ਮਾਲਵਾ ਖਾਲਸਾ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਮਾਲਵਾ ਖਾਲਸਾ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Tue, 12 May 2026 08:08 PM (IST)
Updated Date: Wed, 13 May 2026 04:12 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਦਾ 10ਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਸਬੰਧ ਵਿੱਚ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ 10ਵੀਂ ਦੇ ਵਿਦਿਆਰਥੀਆਂ ਨੇ ਬੋਰਡ ਦੇ ਨਤੀਜੇ ਵਿੱਚ ਬਹੁਤ ਹੀ ਵਧੀਆ ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਵਿੱਚ ਖਾਸ ਤੌਰ ਤੇ ਉਨ੍ਹਾਂ ਸੋਮਿਆਂ ਅਤੇ ਸ਼ਿਵਮ ਸਮੇਤ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜਮਾਤ ਇੰਚਾਰਜ ਵਰਿੰਦਰ ਸਿੰਘ ਅਤੇ ਸ਼ਾਲੂ ਨੂੰ ਵੀ ਉਚੇਚੇ ਤੌਰ ਤੇ ਸਕੂਲ ਮੈਨੇਜਰ ਡਾਕਟਰ ਕੰਵਲਪ੍ਰੀਤ ਕੌਰ ਨੇ ਵਧਾਈਆਂ ਦਿੱਤੀਆਂ। ਉਨ੍ਹਾਂ ਉਮੀਦ ਜਤਾਈ ਕਿ ਸਕੂਲ ਦੇ ਵਿਦਿਆਰਥੀ ਇਸੇ ਤਰ੍ਹਾਂ ਹੀ 12ਵੀਂ ਦੇ ਨਤੀਜੇ ਵਿੱਚ ਵੀ ਮੱਲਾਂ ਮਾਰਦੇ ਹੋਏ ਵਧੀਆ ਕਾਰਗੁਜ਼ਾਰੀ ਪੇਸ਼ ਕਰਨਗੇ ਅਤੇ ਹਿਊਮੈਨਿਟੀਜ, ਕਮਰਸ, ਮੈਡੀਕਲ ਅਤੇ ਨੋਨ ਮੈਡੀਕਲ ਵਿੱਚੋਂ 100 ਪ੍ਰਤੀਸ਼ਤ ਨਤੀਜਾ ਲੈ ਕੇ ਆਉਣਗੇ। ਇਸ ਮੌਕੇ ਮਨੋਜ ਕੁਮਾਰ, ਹਰਪਾਲ ਸਿੰਘ, ਪਰਮਬੀਰ ਸਿੰਘ, ਸ਼ਰਨਜੀਤ ਸਿੰਘ ,ਮਨਦੀਪ ਸਿੰਘ, ਰਵਿੰਦਰ ਕੌਰ, ਮਨਦੀਪ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ , ਕਮਲਜੀਤ ਕੌਰ, ਮੋਨੀ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।