ਇਤਿਹਾਸਕ ਜਿੱਤ ਦਾ ਲੁਧਿਆਣਾ ਦਿਹਾਤੀ ਦੀ ਟੀਮ ਨੇ ਮਨਾਇਆ ਜਸ਼ਨ
ਭਾਜਪਾ ਦੀ ਤਿੰਨ ਰਾਜਾਂ ਦੀ ਇਤਿਹਾਸਕ ਜਿੱਤ ਦਾ ਲੁਧਿਆਣਾ ਦਿਹਾਤੀ ਦੀ ਟੀਮ ਨੇ ਮਨਾਇਆ ਜਸ਼ਨ
Publish Date: Mon, 04 May 2026 10:11 PM (IST)
Updated Date: Tue, 05 May 2026 04:20 AM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਦਾ ਲੁਧਿਆਣਾ ਦਿਹਾਤੀ ਵਿਖੇ ਵੀ ਮਠਿਆਈਆਂ ਵੰਡਕੇ ਮਨਾਇਆ ਗਿਆ। ਇਸ ਮੌਕੇ ਤੇ ਪਾਰਟੀ ਵਰਕਰ ਉਤਸ਼ਾਹ ਨਾਲ ਭਰੇ ਹੋਏ ਸਨ। ਇਸ ਮੌਕੇ ਸਰਕਲ ਪ੍ਰਧਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਵਰਕਰ ਅਤੇ ਸਮਰਥਕ ਖੁਸ਼ੀ ਵਿੱਚ ਨੱਚਕੇ ਜਿੱਤ ਦਾ ਜਸ਼ਨ ਮਨਾਉਦੇ ਦਿਖੇ। ਇਸ ਦੌਰਾਨ ਇਕੱਠ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਹੱਕ ਵਿੱਚ ਨਾਅਰੇ ਲਗਾਏ ਗਏ। ਇਹ ਮੌਕੇ ਉਤਸ਼ਾਹ ਨਾਲ ਭਰੇ ਭਾਜਪਾ ਆਗੂ ਅਤੇ ਵਰਕਰਾਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਤਿੰਨ ਰਾਜਾਂ ਵਿੱਚ ਭਾਜਪਾ ਦੀ ਜਿੱਤ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਭਾਜਪਾ ਵਿੱਚ ਵੱਧ ਰਹੇ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦੀਆਂ ਪ੍ਰਭਾਵਸ਼ਾਲੀ ਨੀਤੀਆਂ ਅਤੇ ਮਜ਼ਬੂਤ ਲੀਡਰਸ਼ਿਪ ਕਾਰਨ ਦੇਸ਼ ਦੇ ਵੋਟਰਾਂ ਦਾ ਪਾਰਟੀ ਵਿੱਚ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ। ਇਸ ਮੌਕੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਵਿਕਾਸ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਇਸ ਮੌਕੇ ਤੇ ਮੀਤ ਪ੍ਰਧਾਨ ਮਨਜੀਤ ਮੰਗਲਾ ਅਤੇ ਐਸਸੀ ਮੋਰਚਾ ਦੇ ਪ੍ਰਧਾਨ ਕੇ ਪੀ ਰਾਣਾ, ਸਰਕਲ ਗਿੱਲ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ, ਸਰਕਲ ਫੁੱਲਾਂਵਾਲ ਦੇ ਪ੍ਰਧਾਨ ਲਾਲ ਚੰਦ ਮੋਰੀਆ, ਰਾਜੀਵ ਖੁੱਲਰ, ਸੁਖਵਿੰਦਰ ਸਿੰਘ, ਪ੍ਰਵੀਨ ਗੁਪਤਾ, ਵਾਸੂ ਕਾਲੀਆ, ਰਾਜੀਵ ਕਾਲੜਾ, ਹਰਜੀਤ ਸਿੰਘ ਗਰੇਵਾਲ, ਓਮਾ ਸ਼ੰਕਰ, ਸੁਨੀਲ ਰਿੰਕੂ, ਮਨੀਸ਼ ਕੁਮਾਰ, ਐਡਵੋਕੇਟ ਵਿਵਨ ਕੁਮਾਰ, ਜਵੰਕਾ ਕੁਮਾਰ ਆਦਿ ਹਾਜ਼ਰ ਸਨ।