ਲੁਧਿਆਣਾ: ਥਾਣੇ ਜਾ ਰਹੇ ਭਰਾ-ਭਰਜਾਈ 'ਤੇ ਚੜ੍ਹਾਈ ਕਾਰ, ਘਰੇਲੂ ਵਿਵਾਦ ਨੇ ਲਿਆ ਖ਼ੂਨੀ ਰੂਪ; ਔਰਤ ਦੀ ਟੁੱਟੀ ਲੱਤ
ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੀੜਤਾ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਸੰਬੰਧਤ ਧਾਰਾਵਾਂ ਹੇਠ ਅਵਤਾਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Publish Date: Sun, 03 May 2026 01:04 PM (IST)
Updated Date: Sun, 03 May 2026 01:14 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪਰਿਵਾਰਿਕ ਵਿਵਾਦ ਇਸ ਕਦਰ ਵੱਧ ਗਿਆ ਕਿ ਸ਼ਿਕਾਇਤ ਕਰਨ ਲਈ ਥਾਣੇ ਜਾ ਰਹੇ ਭਰਾ ਭਰਜਾਈ ਉੱਪਰ ਵਿਅਕਤੀ ਨੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਦੇ ਦੌਰਾਨ ਔਰਤ ਦੀ ਲੱਤ ਟੁੱਟ ਗਈ। ਹਮਲਾ ਕਰਨ ਤੋਂ ਬਾਅਦ ਮੁਲਜਮ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਇਸ ਕੇਸ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਪਿੰਡ ਸਾਇਆ ਖੁਰਦ ਦੀ ਰਹਿਣ ਵਾਲੀ ਕਿਰਨਦੀਪ ਕੌਰ ਦੀ ਸ਼ਿਕਾਇਤ 'ਤੇ ਮੰਡੀ ਗੋਬਿੰਦਗੜ੍ਹ ਦੇ ਵਾਸੀ ਅਵਤਾਰ ਸਿੰਘ ਉਰਫ ਜਗਤਾਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਡੇਹਲੋ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸਹੁਰੇ ਪਰਿਵਾਰ ਨਾਲ ਲੰਬੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਹੈ, ਜਿਸ ਸਬੰਧੀ ਮਾਮਲਾ ਅਦਾਲਤ ਵਿੱਚ ਵੀ ਵਿਚਾਰਧੀਨ ਹੈ।
ਔਰਤ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਘਰ ਵਿੱਚ ਦਾਖਲ ਹੋਣ ਅਤੇ ਉਨ੍ਹਾਂ ਨੂੰ ਜਬਰਦਸਤੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਮਾਮਲੇ ਵਿੱਚ ਪਿੰਡ ਵਾਸੀਆਂ ਨੇ ਦਖਲ ਦਿੱਤੀ ਅਤੇ ਉਕਤ ਵਿਅਕਤੀ ਮੌਕੇ ਤੋਂ ਚਲੇ ਗਏ।
ਇਸ ਘਟਨਾ ਤੋਂ ਬਾਅਦ 2 ਮਈ 2026 ਨੂੰ ਇਕ ਹੋਰ ਵਾਕਾ ਵਾਪਰਿਆ। ਪੀੜਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮੋਟਰਸਾਈਕਲ ‘ਤੇ ਥਾਣਾ ਡੇਹਲੋਂ ਜਾ ਰਹੀ ਸੀ। ਜਦੋਂ ਉਹ ਡੇਹਲੋਂ ਬਾਈਪਾਸ ਪਹੁੰਚੀ ਤਾਂ ਮੋਬਾਇਲ ਫੋਨ ਤੇ ਗੱਲ ਕਰਨ ਲਈ ਉਸ ਦਾ ਪਤੀ ਰੁੱਕ ਗਿਆ। ਇਸੇ ਦੌਰਾਨ ਮਰੂਤੀ ਕਾਰ ਤੇ ਸਵਾਰ ਹੋ ਕੇ ਮੁਲਜਮ ਅਵਤਾਰ ਸਿੰਘ ਅਣਪਛਾਤੇ ਵਿਅਕਤੀ ਮੌਕੇ ‘ਤੇ ਆ ਆ ਗਿਆ। ਔਰਤ ਨੇ ਦੋਸ਼ ਲਗਾਇਆ ਕਿ ਮੁਲਜਮ ਨੇ ਕਾਰ ਨੂੰ ਡਿਵਾਈਡਰ ਤੋਂ ਲੰਘਾ ਦਿੱਤਾ ਅਤੇ ਬੜੀ ਹੀ ਤੇਜ਼ ਰਫਤਾਰੀ ਨਾਲ ਉਹਨਾਂ ਦੇ ਮੋਟਰਸਾਈਕਲ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ।
ਔਰਤ ਦਾ ਪਤੀ ਸਾਈਡ ‘ਤੇ ਹੋ ਕੇ ਬਚ ਗਿਆ ਪਰ ਕਾਰ ਦੀ ਟੱਕਰ ਨਾਲ ਕਿਰਨਦੀਪ ਕੌਰ ਦੀ ਖੱਬੀ ਲੱਤ ਟੁੱਟ ਗਈ ਅਤੇ ਉਸਦੇ ਸਰੀਰ ‘ਤੇ ਹੋਰ ਵੀ ਸੱਟਾਂ ਲੱਗੀਆਂ । ਹਮਲੇ ਤੋਂ ਬਾਅਦ ਮੁਲਜਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੀੜਤਾ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਸੰਬੰਧਤ ਧਾਰਾਵਾਂ ਹੇਠ ਅਵਤਾਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਨੂੰ ਜਲਦੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।