ਸ੍ਰੀ ਹਰੀ ਓਮ ਮੰਦਿਰ ’ਚ ਸ਼ਰਧਾ ਨਾਲ ਮਨਾਈ ਭਗਵਾਨ ਪਰਸ਼ੂਰਾਮ ਦੀ ਜੈਅੰਤੀ
ਸ੍ਰੀ ਹਰੀ ਓਮ ਮੰਦਿਰ ’ਚ ਸ਼ਰਧਾ ਨਾਲ ਮਨਾਈ ਭਗਵਾਨ ਪਰਸ਼ੂਰਾਮ ਦੀ ਜਯੰਤੀ
Publish Date: Mon, 27 Apr 2026 06:39 PM (IST)
Updated Date: Mon, 27 Apr 2026 06:43 PM (IST)

ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ ਸ੍ਰੀ ਹਰੀ ਓਮ ਮੰਦਿਰ ਮੋਤੀ ਨਗਰ ’ਚ ਬ੍ਰਾਹਮਣ ਸਮਾਜ ਵਿਕਾਸ ਪ੍ਰੀਸ਼ਦ ਵੱਲੋਂ ਭਗਵਾਨ ਪਰਸ਼ੂਰਾਮ ਜੈਅੰਤੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਪ੍ਰਬੰਧਕਾਂ ਵੱਲੋਂ ਸਮਾਗਮ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਗਈ ਜਿਸ ਵਿਚ ਸ਼ਰਧਾਲੂਆਂ ਵੱਲੋਂ ਸੰਸਾਰ ਦੀ ਸੁੱਖ ਸ਼ਾਂਤੀ ਲਈ ਅਹੂਤੀਆਂ ਪਾਈਆਂ ਗਈਆਂ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ, ਕੌਂਸਲਰ ਅਮਰਜੀਤ ਸਿੰਘ ਅਤੇ ਹੈਪੀ ਸ਼ੇਰਪੁਰੀਆ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਪਹੁੰਚੇ ਤੇ ਉਨ੍ਹਾਂ ਭਗਵਾਨ ਪਰਸ਼ੂਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੁਮਾਰ ਅੰਕੁਸ਼ ਐਂਡ ਪਾਰਟੀ ਵੱਲੋਂ ਭਗਵਾਨ ਪਰਸ਼ੂਰਾਮ ਦਾ ਗੁਣਗਾਨ ਕਰ ਸ਼ਧਾਲੂਆਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਜੈਅੰਤੀ ਲਈ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕਰਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਹੈ। ਇਸ ਮੌਕੇ ਬ੍ਰਾਹਮਣ ਸਮਾਜ ਵਿਕਾਸ ਪ੍ਰੀਸ਼ਦ ਵੱਲੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ, ਕੌਂਸਲਰ ਅਮਰਜੀਤ ਸਿੰਘ, ਹੈਪੀ ਸ਼ੇਰਪੁਰੀਆ, ਬ੍ਰਾਹਮਣ ਸਭਾ ਸ਼ਿਮਲਾਪੁਰੀ, ਬ੍ਰਾਹਮਣ ਸਭਾ ਸਿਵਲ ਲਾਇਨ ਅਤੇ ਬ੍ਰਾਹਮਣ ਸਭਾ ਢੋਲੇਵਾਲ ਦੇ ਮੈਂਬਰਾਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਭਗਵਾਨ ਦੀ ਆਰਤੀ ਨਾਲ ਹੋਈ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਲੰਗਰ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਬੀਡੀ ਸ਼ਰਮਾ, ਪ੍ਰਧਾਨ ਜਤਿੰਦਰ ਬਾਂਕਾ, ਉਪਿੰਦਰ ਵਸਿਸ਼ਟ, ਰਵੀ ਭੂਸ਼ਣ, ਸੁਨੀਲ ਸ਼ਰਮਾ, ਵਿਜੈ ਸ਼ਰਮਾ, ਕਿਰਨ ਸ਼ਰਮਾ, ਕਮਲ ਗੋਸਾਈ, ਪ੍ਰਵੀਨ ਸ਼ਰਮਾ, ਰਜਿੰਦਰ ਸ਼ਰਮਾ, ਟੀਆਰ ਮਿਸ਼ਰਾ, ਵਿਜੈ ਸ਼ਰਮਾ, ਡਾ. ਪੀ ਕੁਮਾਰ, ਵਿਮਲ ਸ਼ਰਮਾ, ਡਾ. ਮਨੋਹਰ ਸ਼ਰਮਾ, ਸਤਪਾਲ ਸ਼ਰਮਾ, ਧਰਮਿੰਦਰ ਸ਼ਰਮਾ, ਜੋਨੀ ਭੱਲਾ, ਅਨਿਲ ਗੁਪਤਾ, ਪੰਡਿਤ ਉਮ ਪ੍ਰਕਾਸ ਸ਼ਰਮਾ, ਜਪਨ, ਦਿਨੇਸ਼ ਅਗਨੀਹੋਤਰੀ, ਪੂਜਾ, ਸੁਰਿੰਦਰ ਸ਼ਰਮਾ, ਚਿਰੰਜੀ ਲਾਲ, ਰਕੇਸ਼ ਸ਼ਰਮਾ, ਕਮਲ ਸ਼ਰਮਾ, ਪੁਨੀਤ ਅੱਤਰੀ, ਵਨੀਤ ਅੱਤਰੀ, ਗੋਰਵ ਕੁਮਾਰ, ਗੁਰਦੇਵ ਸਿੰਘ ਅਤੇ ਹੋਰ ਹਾਜ਼ਰ ਸਨ।