ਖੇਡ ਮੈਦਾਨ 'ਚ ਲੁਧਿਆਣਾ ਦੀਆਂ ਧੀਆਂ ਨੇ ਗੱਡੇ ਝੰਡੇ: ਬੇਸਬਾਲ ਨੈਸ਼ਨਲ ਮੁਕਾਬਲਿਆਂ ਲਈ 5 ਹੋਣਹਾਰ ਖਿਡਾਰਨਾਂ ਦੀ ਹੋਈ ਚੋਣ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਲੁਧਿਆਣਾ ਦੀਆਂ 5 ਖਿਡਾਰਨਾ ਦੀ ਬੇਸਬਾਲ ਨੈਸ਼ਨਲ ਪ੍ਰਤੀਯੋਗਿਤਾ ਲਈ ਚੋਣ ਹੋਣ ’ਤੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ। ਇਹ 31ਵੀਂ ਸਬ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ 24 ਮਈ ਤੋਂ 29 ਮਈ, 2026 ਤੱਕ ਕੇਆਈਆਈਟੀ ਯੂਨੀਵਰਸਿਟੀ ਭਵਨੇਸ਼ਵਰ ਉੜੀਸਾ ਵਿਖੇ ਕਰਵਾਈ ਜਾ ਰਹੀ ਹੈ।
Publish Date: Fri, 22 May 2026 12:49 PM (IST)
Updated Date: Fri, 22 May 2026 12:50 PM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਲੁਧਿਆਣਾ ਦੀਆਂ 5 ਖਿਡਾਰਨਾ ਦੀ ਬੇਸਬਾਲ ਨੈਸ਼ਨਲ ਪ੍ਰਤੀਯੋਗਿਤਾ ਲਈ ਚੋਣ ਹੋਣ ’ਤੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ। ਇਹ 31ਵੀਂ ਸਬ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ 24 ਮਈ ਤੋਂ 29 ਮਈ, 2026 ਤੱਕ ਕੇਆਈਆਈਟੀ ਯੂਨੀਵਰਸਿਟੀ ਭਵਨੇਸ਼ਵਰ ਉੜੀਸਾ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਗਿੱਲ ਸਕੂਲ ਦੀ ਹਰਸ਼ਦੀਪ ਕੌਰ, ਗੁਰਸਿਮਰ ਕੌਰ, ਰੂਪਾ ਕੁਮਾਰੀ, ਅਦਿਤੀ ਚੌਧਰੀ, ਸ਼ਾਨੂੰ ਨੇ ਪਹਿਲਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇ ਜਿੱਤੇ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ, ਇਸ ਤੋਂ ਬਾਅਦ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਗੋਲਡ ਮੈਡਲ ਹਾਸਲ ਕਰਕੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਵਧੀਆ ਪ੍ਰਦਰਸ਼ਨ ਦੇ ਆਧਾਰ ’ਤੇ ਹੁਣ ਇਨ੍ਹਾਂ ਖਿਡਾਰਨਾਂ ਦੀ ਚੋਣ ਨੈਸ਼ਨਲ ਪ੍ਰਤੀਯੋਗਿਤਾ ਲਈ ਕੀਤੀ ਗਈ ਹੈ।
ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਪ੍ਰਿੰਸੀਪਲ ਡਾ. ਸਮ੍ਰਿਤੀ ਭਾਰਗਵ ਅਤੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੀਰੂ ਨੇ ਕਿਹਾ ਕਿ ਖਿਡਾਰੀਆਂ ਵੱਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਹ ਨੈਸ਼ਨਲ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।ਉਨ੍ਹਾਂ ਵੱਲੋਂ ਸਾਰੇ ਚੁਣੇ ਹੋਏ ਪੰਜਾਬ ਟੀਮ ਦੇ ਖਿਡਾਰੀਆਂ ਨੂੰ ਸਬ ਜੂਨੀਅਰ ਨੈਸ਼ਨਲ ਬੇਸਬਾਲ ਪ੍ਰਤੀਯੋਗਿਤਾ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੀ ਟੀਮ ਨੈਸ਼ਨਲ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ, ਲੁਧਿਆਣਾ ਅਤੇ ਸਕੂਲ ਦਾ ਨਾਮ ਹੋਰ ਉੱਚਾ ਕਰੇਗੀ। ਪ੍ਰਿੰਸੀਪਲ ਨੇ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ, ਵੱਡਿਆਂ ਦਾ ਸਤਿਕਾਰ ਕਰਨ, ਸਮੇਂ ਦੀ ਪਾਬੰਦੀ ਕਰਨ ਅਤੇ ਖੇਡ ਮੈਦਾਨ ਵਿੱਚ ਟੀਮ ਭਾਵਨਾ ਨਾਲ ਖੇਡਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਅੰਗਰੇਜ਼ੀ ਰਮਨਜੀਤ ਕੌਰ ਵੀਂ ਮੌਜੂਦ ਸਨ।