ਮਾਤਾ ਸਾਹਿਬ ਕੌਰ ਦੀ 63ਵੀਂ ਬਰਸੀ ਸਬੰਧੀ ਕਰਵਾਇਆ ਸਮਾਗਮ
ਮਾਤਾ ਸਾਹਿਬ ਕੌਰ ਦੀ 63ਵੀਂ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ
Publish Date: Sun, 10 May 2026 06:44 PM (IST)
Updated Date: Mon, 11 May 2026 04:09 AM (IST)
ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ
ਗੁਰਦੁਆਰਾ ਮਾਤਾ ਸਾਹਿਬ ਕੌਰ (ਮੰਜੀ ਸਾਹਿਬ) ਪਿੰਡ ਜਰਖੜ ਵਿਖੇ ਮਾਤਾ ਸਾਹਿਬ ਕੌਰ ਜੀ ਦੀ 63 ਵੀਂ ਬਰਸੀ ਸਮਾਗਮ ਕਰਵਾਇਆ ਗਿਆ l ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਭਾਈ ਮਨਪ੍ਰੀਤ ਗੁਰਮਾਂ ਵਾਲੇ ਰਮੇਸ਼ ਸਿੰਘ ਬੱਗਾ, ਹਰਜਿੰਦਰ ਸਿੰਘ ਰਸੂਲਪੁਰ ਵਾਲੇ ਹਜ਼ੂਰੀ ਰਾਗੀ ਜਥਾ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ।
ਸੰਗਤਾਂ ਲਈ ਖੀਰ ਪੂੜੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਾਤਾ ਜੀ ਦੇ ਦੋਹਤੇ ਗੁਰਇਕਬਾਲ ਸਿੰਘ ਸੇਖੋ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸਰਪ੍ਰਸਤ ਹਰਪਾਲ ਸਿੰਘ ਲਹਿਲ, ਹੈਡ ਗ੍ਰੰਥੀ ਜੋਰਾਵਰ ਸਿੰਘ, ਪ੍ਰਧਾਨ ਦਿਲਬਾਗ ਸਿੰਘ, ਮੀਤ ਪ੍ਰਧਾਨ ਤਪਿੰਦਰ ਸਿੰਘ ਗੋਗਾ ਜਰਖੜ, ਜਨਰਲ ਸਕੱਤਰ ਜਰਨੈਲ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ ਜਰਖੜ, ਸਾਬਕਾ ਸਰਪੰਚ ਦਪਿੰਦਰ ਸਿੰਘ ਡਿੰਪੀ, ਤਜਿੰਦਰ ਸਿੰਘ ਨਿੱਪੀ ਜਰਖੜ, ਜੰਗ ਸਿੰਘ, ਮਨਮੋਹਨ ਸਿੰਘ ਜਮਾਲਪੁਰ, ਤੇਜਵੰਤ ਸਿੰਘ , ਇਕਬਾਲ ਸਿੰਘ , ਬਚਿੱਤਰ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ ਪੰਜ ਗਰਾਈਆਂ, ਪਰਮਜੀਤ ਸਿੰਘ ਪੰਮਾ, ਵਿੱਕੀ ਸੰਗੋਵਾਲ, ਮਾਸਟਰ ਜਗਦੀਪ ਸਿੰਘ ਖੰਨਾ , ਅਜੇ ਸਿੰਘ, ਜਗਜੀਤ ਸਿੰਘ ਬਿੱਲਾ, ਨਿਰਭੇ ਸਿੰਘ, ਰਣਧੀਰ ਸਿੰਘ, ਨਰੰਗ ਸਿੰਘ , ਗੁਰਮੇਲ ਸਿੰਘ, ਬਲਦੇਵ ਸਿੰਘ ਮਹਿੰਦਰ ਪਾਲ ਕੌਰ ਲਤਾਲਾ ਆਦਿ ਲੋਕ ਸ਼ਾਮਿਲ ਸਨ।