ਲੈਕਚਰਾਰ ਅਲਬੇਲ ਪੁੜੈਣ ਨੂੰ ਕੀਤਾ ਸਨਮਾਨਿਤ
ਲੈਕਚਰਾਰ ਅਲਬੇਲ ਪੁੜੈਣ ਨੂੰ ਕੀਤਾ ਸਨਮਾਨਿਤ
Publish Date: Mon, 04 May 2026 08:34 PM (IST)
Updated Date: Tue, 05 May 2026 04:15 AM (IST)

ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਪੁੜੈਣ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਲੈਕਚਰਾਰ ਅਲਬੇਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਪਿੰਡ ਪੁੜੈਣ ਦੇ ਸਰਪੰਚ ਜਗਦੀਪ ਸਿੰਘ ਸੋਨੂੰ ਤੇ ਗ੍ਰਾਮ ਪੰਚਾਇਤ ਵੱਲੋਂ ਸਮਾਜ ਸੇਵੀ ਤੇ ਲੈਕਚਰਾਰ ਅਲਬੇਲ ਸਿੰਘ ਪੁੜੈਣ ਨੇ ਆਪਣੀ ਡਿਊਟੀ ਦੌਰਾਨ ਕੀਤੇ ਗਏ ਚੰਗੇ ਕੰਮਾਂ ਲਈ ਤੇ ਉਹਨਾਂ ਦੀਆਂ ਡਿਊਟੀ ਸਮੇਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਉਹਨਾਂ ਦੀ ਹੋਈ ਸੇਵਾਮੁਕਤੀ ਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੇ ਪ੍ਰਿੰਸੀਪਲ ਮੋਨਿਕਾ ਰਾਣੀ ਤੇ ਸਮੂਹ ਸਟਾਫ਼ ਵੱਲੋਂ ਲੈਕਚਰਾਰ ਅਲਬੇਲ ਸਿੰਘ ਪੁੜੈਣ ਨੂੰ ਯਾਦਗਾਰੀ ਚਿੰਨ ’ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਚ ਸਕੱਤਰ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਤੇ ਹੋਰ ਆਗੂਆਂ ਵੱਲੋਂ ਵੀ ਲੈਕਚਰਾਰ ਅਲਬੇਲ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਹਰਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਦੇ ਸੂਬਾਈ ਆਗੂ ਮੋਹਨ ਸਿੰਘ ਵਿਰਕ, ਸਰਪੰਚ ਹਰਨੇਕ ਸਿੰਘ ਲਾਦੀਆ, ਸਰਪੰਚ ਜਗਦੀਪ ਸਿੰਘ ਪੁੜੈਣ, ਡਾ. ਸੰਤੋਖ ਸਿੰਘ ਹੀਰਾ, ਨੰਬਰਦਾਰ ਬਲਵੀਰ ਸਿੰਘ ਕਲੇਰ, ਸਟੇਟ ਐਵਾਰਡੀ ਸੁਖਦੇਵ ਸਿੰਘ ਸਲੇਮਪੁਰ, ਜਗਮੇਲ ਸਿੰਘ ਜੱਸਾ ਪੁੜੈਣ, ਲੈਕਚਰਾਰ ਹਰਪ੍ਰੀਤ ਕੌਰ, ਪੂਜਾ ਨਰੂਲਾ, ਲੈਕਚਰਾਰ ਅੰਮ੍ਰਿਤ ਕੌਰ ਜਗਰਾਓਂ, ਨੀਰੂ ਸ਼ਰਮਾ, ਮੰਜੂ, ਨੀਹਾਂ ਅਗਰਵਾਲ, ਮਨਜੀਤ ਕੌਰ, ਸੁਖਵੰਤ ਕੌਰ, ਲੈਕਚਰਾਰ ਦੇਵਿੰਦਰ ਸਿੰਘ, ਸੇਵਾ ਮੁਕਤ ਅਧਿਕਾਰੀ ਪਰਮਜੀਤ ਕੌਰ ਸਲੇਮਪੁਰ, ਸੇਵਾ-ਮੁਕਤ ਪ੍ਰਿੰਸੀਪਲ ਜਸਵੰਤ ਕੌਰ ਵਾਲੀਆ, ਮਾਸਟਰ ਹਰਵਿੰਦਰ ਸਿੰਘ ਪੁੜੈਣ, ਲੈਕਚਰਾਰ ਇਕਬਾਲ ਸਿੰਘ, ਦੇਵਿੰਦਰ ਸਿੰਘ ਗੁਰੂ, ਅਮਰਜੀਤ ਸਿੰਘ ਘੁਡਾਣੀ, ਜਸਪਾਲ ਸਿੰਘ, ਲੈਕਚਰਾਰ ਜਸਪਾਲ ਸਿੰਘ, ਵਿਕਾਸ ਸ਼ਰਮਾ, ਮਨਦੀਪ ਸਿੰਘ ਖੰਜਰਵਾਲ, ਹੈੱਡਮਾਸਟਰ ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ, ਕਪੂਰ ਸਿੰਘ, ਅਵਤਾਰ ਸਿੰਘ ਸਵੱਦੀ, ਸਟੇਟ ਐਵਾਰਡੀ ਰਾਵਿੰਦਰ ਸਿੰਘ, ਲੈਕਚਰਾਰ ਪ੍ਰਦੀਪ ਸਿੰਘ ਨੂਰਪੁਰ ਬੇਟ, ਲੈਕਚਰਾਰ ਹਰਵਿੰਦਰ ਸਿੰਘ ਚੱਕ ਕਲਾਂ, ਪ੍ਰਧਾਨ ਗੁਰਦੀਪ ਸਿੰਘ, ਪੰਚ ਅੰਮਿਤਪਾਲ ਸਿੰਘ, ਪੰਚ ਗੁਰਦਿਆਲ ਸਿੰਘ ਹਾਜ਼ਰ ਸਨ।