ਸੀਵਰੇਜ ਦਾ ਕੰਮ ਠੇਕੇ ’ਤੇ ਦੇਣ ਖ਼ਿਲਾਫ਼ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਸੀਵਰੇਜ਼ ਦਾ ਕੰਮ ਠੇਕੇ ’ਤੇ ਦੇਣ ਖਿਲਾਫ਼ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ
Publish Date: Wed, 29 Apr 2026 07:27 PM (IST)
Updated Date: Wed, 29 Apr 2026 07:31 PM (IST)

ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ : ਮਿਊਂਸੀਪਲ ਕਰਮਚਾਰੀ ਦਲ ਦੇ ਵਫ਼ਦ ਵੱਲੋਂ ਅੱਜ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਐੱਫ਼ਐਂਡਸੀਸੀ ਮੀਟਿੰਗ ਵਿੱਚ 26 ਵਾਰਡਾਂ ’ਚ ਸੀਵਰੇਜ ਦਾ ਕੰਮ ਠੇਕੇ ’ਤੇ ਦੇਣ ਦਾ ਮਤਾ ਪਾਸ ਹੋਇਆ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਸੂਬੇ ਵਿੱਚੋਂ ਠੇਕੇਦਾਰੀ ਪ੍ਰਥਾ ਦਾ ਅੰਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਵੱਲੋਂ ਕੂੜੇ ਦੇ ਕੰਪੈਕਟਰਾਂ ਦੇ ਨਾਲ ਓਪਨ ਕੂੜੇ ਦੇ ਕੁਲੈਕਸ਼ਨ ਪੁਆਇੰਟ ਬਣਾਏ ਜਾਣ ਤੇ ਪੱਕੇ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਾਰਿਸਾਂ ਨੂੰ ਤੁਰੰਤ ਨੌਕਰੀਆ ਦਿੱਤੀਆਂ ਜਾਣ। ਮੁਲਾਜ਼ਮਾਂ ਦਾ ਈਪੀਐੱਫ਼ ਅੱਪਡੇਟ ਕੀਤਾ ਜਾਵੇ ਅਤੇ ਵਿਸ਼ੇਸ਼ ਤੌਰ ਤੇ ਡੂਰ ਟੂ ਡੋਰ ਕੂੜੇ ਕੇ ਕੁਲੈਕਸ਼ਨ ਦਾ ਕੰਮ ਠੇਕੇ ’ਤੇ ਨਾ ਦਿੱਤਾ ਜਾਵੇ ਕਿਉਂਕਿ ਇਸ ਨਾਲ ਵੱਡੀ ਗਿਣਤੀ ਵਿੱਚ ਵਾਲਮੀਕਿ ਭਾਈਚਾਰ ਦੇ ਰੁਜ਼ਗਾਰ ਖੋਹਿਆ ਜਾਵੇਗਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਇੱਕ ਹਫ਼ਤੇ ਦੇ ਅੰਦਰ ਮੀਟਿੰਗ ਬੁਲਾ ਕੇ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਦੇਵ ਰਾਜ ਅਸੁਰ, ਲਵ ਦਰਾਵਿੜ, ਜਤਿੰਦਰ ਘਾਵਰੀ, ਸੰਜੀਵ ਬੇਗੜਾ, ਸ਼ਿਵ ਕੁਮਾਰ ਪੁਹਾਲ, ਦਵਿੰਦਰ ਕਾਕਾ, ਬੰਟੀ ਗਿੱਲ, ਟਿੰਕੂ ਬੈਂਸ, ਸਰਬਜੀਤ ਗਿੱਲ, ਵਿੱਕੀ ਬਾਲੂ, ਡਾ. ਅਰੁਣ ਸਿੱਧੂ, ਸੁਨੀਲ ਹੰਸ, ਸੁੱਖਾ ਬਾਲੂ, ਅਭਿਸ਼ੇਕ ਕਲਿਆਣ, ਬਬਲੂ ਖਾਨ, ਰਿਤੇਸ਼ ਕੁਮਾਰ, ਸੁਰੇਸ਼ ਸ਼ੈਲੀ, ਸਾਹਿਲ ਡਾਮਾਣਾ, ਸੰਭੂ ਸਹੋਤਾ, ਅਤੁਲ ਸੰਗਰ, ਅਕਾਸ਼ ਬਬਲੂ, ਅਦਿੱਤਯ ਬੱਗਨ, ਸੋਹਣਵੀਰ ਰਣੀਆ, ਮਿੰਕਲ ਬਿਰਲਾ ਆਦਿ ਹਾਜ਼ਰ ਸਨ।