ਲਾਇਨਜ਼ ਕਲੱਬ ਨੇ ਗਊਸ਼ਾਲਾ ਨੂੰ 13 ਟਰਾਲੀਆਂ ਤੂੜੀ ਮੁਹੱਈਆ ਕਰਵਾਈ
ਲਾਇਨ ਕਲੱਬ ਨੇ ਗਊਸ਼ਾਲਾ ਨੂੰ 13 ਟਰਾਲੀਆਂ ਤੂੜੀ ਮੁਹੱਈਆ ਕਰਵਾਈ
Publish Date: Wed, 06 May 2026 08:07 PM (IST)
Updated Date: Thu, 07 May 2026 04:15 AM (IST)

-15 ਪ੍ਰਧਾਨ ਡਾ. ਸੁਬੋਧ ਗੁਪਤਾ ਆਪਣੀ ਟੀਮ ਨਾਲ ਗਊਸ਼ਾਲਾ ਵਿੱਚ ਤੂੜੀ ਦੀ ਸੇਵਾ ਕਰਦੇ ਹੋਏ। ਸੁਸ਼ੀਲ ਵਰਮਾ, ਪੰਜਾਬੀ ਜਾਗਰਣ ਰਾਏਕੋਟ : ਰਾਏਕੋਟ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਵੱਲੋਂ ਸਹਿਬਾਜਪੁਰਾ ਰੋਡ ਸਥਿਤ ਗਊਸ਼ਾਲਾ ਵਿੱਚ 13 ਟਰਾਲੀਆਂ ਤੂੜੀ ਦੀ ਸੇਵਾ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ ਤੇ ਪੀ.ਆਰ.ਓ. ਕੇ.ਕੇ. ਸ਼ਰਮਾ ਨੇ ਦੱਸਿਆ ਕਿ ਸਨਾਤਨ ਧਰਮ ’ਚ ਗਊਆਂ ਦੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਅਤੇ ਇਸ ਦੀ ਸੇਵਾ ਕਰਕੇ ਵਿਅਸਤ ਇਨਸਾਨ ਵੀ ਪੁੰਨ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਲਾਇਨ ਕਲੱਬ ਵੱਲੋਂ ਸੀਜ਼ਨ ਦੌਰਾਨ ਤੂੜੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਸ ਸਾਲ 13 ਟਰਾਲੀਆਂ ਤੂੜੀ ਗਊਸ਼ਾਲਾ ਨੂੰ ਅਰਪਿਤ ਕੀਤੀ ਗਈ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਰਾਜਨ ਸਭਰਵਾਲ ਅਤੇ ਮੁੱਖ ਸੇਵਾਦਾਰ ਨਾਰਾਇਣ ਦੱਤ ਕੌਸ਼ਿਕ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਰਾਜਨ ਸਭਰਵਾਲ ਨੇ ਦੱਸਿਆ ਕਿ ਸਹਿਬਾਜਪੁਰਾ ਰੋਡ ’ਤੇ ਸਥਿਤ ਇਹ ਗਊਸ਼ਾਲਾ ਬਹੁਤ ਵੱਡੀ ਹੈ ਅਤੇ ਹਰ ਸਾਲ ਲਗਭਗ 700 ਟਰਾਲੀਆਂ ਤੂੜੀ ਦੀ ਖਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਤੂੜੀ ਘੱਟ ਪੈਦਾ ਹੋਈ ਹੈ ਅਤੇ ਕਾਫੀ ਮਹਿੰਗੀ ਵੀ ਹੈ, ਜਿਸ ਕਰਕੇ ਸਾਲ ਭਰ ਲਈ ਤੂੜੀ ਇਕੱਠੀ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮਰੱਥਾ ਅਨੁਸਾਰ ਗਊਸ਼ਾਲਾ ਲਈ ਤੂੜੀ ਦੇ ਪ੍ਰਬੰਧ ਵਿੱਚ ਯੋਗਦਾਨ ਪਾਉਣ। ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਸਕੱਤਰ ਪੰਕਜ ਕਾਂਸਲ, ਖਜਾਨਚੀ ਮਨੀਸ਼ ਗੋਇਲ, ਪੀਆਰਓ ਕੇ.ਕੇ. ਸ਼ਰਮਾ, ਡਾ. ਨਰੇਸ਼ ਗੋਇਲ, ਸੁਭਾਸ਼ ਪਾਸੀ, ਸ਼ੈਲੀ ਪਾਸੀ ਅਤੇ ਡਾ. ਪਲਕ ਮੌਜੂਦ ਸਨ।