ਮਾਤਾ ਸੀਤਲਾ ਦਾ ਪਹਿਲਾ ਵਿਸ਼ਾਲ ਜਾਗਰਣ ਤੇ ਭੰਡਾਰਾ ਕਰਾਵਿਆ
ਮਾਤਾ ਸੀਤਲਾ ਦਾ ਪਹਿਲਾ ਵਿਸਾਲ ਜਾਗਰਣ ਤੇ ਭੰਡਾਰਾ ਕਰਾਵਿਆ
Publish Date: Sat, 09 May 2026 06:25 PM (IST)
Updated Date: Sun, 10 May 2026 04:09 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ
ਪਿੰਡ ਕਪੂਰ ਸਿੰਘ ਵਾਲਾ ਪੱਤੀ ਛੋਅਲੇ ਵਿਖੇ ਮਾਤਾ ਸ਼ੀਤਲਾ ਦਾ ਪਹਿਲਾ ਵਿਸ਼ਾਲ ਜਾਗਰਣ ਤੇ ਭੰਡਾਰਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਕਮਲ ਸਰੰਗ ਤੇ ਵੀਨਾ ਸਰੰਗ ਨੇ ਮਹਾਮਾਈ ਦੇ ਭਜਨਾ ਦਾ ਗੁਣਗਾਨ ਕੀਤਾ।
ਇਸ ਦੌਰਾਨ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਕਾਂਗਰਸ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਮਹਾਮਾਈ ਦਾ ਆਸ਼ੀਰਵਾਦ ਲਿਆ। ਵਿਸ਼ਾਲ ਜਾਗਰਣ ਅਤੇ ਭੰਡਾਰੇ 'ਚ ਸੇਵਾਦਾਰ ਸੁਰਿੰਦਰ ਸਿੰਘ ਪਵਾਰ ਨੇ ਪਹੁੰਚੀਆ ਸ਼ਖਸ਼ੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ ਲਾਡੋਵਾਲ, ਸਾਬਕਾ ਸਰਪੰਚ ਗੁਰਚਰਨ ਸਿੰਘ ਆਲੋਵਾਲ , ਮੰਗਲ ਸਿੰਘ ਐਡਵੋਕੇਟ, ਪ੍ਰਧਾਨ ਸੁਰਜੀਤ ਸਿੰਘ ਤਨੇਜਾ, ਜੈਮਲ ਸਿੰਘ, ਹਰਨੇਕ ਸਿੰਘ, ਪ੍ਰਭਜੋਤ ਸਿੰਘ ਪਵਾਰ ਆਦਿ ਹਾਜ਼ਰ ਸਨ।