ਟੈਂਕਰ ਹੇਠਾਂ ਆ ਕੇ ਕੁਚਲੇ ਗਏ ਵਿਅਕਤੀ ਦੀ ਮੌਕੇ ’ਤੇ ਹੋਈ ਮੌਤ
ਟੈਂਕਰ ਹੇਠਾਂ ਆ ਕੇ ਕੁਚਲੇ ਗਏ ਵਿਅਕਤੀ ਦੀ ਮੌਕੇ ਤੇ ਹੋਈ ਮੌਤ
Publish Date: Wed, 29 Apr 2026 08:54 PM (IST)
Updated Date: Wed, 29 Apr 2026 08:58 PM (IST)

- ਡੀਜ਼ਲ ਭਰਨ ਆਏ ਟੈਂਕਰ ਨੂੰ ਬੈਕ ਕਰਦੇ ਸਮੇਂ ਵਾਪਰਿਆ ਹਾਦਸਾ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਸਸਰਾਲੀ ਪਿੰਡ ਸਤਲੁਜ ਬੰਨ ਦੇ ਨਜ਼ਦੀਕ ਗੱਡੀਆਂ ਵਿੱਚ ਡੀਜ਼ਲ ਭਰਨ ਆਏ ਟੈਂਕਰ ਦੀ ਲਪੇਟ ਵਿੱਚ ਆਉਣ ਕਾਰਨ ਕਰੀਬ 35 ਸਾਲ ਦੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਸੁਗਰੀਵ ਧਾਕੜ ਰੂਪ ਵਿੱਚ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਿਹਰਬਾਨ ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਲੜਕੇ ਕੋਕ ਸਿੰਘ ਧਾਕੜ ਵਾਸੀ ਗਦਾਪੁਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਕੋਕ ਸਿੰਘ ਧਾਕੜ ਮੁਤਾਬਕ ਘਟਨਾ ਵਾਲੇ ਦਿਨ ਉਹ ਆਪਣੇ ਤਾਏ ਦੇ ਲੜਕੇ ਸੁਗਰੀਵ ਧਾਕੜ ਉਮਰ ਕਰੀਬ 36 ਸਾਲ ਨਾਲ ਸਸਰਾਲੀ ਬੰਨ੍ਹ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਵੜੈਚ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਪਿੰਡ ਝੁੱਗੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੱਕ ਛੋਟਾ ਟੈਂਕਰ ਬੰਨ ’ਤੇ ਕੰਮ ਕਰ ਰਹੀਆਂ ਮਸ਼ੀਨਾਂ ਲਈ ਡੀਜ਼ਲ ਲੈ ਕੇ ਆਇਆ। ਮਸ਼ੀਨਾਂ ਵਿੱਚ ਡੀਜ਼ਲ ਭਰਨ ਲਈ ਲਿਆਂਦੇ ਗਏ ਟੈਂਕਰ ਦੇ ਡਰਾਈਵਰ ਨੇ ਅਣਗਹਿਲੀ ਨਾਲ ਟੈਂਕਰ ਚਲਾਉਂਦੇ ਹੋਏ ਉਸ ਦੇ ਭਰਾ ਸੁਗਰੀਵ ਧਾਕੜ ਨੂੰ ਦਰੜ ਦਿੱਤਾ। ਟੈਂਕਰ ਦਾ ਪਿਛਲਾ ਟਾਇਰ ਸੁਗਰੀਵ ਦੇ ਪੇਟ ਉੱਪਰ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਉਕਤ ਦੁਰਘਟਨਾ ਮਗਰੋਂ ਟੈਂਕਰ ਦਾ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਦਾਕਾਰੀ ਥਾਣੇਦਾਰ ਪਰਮਜੀਤ ਸਿੰਘ ਮੁਤਾਬਕ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜਣ ਮਗਰੋਂ ਮੁਲਜ਼ਮ ਖ਼ਿਲਾਫ਼ ਸੁਰਾਗ ਇਕੱਠੇ ਕਰ ਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।