਤਵਪੂਰਨ ਸ਼ਖਸ਼ੀਅਤਾਂ ਦੀ 'ਸਵੈ-ਗਣਨਾ '
ਟੀਮ ਸੈਂਸਿਜ਼ ਚਾਰਜ ਦਫ਼ਤਰ ਖੰਨਾ ਵੱਲੋਂ ਕੀਤੀ ਗਈ ਮਹੱਤਵਪੂਰਨ ਸ਼ਖਸ਼ੀਅਤਾਂ ਦੀ 'ਸਵੈ-ਗਣਨਾ '
Publish Date: Wed, 06 May 2026 08:10 PM (IST)
Updated Date: Thu, 07 May 2026 04:15 AM (IST)

* ਜਗਤਾਰ ਸਿੰਘ ਗਿੱਲ, ਲਖਵੀਰ ਸਿੰਘ ਰਤਨਹੇੜੀ, ਮਾ. ਅਵਤਾਰ ਸਿੰਘ ਦਹਿੜੂ ਵੱਲੋਂ ਸਵੈ-ਗਣਨਾ ਤਹਿਤ ਵੇਰਵੇ ਦਰਜ * ਡਿਜੀਟਲ ਸਵੈ-ਗਣਨਾ ਪੂਰੀ ਤਰ੍ਹਾਂ ਸੁਰੱਖਿਅਤ ਤੇ ਲੋਕ ਹਿਤੈਸ਼ੀ ਪੀ 18 : ਡਿਜੀਟਲ ਸਵੈ-ਗਣਨਾ ਦਾ ਕੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਬਲਰਾਮ ਸ਼ਰਮਾ, ਮਾ. ਅਵਤਾਰ ਸਿੰਘ ਦਹਿੜੂ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਦੇਸ਼ ਭਰ ’ਚ ਡਿਜੀਟਲ ਸਵੈ-ਗਣਨਾ ਦਾ ਕੰਮ 30 ਅਪ੍ਰੈਲ ਤੋਂ 14 ਮਈ ਤੱਕ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਖੰਨਾ ਤਹਿਸੀਲ ’ਚ ਇਹ ਕੰਮ ਐੱਸਡੀਐੱਮ ਸਵਾਤੀ ਟਿਵਾਣਾ ਦੀ ਅਗਵਾਈ ’ਚ ਚੱਲ ਰਿਹਾ ਹੈ। ਜਿਸ ਦੇ ਤਹਿਤ ਲੋਕਾਂ ਵਿੱਚ ਜਾਗੑਤੀ ਪੈਦਾ ਕਰਨ ਲਈ ਅੱਜ ਚਾਰਜ ਅਫ਼ਸਰ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਦੀ ਟੀਮ ਜਿਸ ’ਚ ਸੈਂਸਸ ਇੰਚਾਰਜ਼ ਅਵਤਾਰ ਸਿੰਘ, ਡਾ. ਬਲਰਾਮ ਸ਼ਰਮਾ, ਨਰਿੰਦਰ ਸਿੰਘ ਆਈਟੀਸੈਲ, ਅਮਰੀਕ ਸਿੰਘ ਰੀਡਰ ਤਹਿਸੀਲਦਾਰ ਵੱਲੋਂ ਜਗਤਾਰ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ, ਲਖਵੀਰ ਸਿੰਘ ਰਤਨਹੇੜੀ ਚੇਅਰਮੈਨ ਬਲਾਕ ਸੰਮਤੀ ਤੇ ਮਾ. ਅਵਤਾਰ ਸਿੰਘ ਦਹਿੜੂ ਮੈਂਬਰ ਜ਼ਿਲ੍ਹਾ ਪਰਿਸ਼ਦ, ਮੈਂਬਰ ਪਲੈਨਿੰਗ ਬੋਰਡ ਵੱਲੋਂ ਡਿਜੀਟਲ ਸਵੈ-ਗਣਨਾ ਤਹਿਤ ਆਪਣੇ ਵੇਰਵੇ ਦਰਜ ਕੀਤੇ ਗਏ। ਇਸ ਮੌਕੇ ਉਕਤ ਸ਼ਖਸ਼ੀਅਤਾਂ ਵੱਲੋਂ ਸਮੂਹ ਨਾਗਰਿਕਾਂ ਨੂੰ ਡਿਜੀਟਲ ਸਵੈ ਗਣਨਾ ਤਹਿਤ ਆਪੋ ਆਪਣੇ ਵੇਰਵੇ ਦਰਜ ਕਰਨ ਦੀ ਅਪੀਲ ਵੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਤ ਤੇਜ਼, ਆਧੁਨਿਕ ਤੇ ਲੋਕ ਹਿਤੈਸ਼ੀ ਹੈ। ਨਾਗਰਿਕਾਂ ਵੱਲੋਂ ਭਰੀ ਗਈ ਜਾਣਕਾਰੀ ਅਨੁਸਾਰ ਹੀ ਦੇਸ਼ ’ਚ ਨਵੀਆਂ ਯੋਜਨਾਵਾਂ ਬਣਨਗੀਆਂ ਤੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।