Ludhiana News : ਗੁਪਤ ਅੰਗ ਕੱਟੇ ਜਾਣ ਤੋਂ ਬਾਅਦ ਕੀਤੀ ਸੀ ਔਰਤ ਦੀ ਹੱਤਿਆ, ਵਿਆਹ ਕਰਵਾਉਣ ਨੂੰ ਲੈ ਕੇ ਹੋਇਆ ਸੀ ਝਗੜਾ
ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਜ਼ਖਮੀ ਹੋਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਪੀਜੀਆਈ, ਚੰਡੀਗੜ੍ਹ ਵਿੱਚ ਦਾਖਲ ਕਰਵਾਇਆ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਮੁਲਜ਼ਮ ਦੀ ਪਛਾਣ ਅਮਿਤ ਨਿਸ਼ਾਦ ਵਜੋਂ ਹੋਈ ਹੈ, ਜੋ ਕਿ ਜਹਾਂਗੀਰਪੁਰ ਦੀ ਨਿਊ ਅਮਰਜੀਤ ਕਾਲੋਨੀ ਦਾ ਰਹਿਣ ਵਾਲਾ ਹੈ।
Publish Date: Sat, 13 Dec 2025 09:14 PM (IST)
Updated Date: Sat, 13 Dec 2025 09:17 PM (IST)
ਜਾਸ, ਲੁਧਿਆਣਾ : ਜਲੰਧਰ ਬਾਈਪਾਸ ਦਾਣਾ ਮੰਡੀ ਨੇੜੇ ਹੋਟਲ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਔਰਤ ਤੇ ਵਿਅਕਤੀ ਦਾ ਵਿਆਹ ਨੂੰ ਲੈ ਕੇ ਝਗੜਾ ਹੋਇਆ ਸੀ। ਔਰਤ ਨੇ ਪਹਿਲਾਂ ਆਦਮੀ ਦਾ ਗੁਪਤ ਅੰਗ ਕੱਟ ਦਿੱਤਾ ਅਤੇ ਫਿਰ ਗੁੱਸੇ ਵਿੱਚ ਆ ਕੇ ਵਿਅਕਤੀ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਜਦੋਂ ਔਰਤ ਦੀ ਲਾਸ਼ ਹੋਟਲ ਦੇ ਕਮਰੇ ਵਿੱਚ ਮਿਲੀ ਤਾਂ ਆਸ-ਪਾਸ ਦਹਿਸ਼ਤ ਫੈਲ ਗਈ। ਬਾਅਦ ਵਿੱਚ ਵਿਅਕਤੀ ਦੀ ਭਾਲ ਲਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ। ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਜ਼ਖਮੀ ਹੋਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਪੀਜੀਆਈ, ਚੰਡੀਗੜ੍ਹ ਵਿੱਚ ਦਾਖਲ ਕਰਵਾਇਆ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਮੁਲਜ਼ਮ ਦੀ ਪਛਾਣ ਅਮਿਤ ਨਿਸ਼ਾਦ ਵਜੋਂ ਹੋਈ ਹੈ, ਜੋ ਕਿ ਜਹਾਂਗੀਰਪੁਰ ਦੀ ਨਿਊ ਅਮਰਜੀਤ ਕਾਲੋਨੀ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੋ ਬੱਚਿਆਂ ਦੀ ਮਾਂ ਸੀ ਤੇ ਉਹ ਲੰਬੇ ਸਮੇਂ ਤੋਂ ਪਤੀ ਤੋਂ ਵੱਖ ਰਹਿ ਰਹੀ ਸੀ। ਅਮਿਤ ਨਿਸ਼ਾਦ ਤੇ ਉਕਤ ਔਰਤ ਅਕਸਰ ਮਿਲਦੇ ਰਹਿੰਦੇ ਸਨ। ਔਰਤ ਨੇ ਵਿਆਹ ਲਈ ਜ਼ੋਰ ਪਾਇਆ ਪਰ ਉਸ ਨੇ ਇਨਕਾਰ ਕਰ ਦਿੱਤਾ। 12 ਦਸੰਬਰ ਦੀ ਦੁਪਹਿਰ ਨੂੰ ਉਨ੍ਹਾਂ ਨੇ ਜਲੰਧਰ ਬਾਈਪਾਸ ਦਾਣਾ ਮੰਡੀ ’ਤੇ ਸਥਿਤ ਇੰਡੋ-ਅਮਰੀਕਨ ਹੋਟਲ ਵਿੱਚ ਇੱਕ ਕਮਰਾ ਬੁੱਕ ਕੀਤਾ। ਉਹ ਕਮਰੇ ਵਿੱਚ ਲਗਪਗ ਤਿੰਨ ਘੰਟੇ ਰਹੇ।
ਜਦੋਂ ਔਰਤ ਨੇ ਵਿਆਹ ਦਾ ਵਿਸ਼ਾ ਚੁੱਕਿਆ ਤਾਂ ਦੋਵਾਂ ਵਿਚ ਬਹਿਸ ਹੋਈ। ਇਸ ਦੌਰਾਨ ਗੁੱਸੇ ਵਿੱਚ ਆਈ ਔਰਤ ਨੇ ਕਟਰ ਬਲੇਡ ਨਾਲ ਅਮਿਤ ਨਿਸ਼ਾਦ ਦਾ ਗੁਪਤ ਅੰਗ ਕੱਟ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਹ ਦੇਖ ਕੇ ਉਹ ਗੁੱਸੇ ਵਿੱਚ ਆ ਗਿਆ ਅਤੇ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਕਿਸੇ ਤਰ੍ਹਾਂ ਆਪਣੇ ਜ਼ਖ਼ਮਾਂ ’ਤੇ ਪੱਟੀ ਬੰਨ੍ਹੀ ਅਤੇ ਕਮਰੇ ਤੋਂ ਬਾਹਰ ਚਲਾ ਗਿਆ। ਉਸ ਨੇ ਮੈਨੇਜਰ ਨੂੰ ਕਿਹਾ ਕਿ ਉਹ ਖਾਣਾ ਲੈਣ ਜਾ ਰਿਹਾ ਹੈ ਪਰ ਵਾਪਸ ਨਹੀਂ ਆਇਆ। ਮੈਨੇਜਰ ਨੂੰ ਸ਼ੱਕ ਹੋਇਆ ਤਾਂ ਉਹ ਉਨ੍ਹਾਂ ਦੇ ਕਮਰੇ ਵਿੱਚ ਗਿਆ ਜਿੱਥੇ ਔਰਤ ਦੀ ਲਾਸ਼ ਪਈ ਸੀ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹੋਟਲ ਦੇ ਸਾਰੇ ਰਿਕਾਰਡ ਜ਼ਬਤ ਕਰ ਲਏ।