ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੁਆਰਾ ਕੈਲੰਡਰ ਜਾਰੀ
ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੁਆਰਾ ਪੰਜਾਬੀ ਭਵਨ ਵਿਖੇ ਕਰਵਾਏ ਗਏ 26ਵੇਂ ਧੀਆਂ ਦੇ ਲੋਹੜੀ ਮੇਲੇ ਦਾ ਕਲੰਡਰ ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਵਿੱਚ ਜਾਰੀ ਕੀਤਾ ਗਿਆ। ਬਾਵਾ ਅਤੇ ਲਵਲੀ ਨੇ ਕਿਹਾ ਕਿ ਇਹ ਧੀਆਂ ਦੇ ਲੋਹੜੀ ਮੇਲੇ ਦਾ ਕਲੰਡਰ ਦੇਸ਼ ਵਿਦੇਸ਼ਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਕਲੰਡਰ ਅਤੇ ਇਸ ਤੇ ਲੱਗੀਆਂ ਫੋਟੋਆਂ ਆਪਣੇ ਆਪ ਵਿੱਚ ਧੀਆਂ ਦੀ ਲੋਹੜੀ ਮਨਾਉਣ ਦਾ ਸੰਦੇਸ਼ ਦੇ ਰਹੀਆਂ ਹਨ। ਉਨਾਂ ਕਿਹਾ ਕਿ ਬੇਟੀ ਅਤੇ ਬੇਟੇ ਦੇ ਜਨਮ ਨੂੰ ਲੈ ਕੇ ਕੀਤੇ ਜਾ ਰਹੇ ਮਤਭਦ ਨੂੰ ਖਤਮ ਕਰਨ ਵਿੱਚ ਇਹ ਕੈਲੰਡਰ ਅਹਿਮ ਰੋਲ ਅਦਾ ਕਰੇਗਾ। ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਜੋ ਵੀ ਚਾਹੇ ਉਹ ਸਾਡੇ ਤੋਂ ਇਹ ਕਲੰਡਰ ਬਿਲਕੁੱਲ ਫਰੀ ਲੈ ਸਕਦਾ ਹੈ, ਕਿਉਂਕਿ ਇਹ ਕੈਲੰਡਰ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰਚਾਰ ਵੀ ਹੈ। ਇਸ ਮੌਕੇ ਪੰਜਾਬੀ ਗਾਇਕ
Publish Date: Wed, 29 Jan 2020 06:04 PM (IST)
Updated Date: Wed, 29 Jan 2020 06:04 PM (IST)
ਪੱਤਰ ਪ੍ਰਰੇਰਕ, ਲੁਧਿਆਣਾ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੁਆਰਾ ਪੰਜਾਬੀ ਭਵਨ ਵਿਖੇ ਕਰਵਾਏ ਗਏ 26ਵੇਂ ਧੀਆਂ ਦੇ ਲੋਹੜੀ ਮੇਲੇ ਦਾ ਕਲੰਡਰ ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਵਿੱਚ ਜਾਰੀ ਕੀਤਾ ਗਿਆ। ਬਾਵਾ ਅਤੇ ਲਵਲੀ ਨੇ ਕਿਹਾ ਕਿ ਇਹ ਧੀਆਂ ਦੇ ਲੋਹੜੀ ਮੇਲੇ ਦਾ ਕਲੰਡਰ ਦੇਸ਼ ਵਿਦੇਸ਼ਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਕਲੰਡਰ ਅਤੇ ਇਸ ਤੇ ਲੱਗੀਆਂ ਫੋਟੋਆਂ ਆਪਣੇ ਆਪ ਵਿੱਚ ਧੀਆਂ ਦੀ ਲੋਹੜੀ ਮਨਾਉਣ ਦਾ ਸੰਦੇਸ਼ ਦੇ ਰਹੀਆਂ ਹਨ। ਉਨਾਂ ਕਿਹਾ ਕਿ ਬੇਟੀ ਅਤੇ ਬੇਟੇ ਦੇ ਜਨਮ ਨੂੰ ਲੈ ਕੇ ਕੀਤੇ ਜਾ ਰਹੇ ਮਤਭਦ ਨੂੰ ਖਤਮ ਕਰਨ ਵਿੱਚ ਇਹ ਕੈਲੰਡਰ ਅਹਿਮ ਰੋਲ ਅਦਾ ਕਰੇਗਾ। ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਜੋ ਵੀ ਚਾਹੇ ਉਹ ਸਾਡੇ ਤੋਂ ਇਹ ਕਲੰਡਰ ਬਿਲਕੁੱਲ ਫਰੀ ਲੈ ਸਕਦਾ ਹੈ, ਕਿਉਂਕਿ ਇਹ ਕੈਲੰਡਰ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰਚਾਰ ਵੀ ਹੈ। ਇਸ ਮੌਕੇ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਕੈਨੇਡਾ ਦੇ ਮੀਡੀਆ ਤੋਂ ਮਨਧੀਰ ਪੰਨੂ, ਮੰਚ ਦੇ ਉਪ-ਚੇਅਰਮੈਨ ਚਮਨ ਲਾਲ ਬੱਤਰਾ, ਪ੍ਰਧਾਨ ਜਰਨੈਲ ਸਿੰਘ ਤੂਰ, ਜਨਰਲ ਸਕੱਤਰ ਮਨਜੀਤ ਸਿੰਘ ਹੰਬੜਾ, ਸੁਖਵਿੰਦਰ ਸਿੰਘ ਯਾਦਵ, ਸੂਬੇਦਾਰ ਗੁਲਵੰਤ ਸਿੰਘ, ਸੇਵਾ-ਮੁਕਤ ਐੱਸਪੀ. ਧਰਮਵੀਰ ਧੰਮੀ, ਜਗਦੇਵ ਸਿੰਘ ਲੋਟੇ, ਪ੍ਰਚਾਰ ਸਕੱਤਰ ਰੇਸ਼ਮ ਸਿੰਘ ਸੱਗੂ ਅਤੇ ਗੌਰਵ ਮਹਿੰਦਰੂ ਸ਼ਾਮਲ ਹੋਏ।