ਰੀਜਨ ਕਾਨਫ਼ਰੰਸ ਰੀਜਨ-3 ’ਚ ਲਾਇਨਜ਼ ਕਲੱਬਾਂ ਦਾ ਹੋਇਆ ਸਨਮਾਨ
ਰੀਜਨ ਕਾਨਫ਼ਰੰਸ ਰੀਜਨ-3 ’ਚ ਲਾਇਨਜ਼ ਕਲੱਬਾਂ ਦਾ ਹੋਇਆ ਸਨਮਾਨ
Publish Date: Mon, 11 May 2026 08:28 PM (IST)
Updated Date: Tue, 12 May 2026 04:13 AM (IST)

-ਕਲੱਬਾਂ ਦੇ ਸਾਲ ਭਰ ਕੀਤੇ ਕੰਮਾਂ ਦਾ ਹੋਇਆ ਲੇਖਾ-ਜੋਖਾ, ਸੇਵਾ ਕਾਰਜਾਂ ਤੇ ਸੰਗਠਨ ਮਜ਼ਬੂਤੀ ’ਤੇ ਜ਼ੋਰ ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਹੋਟਲ ਫਾਈਵ ਰਿਵਰ ਵਿਖੇ ਲਾਇਨਜ਼ ਕਲੱਬ ਰੀਜਨ 3 ਵੱਲੋਂ ਕੀਤੀ ਰੀਜਨ ਕਾਨਫ਼ਰੰਸ ਵਿਚ ਜਿੱਥੇ ਲਾਇਨਜ਼ ਕਲੱਬਾਂ ਦਾ ਸਨਮਾਨ ਹੋਇਆ। ਕਲੱਬਾਂ ਦੇ ਸਾਲ ਭਰ ਕੀਤੇ ਕੰਮਾਂ ਦਾ ਹੋਇਆ ਲੇਖਾ ਜੋਖ ਕਰਨ ਉਪਰੰਤ ਸੇਵਾ ਕਾਰਜਾਂ ਤੇ ਸੰਗਠਨ ਮਜ਼ਬੂਤੀ ‘ਤੇ ਜ਼ੋਰ ਦਿੱਤਾ। ਰੀਜਨ ਚੇਅਰਮੈਨ ਸ਼ਰਨਦੀਪ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਕਾਨਫ਼ਰੰਸ ਸ਼ੁਰੂਆਤ ਮਹਿਮਾਨਾਂ ਦੇ ਮੰਚ ‘ਤੇ ਆਗਮਨ ਨਾਲ ਹੋਈ। ਜੈਸਮੀਨ ਕੌਰ ਛੀਨਾ ਵੱਲੋਂ ਇੰਵੋਕੇਸ਼ਨ ਪੜ੍ਹੀ ਗਈ ਅਤੇ ਰਾਸ਼ਟਰੀ ਗੀਤ ਨਾਲ ਦੇਸ਼-ਭਗਤੀ ਦਾ ਮਾਹੌਲ ਬਣਿਆ। ਫੰਕਸ਼ਨ ਚੇਅਰਪਰਸਨ ਦਵਿੰਦਰ ਸਿੰਘ ਤੂਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਪਹੁੰਚੇ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਮਲਟੀਪਲ ਕੌਂਸਲ ਰਵਿੰਦਰ ਸੱਗੜ ਨੇ ਲਾਇਨਜ਼ ਸੇਵਾ ਕਾਰਜਾਂ ਦੀ ਮਹੱਤਤਾ ਉਜਾਗਰ ਕੀਤੀ। ਰਿਜਨਲ ਰਿਪੋਰਟ ਪੇਸ਼ ਕਰਦਿਆਂ ਆਰ.ਸੀ. ਸ਼ਰਨਦੀਪ ਸਿੰਘ ਬੈਨੀਪਾਲ ਨੇ ਸਾਲ ਭਰ ਦੌਰਾਨ ਕੀਤੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਡਿਸਟਿਕ ਗਵਰਨਰ ਅੰਮ੍ਰਿਤਪਾਲ ਸਿੰਘ ਜੰਡੂ ਨੇ ਕਲੱਬਾਂ ਨੂੰ ਹੋਰ ਵਧੇਰੇ ਸੇਵਾ ਪ੍ਰੋਜੈਕਟ ਕਰਨ ਲਈ ਪ੍ਰੇਰਿਤ ਕੀਤਾ। ਗਵਰਨਰ ਜੰਡੂ ਨੇ ਕਿਹਾ ਕਿਹਾ ਕਿ ਸਾਨੂੰ ਲਾਇਨਜ਼ ਕਲੱਬ ਜਗਰਾਓਂ ਮੇਨ ਤੇ ਬਹੁਤ ਮਾਣ ਹੈ ਜਿਹੜੇ ਜਗਰਾਓਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸਮੇਂ ਸਮੇਂ ਤੇ ਮਾਨਵਤਾ ਦੀ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਇਸ ਮੌਕੇ ਫ਼ਸਟ.ਵੀਡੀਜੀ ਅਜੈ ਗੋਇਲ, ਸੈਕਿੰਡ ਵੀਡੀਜੀ ਨਰੇਸ਼ ਗੋਇਲ, ਪੀਡੀਜੀ ਯੋਗੇਸ਼ ਸੋਨੀ, ਆਰ.ਕੇ. ਮਹਿਤਾ, ਜੀ.ਐੱਸ.ਕਾਲੜਾ, ਜ਼ੈੱਡ.ਸੀ.ਡਾ. ਜਗਜੀਵਨ ਸਿੰਘ, ਜ਼ੈੱਡ.ਸੀ ਅਮਰਿੰਦਰ ਸਿੰਘ, ਹਰੀਸ਼ ਦੂਆ.ਪੀ ਡੀ. ਡਾ. ਐੱਸ.ਕੇ. ਰਾਣਾ, ਜਤਿੰਦਰ ਵਰਮਾ, ਕੇ.ਐੱਸ. ਸੋਹਲ, ਬੀ.ਐੱਸ. ਸੋਹਲ, ਐੱਚਐੱਸ. ਖੇੜਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਲਾਇਨਜ਼ ਕਲੱਬ ਜਗਰਾਓਂ ਮੇਨ ਤੋਂ ਦੇਵਿੰਦਰ ਸਿੰਘ ਤੂਰ, ਜੋਨ ਚੇਅਰਪਰਸਨ ਅਮਰਿੰਦਰ ਸਿੰਘ, ਕਲੱਬ ਪੀਆਰਓ. ਹਰਪ੍ਰੀਤ ਸਿੰਘ ਸੱਗੂ, ਪਰਮਵੀਰ ਸਿੰਘ ਗਿੱਲ, ਜਸਜੀਤ ਸਿੰਘ ਮੱਲ੍ਹੀ, ਇੰਦਰਪਾਲ ਸਿੰਘ ਢਿੱਲੋਂ ਢਿੱਲੋਂ, ਅਵਤਾਰ ਸਿੰਘ ਸੰਘੇੜਾ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਛੀਨਾ, ਨਿਰਭੈ ਸਿੰਘ ਸਿੱਧੂ, ਹਰਮਿੰਦਰ ਸਿੰਘ, ਜਗਮੀਤ ਸਿੰਘ, ਮੋਹਿਤ ਗਰਗ, ਜਗਮੇਲ ਸਿੰਘ, ਵਿਵੇਕ ਭਾਰਦਵਾਜ, ਭਗਵੰਤ ਸਿੰਘ, ਅਮਿਤ ਪਾਲ, ਭਾਰਤ ਬਾਂਸਲ, ਹਰਜੰਟ ਸਿੰਘ ਪੰਧੇਰ, ਜਗਜੀਤ ਸਿੰਘ, ਦਿਨੇਸ਼ ਕੁਮਾਰ, ਕੁਨਾਲ ਬੱਬਰ, ਮਨੋਜ ਸਿੰਘ ਗਿੱਲ, ਮੋਹਿਤ ਵਰਮਾ, ਨਵਦੀਪ, ਨਵਰਤਨ, ਗੁਰਜੋਤ ਸਿੰਘ, ਬਲਵਿੰਦਰ ਸਿੰਘ, ਮਾਨਵ ਰਤਨ ਗੁਪਤਾ ਤੇ ਜਗਰਾਜ ਸਿੰਘ ਨੇ ਵੀ ਭਾਗ ਲਿਆ।ਸਮਾਗਮ ਵਿੱਚ ਮਾਸਟਰ ਆਫ਼ ਸੈਰੇਮਨੀ ਦੀ ਜ਼ਿੰਮੇਵਾਰੀ ਯੋਗੇਸ਼ ਸੋਨੀ ਵੱਲੋਂ ਬੜੇ ਸ਼ਾਨਦਾਰ ਅੰਦਾਜ਼ ਵਿਚ ਨਿਭਾਈ ਗਈ। ਅੰਤ ’ਚ ਜ਼ੋਨ ਚੇਅਰਪਰਸਨ ਅਮਰਿੰਦਰ ਸਿੰਘ ਨੇ ਧੰਨਵਾਦੀ ਭਾਸ਼ਣ ਪੇਸ਼ ਕੀਤਾ।