ਲੁਧਿਆਣਾ : ਫਿਰੌਤੀ ਲਈ ਕਾਰੋਬਾਰੀ ਦੇ ਘਰ ਬਾਹਰ ਚਲਾਈਆਂ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਦੇਰ ਰਾਤ ਲੁਹਾਰਾ ਪੁੱਲ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਵਿਅਕਤੀਆਂ ਵੱਲੋਂ ਦੋ ਦਰਜਨ ਕਰੀਬ ਗੋਲੀਆਂ ਚਲਾਈਆਂ ਗਈਆਂ। ਬਦਮਾਸ਼ਾ ਨੇ ਫਾਇਰਿੰਗ ਕਾਰੋਬਾਰੀ ਦੇ ਘਰ ਬਾਹਰ ਕੀਤੀ।
Publish Date: Sun, 19 Oct 2025 11:15 AM (IST)
Updated Date: Sun, 19 Oct 2025 11:22 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਦੇਰ ਰਾਤ ਲੁਹਾਰਾ ਪੁੱਲ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਵਿਅਕਤੀਆਂ ਵੱਲੋਂ ਦੋ ਦਰਜਨ ਕਰੀਬ ਗੋਲੀਆਂ ਚਲਾਈਆਂ ਗਈਆਂ। ਬਦਮਾਸ਼ਾ ਨੇ ਫਾਇਰਿੰਗ ਕਾਰੋਬਾਰੀ ਦੇ ਘਰ ਬਾਹਰ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਫਾਇਰਿੰਗ 5ਕਰੋੜ ਰੁਪਏ ਦੀ ਫਿਰੌਤੀ ਮੰਗਣ ਸਬੰਧੀ ਦਹਿਸ਼ਤ ਬਣਾਉਣ ਲਈ ਕੀਤੀ ਗਈ ਸੀ।
ਮੌਕੇ ਤੋਂ ਇੱਕ ਪਰਚੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਦਾ ਨਾਮ ਲਿਖਿਆ ਹੋਇਆ ਸੀ ਅਤੇ ਪਰਚੀ ਉੱਪਰ 5 ਕਰੋੜ ਰੁਪਏ ਵੀ ਲਿਖਿਆ ਹੋਇਆ ਸੀ। ਕੁਝ ਗੋਲੀਆਂ ਕੰਧ ਅਤੇ ਘਰ ਦੀ ਖਿੜਕੀ ਤੇ ਲੱਗੀਆਂ ਹਨ। ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਡਾਬਾ ਦੀ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਸ਼ਨਾਖਤ ਕਰਨ ਲਈ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।