ਮਾਲਵਾ ਖਾਲਸਾ ਸਕੂਲ ’ਚ ਆਪ੍ਰੇਸ਼ਨ ਸਿੰਧੂਰ ਦੀ ਵਰ੍ਹੇਗੰਢ ਮਨਾਈ
ਮਾਲਵਾ ਖਾਲਸਾ ਸਕੂਲ ਨੇ ਆਪਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਮਨਾਈ
Publish Date: Thu, 07 May 2026 06:39 PM (IST)
Updated Date: Fri, 08 May 2026 04:15 AM (IST)

ਰਵੀ,ਪੰਜਾਬੀ ਜਾਗਰਣ ਲੁਧਿਆਣਾ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਵਿਖੇ ਆਪਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਮਨਾਈ ਗਈ। ਇਸ ਸੰਬੰਧੀ ਜਾਣਕਾਰੀ ਸਾਂਝਾਂ ਕਰਦਿਆਂ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਅੱਤਵਾਦੀਆਂ ਤੇ ਕੀਤੇ ਗਏ ਸਫਲ ਅਪਰੇਸ਼ਨ ਨੂੰ ਆਪਰੇਸ਼ਨ ਸਿੰਦੂਰ ਵੱਜੋਂ ਨਾਮ ਦਿੱਤਾ ਗਿਆ ਸੀ । ਜਿਸ ਵਿੱਚ ਅੱਤਵਾਦੀਆਂ ਦੇ ਅੱਠ ਟਿਕਾਣੇ ਬਿਲਕੁਲ ਹੀ ਤਬਾਹ ਕਰ ਦਿੱਤੇ ਗਏ ਸਨ ਅਤੇ ਪਾਕਿਸਤਾਨ ਨੂੰ ਪੂਰੇ ਸੰਸਾਰ ਅੱਗੇ ਨੰਗਾ ਕੀਤਾ ਗਿਆ। ਏਐਨਓ ਫਸਟ ਅਫਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਇਹ ਆਪਰੇਸ਼ਨ ਪਹਿਲਗਾਮ ਵਿੱਚ ਮਾਰੇ ਗਏ ਭਾਰਤੀਆਂ ਦੇ ਬਦਲੇ ਵਜੋਂ ਕੀਤਾ ਗਿਆ ਸੀ। ਭਾਰਤ ਨੇ ਆਪਣੀ ਹਵਾਈ ਫੌਜ ਦੇ ਨਾਲ ਹਮਲਾ ਕਰਕੇ ਪਾਕਿਸਤਾਨ ਦੇ ਆਮ ਨਾਗਰਿਕਾਂ ਦੀ ਬਜਾਏ ਅੱਤਵਾਦੀ ਸੰਗਠਨਾਂ ਤੇ ਇਹ ਕਾਰਵਾਈ ਕੀਤੀ ਤੇ ਉੱਥੇ ਬਹੁਤ ਜਿਆਦਾ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਯੁੱਧ ਦੀ ਨਵੀਂ ਟੈਕਨੀਕ ਡਰੋਨ ਹਮਲਿਆਂ ਨੂੰ ਵੀ ਤੇ ਬ੍ਰਹਮੋਸ ਮਿਸਾਈਲ ਨੂੰ ਵੀ ਭਾਰਤ ਵਲੋਂ ਸਫਲਤਾ ਪੂਰਵਕ ਹਮਲਿਆਂ ਦੇ ਲਈ ਵਰਤਿਆ ਗਿਆ । ਇਹਨਾਂ ਹਮਲਿਆਂ ਨੇ ਅੱਤਵਾਦੀ ਸੰਗਠਨਾਂ ਦੀ ਕਮਰ ਤੋੜ ਦਿੱਤੀ। ਇਸ ਨਾਲ ਭਾਰਤ ਦੀ ਪ੍ਰਤਿਸ਼ਠਾ ਸਾਰੇ ਸੰਸਾਰ ਵਿੱਚ ਵਧੀ ਅਤੇ ਇੱਕ ਮਜਬੂਤ ਸੈਨਿਕ ਸ਼ਕਤੀ ਵਜੋਂ ਭਾਰਤ ਦਾ ਨਾਮ ਹੋਇਆ । ਆਧੁਨਿਕ ਤਕਨੀਕ ਦੀ ਵਰਤੋਂ ਨਾਲ ਕਿਵੇਂ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ ,ਇਹ ਭਾਰਤ ਨੇ ਆਪਰੇਸ਼ਨ ਸਿੰਦੂਰ ਵਿੱਚ ਦਿਖਾਇਆ। ਕੈਡਿਟਾਂ ਵੱਲੋਂ ਇਸ ਮੌਕੇ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਭਗਤੀ ਲਈ ਜਾਨਾਂ ਕੁਰਬਾਨ ਕਰਨ ਦੀ ਸੌਂਹ ਵੀਂ ਖਾਦੀ। ਇਸ ਪ੍ਰੋਗਰਾਮ ਨੂੰ ਸਿਰੇ ਚਾੜਨ ਵਿੱਚ ਮਨਦੀਪ ਸਿੰਘ, ਮਨੋਜ ਕੁਮਾਰ, ਰਵਿੰਦਰ ਕੌਰ, ਹਰਪ੍ਰੀਤ ਕੌਰ ਆਦਿ ਨੇ ਆਪਣੀ ਮੁੱਖ ਭੂਮਿਕਾ ਨਿਭਾਈ।