ਵਫ਼ਦ ਨੇ ਸੰਯੁਕਤ ਕਮਿਸ਼ਨਰ ਦਾ ਕੀਤਾ ਧੰਨਵਾਦ
ਮਾਰਕੀਟ ਦੀ ਇਮਾਰਤ ਦੀ ਮੁਰੰਮਤ ਦਾ ਐਸਟੀਮੇਟ ਲਗਾਉਣ ਲਈ ਵਫ਼ਦ ਨੇ ਸੰਯੁਕਤ ਕਮਿਸ਼ਨਰ ਦਾ ਕੀਤਾ ਧੰਨਵਾਦ
Publish Date: Thu, 30 Apr 2026 06:36 PM (IST)
Updated Date: Fri, 01 May 2026 04:14 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਦਾ ਇਕ ਵਫਦ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਦੀ ਅਗਵਾਈ ਵਿਚ ਬੀਤੇ ਦਿਨੀਂ ਮਾਰਕੀਟ ਦੀਆਂ ਸਮੱਸਿਆਵਾਂ ਦੇ ਸਬੰਧ ਵਿਚ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੂੰ ਮਿਲਿਆ ਸੀ, ਉਸੇ ਦੇ ਤਹਿਤ ਮੈਡਮ ਦੀਪਜੋਤ ਕੌਰ ਨੇ ਅੱਜ ਖੁਦ ਆ ਕੇ ਮਾਰਕੀਟ ਦੀਆਂ ਇਮਾਰਤਾਂ ਦਾ ਮੁਆਇਨਾ ਕੀਤਾ ਅਤੇ ਮੌਕੇ ਤੇ ਹੀ ਅਫ਼ਸਰ ਸਾਹਿਬਾਨ ਨੂੰ ਮਾਰਕੀਟ ਦੇ ਸਾਰੇ ਬਲਾਕਾਂ ਦੀ ਮੁਰੰਮਤ ਵਾਸਤੇ ਤੁਰੰਤ ਐਸਟੀਮੇਟ ਬਣਾਉਣ ਦਾ ਹੁਕਮ ਕੀਤਾ।
ਇਸ ਲਈ ਮਾਰਕੀਟ ਪ੍ਰਧਾਨ ਸਲੂਜਾ ਤੇ ਸਮੂਹ ਮੈਂਬਰਾਂ ਨੇ ਸਮੁੱਚੇ ਰੂਪ ਵਿੱਚ ਮੈਡਮ ਦਾ ਧੰਨਵਾਦ ਕਰਦੇ ਹੋਏ ਆਸ ਕੀਤੀ ਕਿ ਮੁਰੰਮਤ ਹੋਣ ਨਾਲ ਮਾਰਕੀਟ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜੀਵ ਬਾਂਸਲ, ਜਤਿੰਦਰ ਸਿੰਘ ਬੋਬੀ, ਜਤਿੰਦਰ ਸਿੰਘ ਮੱਕੜ, ਸੰਜੀਵ ਡੈਮ, ਹਰਮੇਸ਼ ਮੇਸ਼ੀ,ਰਾਜੂ ਗਾਬਾ, ਸੁਸ਼ੀਲ ਵਿਜ, ਗੁਰਪ੍ਰੀਤ ਸਿੰਘ ਦਿਆਲ, ਜਸਵਿੰਦਰ ਸਿੰਘ ਲਾਡੂ,ਦਮਨ ਦੀਪ ਸਿੰਘ ਸਲੂਜਾ, ਐਡਵੋਕੇਟ ਹਰਕਮਲ ਸਿੰਘ,ਐਡਵੋਕੇਟ ਗੁਰਜੋਤ ਸਿੰਘ,ਇੰਦਰ ਸਿੰਘ ਡੰਗ, ਰਾਜ ਅਗਰਵਾਲ ਆਦਿ ਵੀ ਹਾਜ਼ਰ ਸਨ।